- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਲਯੁਗ ਬਾਰੇ ਹਿੰਦੂ ਧਰਮ ਗ੍ਰੰਥਾਂ 'ਚ ਕਿਹਾ ਗਿਆ ਹੈ ਕਿ ਜਿਵੇਂ-ਜਿਵੇਂ ਕਲਯੁਗ 'ਚ ਸਮਾਂ ਵਧਦਾ ਜਾਵੇਗਾ, ਮਨੁੱਖ ਦੇ ਚੰਗੇ ਗੁਣ ਘਟਦੇ ਜਾਣਗੇ। ਧਰਮ 'ਚ ਵਿਸ਼ਵਾਸ ਘਟਦਾ ਚਲਾ ਜਾਵੇਗਾਾ। ਮਨੁੱਖ ਘਟੀਆ ਕੰਮਾਂ 'ਚ ਲੱਗਾ ਰਹੇਗਾ। ਸਮਾਜ 'ਚ ਵਿਸ਼ਵਾਸ, ਦਿਆਲਤਾ ਤੇ ਆਪਸੀ ਭਾਈਚਾਰਕ ਸਾਂਝ ਦੀ ਭਾਵਨਾ ਖਤਮ ਹੋ ਜਾਵੇਗੀ। ਆਓ ਜਾਣਦੇ ਹਾਂ ਸ਼੍ਰੀਮਦ ਭਾਗਵਤ ਪੁਰਾਣ ਅਨੁਸਾਰ ਕਲਯੁਗ ਦੇ ਲੱਛਣਾਂ ਬਾਰੇ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਾਰਮਿਕ ਸ਼ਾਸਤਰਾਂ 'ਚ 4 ਯੁਗਾਂ ਦਾ ਵਰਣਨ ਦੇਖਣ ਨੂੰ ਮਿਲਦਾ ਹੈ ਜਿਸ ਵਿਚ ਸਤਯੁਗ, ਤ੍ਰੇਤਾਯੁਗ, ਦੁਆਪਰਯੁਗ ਤੇ ਕਲਿਯੁਗ ਸ਼ਾਮਲ ਹਨ। 4 ਯੁਗਾਂ 'ਚੋਂ 3 ਯੁੱਗ ਬੀਤ ਚੁੱਕੇ ਹਨ, ਮੌਜੂਦਾ ਕਲਯੁਗ ਦਾ ਸਮਾਂ ਚੱਲ ਰਿਹਾ ਹੈ। ਸਤਿਯੁਗ ਨੂੰ ਕ੍ਰਿਤਯੁਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਸ਼ਾਸਤਰਾਂ 'ਚ ਸਤਿਯੁਗ ਦੀ ਉਮਰ 17,28,000 ਸਾਲ ਦੱਸੀ ਗਈ ਹੈ ਜਦੋਂਕਿ ਤ੍ਰੇਤਾ ਯੁਗ ਦੀ ਕੁੱਲ ਉਮਰ 12,96,000 ਸਾਲ ਹੈ, ਦੁਆਪਰ ਯੁਗ ਦੀ ਕੁੱਲ ਉਮਰ 8,64,000 ਸਾਲ ਦੱਸੀ ਗਈ ਹੈ ਤੇ ਕਲਿਯੁਗ ਦੀ ਕੁੱਲ ਉਮਰ 4,32,000 ਸਾਲ ਦੱਸੀ ਗਈ ਹੈ।
ਕਲਯੁਗ ਬਾਰੇ ਹਿੰਦੂ ਧਰਮ ਗ੍ਰੰਥਾਂ 'ਚ ਕਿਹਾ ਗਿਆ ਹੈ ਕਿ ਜਿਵੇਂ-ਜਿਵੇਂ ਕਲਯੁਗ 'ਚ ਸਮਾਂ ਵਧਦਾ ਜਾਵੇਗਾ, ਮਨੁੱਖ ਦੇ ਚੰਗੇ ਗੁਣ ਘਟਦੇ ਜਾਣਗੇ। ਧਰਮ 'ਚ ਵਿਸ਼ਵਾਸ ਘਟਦਾ ਚਲਾ ਜਾਵੇਗਾਾ। ਮਨੁੱਖ ਘਟੀਆ ਕੰਮਾਂ 'ਚ ਲੱਗਾ ਰਹੇਗਾ। ਸਮਾਜ 'ਚ ਵਿਸ਼ਵਾਸ, ਦਿਆਲਤਾ ਤੇ ਆਪਸੀ ਭਾਈਚਾਰਕ ਸਾਂਝ ਦੀ ਭਾਵਨਾ ਖਤਮ ਹੋ ਜਾਵੇਗੀ। ਆਓ ਜਾਣਦੇ ਹਾਂ ਸ਼੍ਰੀਮਦ ਭਾਗਵਤ ਪੁਰਾਣ ਅਨੁਸਾਰ ਕਲਯੁਗ ਦੇ ਲੱਛਣਾਂ ਬਾਰੇ।
वित्तमेव कलौ नृणां जन्माचारगुणोदयः । धर्मन्यायव्यवस्थायां कारणं बलमेव हि ॥
