- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਲਦੇਵ ਇੱਛਾ-ਸ਼ਕਤੀ ਤੇ ਆਤਮ-ਵਿਸ਼ਵਾਸ ਦੇ ਵੀ ਦੇਵਤਾ ਹਨ। ਜਦੋਂ ਉਹ ਬ੍ਰਿਖ ਰਾਸ਼ੀ 'ਚ ਗੋਚਰ ਕਰਦੇ ਹਨ ਤਾਂ ਵਿਅਕਤੀ ਦੀ ਊਰਜਾ ਦਾ ਰੁਖ਼ ਸਿਰਫ਼ ਦਿਖਾਵੇ ਜਾਂ ਤੁਰੰਤ ਲਾਭ ਵੱਲ ਨਹੀਂ, ਬਲਕਿ ਸੰਪਤੀ, ਘਰ ਤੇ ਭੌਤਿਕ ਸਰੋਤਾਂ ਨੂੰ ਮਜ਼ਬੂਤ ਕਰਨ ਵੱਲ ਹੋ ਜਾਂਦਾ ਹੈ। ਮੰਗਲਦੇਵ ਇਕ ਉਗਰ ਗ੍ਰਹਿ ਹਨ, ਜਦਕਿ ਬ੍ਰਿਖ ਰਾਸ਼ੀ ਸਥਿਰਤਾ ਦੀ ਪੱਖਧਰ ਹੈ।

ਆਨੰਦ ਸਾਗਰ ਪਾਠਕ, ਐਸਟ੍ਰੋਪੱਤਰੀ : ਵੈਦਿਕ ਜੋਤਿਸ਼ 'ਚ ਮੰਗਲਦੇਵ ਨੂੰ ਊਰਜਾ, ਸਾਹਸ, ਪਰਾਕ੍ਰਮ ਤੇ ਸੰਕਲਪ ਦਾ ਕਾਰਕ ਮੰਨਿਆ ਗਿਆ ਹੈ। 21 ਜੂਨ 2026 ਨੂੰ ਮੰਗਲਦੇਵ ਅਗਨੀ ਤੱਤ ਦੀ ਮੇਖ ਰਾਸ਼ੀ ਨੂੰ ਛੱਡ ਕੇ ਪ੍ਰਿਥਵੀ ਤੱਤ ਦੀ ਬ੍ਰਿਖ ਰਾਸ਼ੀ 'ਚ ਪ੍ਰਵੇਸ਼ ਕਰਨਗੇ। ਮੰਗਲਦੇਵ ਦਾ ਬ੍ਰਿਖ ਰਾਸ਼ੀ 'ਚ ਇਹ ਗੋਚਰ ਮੇਖ ਰਾਸ਼ੀ ਦੀ ਤੀਬਰ (ਤੇਜ਼) ਤੇ ਚੰਚਲ ਊਰਜਾ ਨੂੰ ਵਧੇਰੇ ਸਥਿਰ, ਧੀਰਜਵਾਨ ਤੇ ਵਿਹਾਰਕ ਸਰੂਪ ਪ੍ਰਦਾਨ ਕਰੇਗਾ। ਜਦੋਂ ਮੰਗਲਦੇਵ ਵਰਗੇ ਅਗਨੀ ਪ੍ਰਧਾਨ ਗ੍ਰਹਿ ਪ੍ਰਿਥਵੀ ਤੱਤ ਦੀ ਰਾਸ਼ੀ 'ਚ ਆਉਂਦੇ ਹਨ ਤਾਂ ਇਹ ਸਮਾਂ ਜਲਦਬਾਜ਼ੀ 'ਚ ਕੀਤੇ ਗਏ ਕੰਮਾਂ ਦੀ ਬਜਾਏ ਨਿਰੰਤਰ ਤੇ ਠੋਸ ਯਤਨਾਂ 'ਤੇ ਧਿਆਨ ਕੇਂਦ੍ਰਿਤ ਕਰਨ ਦਾ ਸੰਕੇਤ ਦਿੰਦਾ ਹੈ। ਬ੍ਰਿਖ ਰਾਸ਼ੀ ਦੇ ਸੁਆਮੀ ਸ਼ੁੱਕਰਦੇਵ ਹਨ, ਜੋ ਧਨ, ਸੁੱਖ-ਸਹੂਲਤਾਂ ਅਤੇ ਸੁਰੱਖਿਆ ਦੇ ਪ੍ਰਤੀਕ ਹਨ।
ਮੰਗਲਦੇਵ ਇੱਛਾ-ਸ਼ਕਤੀ ਤੇ ਆਤਮ-ਵਿਸ਼ਵਾਸ ਦੇ ਵੀ ਦੇਵਤਾ ਹਨ। ਜਦੋਂ ਉਹ ਬ੍ਰਿਖ ਰਾਸ਼ੀ 'ਚ ਗੋਚਰ ਕਰਦੇ ਹਨ ਤਾਂ ਵਿਅਕਤੀ ਦੀ ਊਰਜਾ ਦਾ ਰੁਖ਼ ਸਿਰਫ਼ ਦਿਖਾਵੇ ਜਾਂ ਤੁਰੰਤ ਲਾਭ ਵੱਲ ਨਹੀਂ, ਬਲਕਿ ਸੰਪਤੀ, ਘਰ ਤੇ ਭੌਤਿਕ ਸਰੋਤਾਂ ਨੂੰ ਮਜ਼ਬੂਤ ਕਰਨ ਵੱਲ ਹੋ ਜਾਂਦਾ ਹੈ। ਮੰਗਲਦੇਵ ਇਕ ਉਗਰ ਗ੍ਰਹਿ ਹਨ, ਜਦਕਿ ਬ੍ਰਿਖ ਰਾਸ਼ੀ ਸਥਿਰਤਾ ਦੀ ਪੱਖਧਰ ਹੈ। ਇਸ ਗੋਚਰ ਦੌਰਾਨ ਕਦੇ-ਕਦੇ ਸਾਨੂੰ ਅਜਿਹਾ ਮਹਿਸੂਸ ਹੋ ਸਕਦਾ ਹੈ ਕਿ ਸਾਡੇ ਕੰਮ ਆਪਣੀ ਰਫ਼ਤਾਰ ਨਾਲ ਨਹੀਂ ਹੋ ਰਹੇ ਜਾਂ ਨਤੀਜੇ ਮਿਲਣ ਵਿਚ ਦੇਰੀ ਹੋ ਰਹੀ ਹੈ। ਅਜਿਹੀ ਸਥਿਤੀ 'ਚ, ਧੀਰਜ ਅਤੇ ਅਨੁਸ਼ਾਸਨ ਹੀ ਸਾਡੀ ਸਭ ਤੋਂ ਵੱਡੀ ਸ਼ਕਤੀ ਸਾਬਤ ਹੋਣਗੇ। ਜੇਕਰ ਤੁਸੀਂ ਆਪਣੇ ਅੰਦਰਲੇ ਧੀਰਜ ਨੂੰ ਸਾਧ ਲਵੋ, ਤਾਂ ਇਹ ਗੋਚਰ ਤੁਹਾਡੇ ਭਵਿੱਖ ਲਈ ਇਕ ਬਹੁਤ ਮਜ਼ਬੂਤ ਨੀਂਹ ਤਿਆਰ ਕਰ ਸਕਦਾ ਹੈ।
ਮੰਗਲਦੇਵ ਤੁਹਾਡੇ ਦੂਜੇ ਭਾਵ (ਧਨ ਅਤੇ ਬਾਣੀ ਦਾ ਖੇਤਰ) 'ਚ ਗੋਚਰ ਕਰ ਰਹੇ ਹਨ। ਇਹ ਗੋਚਰ ਤੁਹਾਡੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਤੇ ਪਰਿਵਾਰ ਦੇ ਨਾਲ ਸਬੰਧਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਕੰਮ ਕਰੇਗਾ। ਤੁਸੀਂ ਆਪਣੀ ਆਮਦਨ ਦੇ ਸਰੋਤਾਂ ਨੂੰ ਵਿਵਸਥਿਤ ਕਰਨ ਲਈ ਪ੍ਰੇਰਿਤ ਹੋਵੋਗੇ। ਹਾਲਾਂਕਿ, ਮੰਗਲਦੇਵ ਦੀ ਊਰਜਾ ਕਾਰਨ ਤੁਹਾਡੀ ਬੋਲਬਾਣੀ 'ਚ ਥੋੜ੍ਹਾ ਕੌੜਾਪਣ ਆ ਸਕਦਾ ਹੈ ਜਿਸ ਨਾਲ ਪਰਿਵਾਰ ਵਿਚ ਅਣਬਣ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਉਪਾਅ: ਆਪਣੇ ਗੁੱਸੇ 'ਤੇ ਕੰਟਰੋਲ ਰੱਖੋ ਤੇ ਕਿਸੇ ਵੀ ਵੱਡੇ ਵਿੱਤੀ ਫ਼ੈਸਲੇ ਤੋਂ ਪਹਿਲਾਂ ਆਪਣਿਆਂ ਤੋਂ ਸਲਾਹ ਲਵੋ।
ਮੰਗਲਦੇਵ ਤੁਹਾਡੀ ਹੀ ਰਾਸ਼ੀ ਵਿਚ ਪ੍ਰਵੇਸ਼ ਕਰਨਗੇ। ਇਹ ਗੋਚਰ ਤੁਹਾਡੇ ਆਤਮ-ਵਿਸ਼ਵਾਸ ਅਤੇ ਕਾਰਜ ਸਮਰੱਥਾ ਨੂੰ ਨਵੇਂ ਖੰਭ ਦੇਵੇਗਾ। ਤੁਸੀਂ ਆਪਣੀ ਊਰਜਾ ਦੀ ਵਰਤੋਂ ਮਹੱਤਵਪੂਰਨ ਟੀਚਿਆਂ ਨੂੰ ਪੂਰਾ ਕਰਨ 'ਚ ਕਰੋਗੇ। ਤੁਹਾਡੀ ਅਗਵਾਈ ਕਰਨ ਦੀ ਸਮਰੱਥਾ ਅੱਜ ਲੋਕਾਂ ਨੂੰ ਪ੍ਰਭਾਵਿਤ ਕਰੇਗੀ। ਆਪਣੀ ਜ਼ਿੱਦ ਨੂੰ ਛੱਡ ਕੇ ਜੇਕਰ ਤੁਸੀਂ ਸਹੀ ਦਿਸ਼ਾ ਵਿਚ ਆਪਣੀ ਊਰਜਾ ਲਗਾਓ, ਤਾਂ ਇਹ ਸਮਾਂ ਤੁਹਾਨੂੰ ਵੱਡੀ ਸਫ਼ਲਤਾ ਦਿਵਾ ਸਕਦਾ ਹੈ।
ਉਪਾਅ: ਧੀਰਜ ਬਣਾਈ ਰੱਖੋ ਅਤੇ ਕਿਸੇ ਨਾਲ ਵੀ ਬੇਲੋੜੇ ਟਕਰਾਅ ਤੋਂ ਬਚੋ।
ਮੰਗਲਦੇਵ ਤੁਹਾਡੇ ਬਾਰ੍ਹਵੇਂ ਭਾਵ (ਖ਼ਰਚ ਅਤੇ ਚਿੰਤਨ ਦਾ ਖੇਤਰ) 'ਚ ਗੋਚਰ ਕਰ ਰਹੇ ਹਨ। ਇਹ ਗੋਚਰ ਤੁਹਾਨੂੰ ਆਤਮ-ਚਿੰਤਨ ਕਰਨ ਅਤੇ ਆਪਣੀਆਂ ਯੋਜਨਾਵਾਂ ਨੂੰ ਮੁੜ ਪਰਖਣ ਦਾ ਮੌਕਾ ਦੇਵੇਗਾ। ਯਾਤਰਾ ਜਾਂ ਸਿਹਤ ਸਬੰਧੀ ਲੋੜਾਂ 'ਤੇ ਧਨ ਖ਼ਰਚ ਹੋ ਸਕਦਾ ਹੈ। ਇਹ ਸਮਾਂ ਸੱਟੇਬਾਜ਼ੀ ਜਾਂ ਜੋਖ਼ਮ ਭਰੇ ਨਿਵੇਸ਼ ਤੋਂ ਬਚਣ ਦਾ ਹੈ।
ਉਪਾਅ: ਆਪਣੀਆਂ ਯੋਜਨਾਵਾਂ ਨੂੰ ਗੁਪਤ ਰੱਖੋ ਅਤੇ ਕਿਸੇ ਵੀ ਵੱਡੇ ਨਿਵੇਸ਼ ਤੋਂ ਪਹਿਲਾਂ ਸਾਵਧਾਨੀ ਵਰਤੋ।
ਮੰਗਲਦੇਵ ਤੁਹਾਡੇ ਗਿਆਰ੍ਹਵੇਂ ਭਾਵ (ਲਾਭ ਅਤੇ ਇੱਛਾ ਪੂਰਤੀ) 'ਚ ਗੋਚਰ ਕਰ ਰਹੇ ਹਨ, ਜੋ ਤੁਹਾਡੇ ਲਈ ਬਹੁਤ ਸ਼ੁੱਭ ਹੈ। ਨੈੱਟਵਰਕਿੰਗ ਅਤੇ ਪੇਸ਼ੇਵਰ ਸੰਪਰਕਾਂ ਦੇ ਮਾਧਿਅਮ ਰਾਹੀਂ ਧਨ ਲਾਭ ਦੇ ਨਵੇਂ ਰਾਹ ਖੁੱਲ੍ਹਣਗੇ। ਤੁਹਾਡੇ ਦੋਸਤ ਤੇ ਪ੍ਰਭਾਵਸ਼ਾਲੀ ਲੋਕ ਤੁਹਾਡੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ। ਤੁਹਾਡੇ ਲੰਬੇ ਸਮੇਂ ਤੋਂ ਅਟਕੇ ਹੋਏ ਕੰਮ ਹੁਣ ਰਫ਼ਤਾਰ ਫੜਨਗੇ।
ਉਪਾਅ: ਆਪਣੇ ਮਿੱਤਰਾਂ ਤੇ ਸਹਿਯੋਗੀਆਂ ਨਾਲ ਮਿੱਠੇ ਸਬੰਧ ਬਣਾਈ ਰੱਖੋ।
ਮੰਗਲਦੇਵ ਤੁਹਾਡੇ ਦਸਵੇਂ ਭਾਵ (ਕਰਮ ਅਤੇ ਪ੍ਰਤਿਸ਼ਠਾ) 'ਚ ਗੋਚਰ ਕਰਨਗੇ। ਇਹ ਕਰੀਅਰ 'ਚ ਮਾਣ-ਸਨਮਾਨ ਵਧਾਉਣ ਵਾਲਾ ਸਮਾਂ ਹੈ। ਤੁਹਾਡੀ ਮਿਹਨਤ ਨੂੰ ਹੁਣ ਨਵੀਂ ਦਿਸ਼ਾ ਮਿਲੇਗੀ। ਨਵੀਆਂ ਜ਼ਿੰਮੇਵਾਰੀਆਂ ਤੁਹਾਨੂੰ ਤਰੱਕੀ ਵੱਲ ਲੈ ਕੇ ਜਾ ਸਕਦੀਆਂ ਹਨ। ਸਫ਼ਲਤਾ ਦਾ ਮਾਰਗ ਅਨੁਸ਼ਾਸਨ ਅਤੇ ਨਿਰੰਤਰਤਾ ਨਾਲ ਹੀ ਹੋ ਕੇ ਗੁਜ਼ਰੇਗਾ।
ਉਪਾਅ: ਕਾਰਜ ਖੇਤਰ 'ਚ ਪੇਸ਼ੇਵਰ (Professional) ਬਣੇ ਰਹੋ ਅਤੇ ਕਿਸੇ ਨਾਲ ਵੀ ਹੰਕਾਰੀ ਟਕਰਾਅ ਤੋਂ ਬਚੋ।
ਮੰਗਲਦੇਵ ਤੁਹਾਡੇ ਨੌਵੇਂ ਭਾਵ (ਕਿਸਮਤ ਅਤੇ ਧਰਮ) 'ਚ ਗੋਚਰ ਕਰਨਗੇ। ਇਹ ਸਮਾਂ ਕਿਸਮਤ ਨੂੰ ਜਗਾਉਣ ਵਾਲਾ ਤੇ ਯਾਤਰਾਵਾਂ ਦੇ ਅਨੁਕੂਲ ਹੈ। ਗਿਆਨ ਦੇ ਵਿਸਤਾਰ ਲਈ ਤੁਸੀਂ ਵਧੇਰੇ ਪ੍ਰੇਰਿਤ ਰਹੋਗੇ। ਤੁਸੀਂ ਉਨ੍ਹਾਂ ਟੀਚਿਆਂ ਵੱਲ ਕਦਮ ਵਧਾਓਗੇ ਜੋ ਤੁਹਾਨੂੰ ਭਵਿੱਖ ਵਿਚ ਸਥਿਰਤਾ ਪ੍ਰਦਾਨ ਕਰਨਗੇ।
ਉਪਾਅ: ਆਪਣੇ ਗੁਰੂਆਂ ਅਤੇ ਘਰ ਦੇ ਵੱਡੇ-ਬਜ਼ੁਰਗਾਂ ਦਾ ਪੂਰਾ ਆਦਰ ਕਰੋ।
ਲੇਖਕ: ਸ਼੍ਰੀ ਆਨੰਦ ਸਾਗਰ ਪਾਠਕ, astropatri.com, ਫੀਡਬੈਕ ਲਈ ਲਿਖੋ: hello@astropatri.com