ਸ੍ਰੀਮਦ ਭਾਗਵਤ ਦੀ ਇਸ ਤੁਕ 'ਚ ਕਿਹਾ ਗਿਆ ਹੈ ਕਿ ਜਿਵੇਂ-ਜਿਵੇਂ ਕਲਯੁਗ ਵਿਚ ਸਮਾਂ ਵਧਦਾ ਜਾਵੇਗਾ, ਧਰਮ, ਸੱਚ, ਸ਼ੁੱਧਤਾ, ਮੁਆਫ਼ੀ, ਦਇਆ, ਉਮਰ, ਬਲ ਤੇ ਯਾਦ ਸ਼ਕਤੀ ਖ਼ਤਮ ਹੋ ਜਾਂਦੀ ਹੈ। ਕਲਯੁਗ ਵਿਚ ਜਿਸ ਕੋਲ ਪੈਸਾ ਹੈ, ਲੋਕ ਉਸ ਨੂੰ ਨੇਕ, ਸਦਾਚਾਰੀ ਤੇ ਸਦਗੁਣੀ ਸਮਝਣਗੇ। ਜਿਸ ਦੇ ਹੱਥ ਵਿਚ ਸੱਤਾ ਹੋਵੇਗੀ, ਉਹ ਧਰਮ ਅਤੇ ਨਿਆਂ ਦੀ ਵਿਵਸਥਾ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਏਗਾ।
त्रिंशद्विंशति वर्षाणि परमायुः कलौ नृणाम्।।
ਸ੍ਰੀਮਦ ਭਾਗਵਤ ਦੀ ਸਲੋਕ 12.2.11 'ਚ ਦੱਸਿਆ ਗਿਆ ਹੈ ਕਿ ਕਲਯੁਗ ਦੇ ਅੰਤ ਤਕ ਮਨੁੱਖ ਦੀ ਵੱਧ ਤੋਂ ਵੱਧ ਉਮਰ ਸਿਰਫ਼ 20 ਤੋਂ 30 ਸਾਲ ਹੋਵੇਗੀ। ਇਸ ਤੋਂ ਇਲਾਵਾ ਮਨੁੱਖ ਇੰਨਾ ਲਾਲਚੀ ਤੇ ਦੁਸ਼ਟ ਹੋ ਜਾਵੇਗਾ ਕਿ ਉਹ ਆਪਣੇ ਬੁੱਢੇ ਤੇ ਬੇਸਹਾਰਾ ਮਾਤਾ-ਪਿਤਾ ਦੀ ਸੇਵਾ ਨਹੀਂ ਕਰੇਗਾ ਅਤੇ ਸਤਿਕਾਰ ਤੇ ਸ਼ੁਕਰਗੁਜ਼ਾਰੀ ਦੇ ਸਭ ਤੋਂ ਵੱਡੇ ਫਰਜ਼ ਨੂੰ ਛੱਡ ਦੇਵੇਗਾ।
एवं प्रजाभिर्दुष्टाभिर् आकीर्णे क्षितिमण्डले।
ब्रह्मविट्क्षत्रशूद्राणां यो बली भविता नृप: ।।
ਇਸ ਤੁਕ 'ਚ ਕਿਹਾ ਗਿਆ ਹੈ ਕਿ ਜਦੋਂ ਧਰਤੀ ਭ੍ਰਿਸ਼ਟ ਲੋਕਾਂ ਨਾਲ ਭਰ ਜਾਵੇਗੀ, ਤਦ ਉਹ ਵਿਅਕਤੀ ਜੋ ਸਮਾਜ ਦੇ ਕਿਸੇ ਵੀ ਵਰਗ 'ਚ ਸਭ ਤੋਂ ਵੱਧ ਤਾਕਤਵਰ ਹੈ, ਸਿਆਸੀ ਸੱਤਾ 'ਚ ਆ ਜਾਵੇਗਾ ਤੇ ਲੋਕਾਂ ਦੀ ਰੱਖਿਆ ਕਰਨ ਦੀ ਬਜਾਏ, ਉਨ੍ਹਾਂ ਦਾ ਸ਼ੋਸ਼ਣ ਤੇ ਲੁੱਟ ਕਰੇਗਾ। ਕਲਯੁਗ ਦੇ ਪ੍ਰਭਾਵ ਕਾਰਨ ਧਾਰਮਿਕਤਾ, ਸੱਚਾਈ, ਸ਼ੁੱਧਤਾ, ਮਾਫ਼ੀ, ਦਯਾ, ਲੰਬੀ ਉਮਰ, ਸਰੀਰਕ ਸ਼ਕਤੀ ਅਤੇ ਯਾਦ ਰੱਖਣ ਦੀ ਸਮਰੱਥਾ ਵਰਗੇ ਪਵਿੱਤਰ ਗੁਣ ਕਮਜ਼ੋਰ ਹੋ ਜਾਣਗੇ।
अनाढ्यतैवासाधुत्वे साधुत्वे दम्भ एव तु ।
स्वीकार एव चोद्वाहे स्नानमेव प्रसाधनम् ॥५॥
ਭਾਵ, ਜੋ ਵਿਅਕਤੀ ਕਲਯੁਗ 'ਚ ਗਰੀਬ ਹੈ, ਉਹ ਸਮਾਜ ਵਿਚ ਸੰਤ ਜਾਂ ਪਾਪੀ ਮੰਨਿਆ ਜਾਵੇਗਾ। ਪਾਖੰਡ ਆਪਣੇ ਸਿਖਰ 'ਤੇ ਹੋਵੇਗਾ। ਵਿਆਹ ਸਿਰਫ਼ ਜ਼ੁਬਾਨੀ ਸਮਝੌਤੇ 'ਤੇ ਅਧਾਰਤ ਹੋਵੇਗਾ। ਸਿਰਫ਼ ਇਸ਼ਨਾਨ ਕਰਨ ਨਾਲ ਹੀ ਲੋਕ ਆਪਣੇ ਆਪ ਨੂੰ ਅੰਦਰੋਂ-ਬਾਹਰੋਂ ਪਵਿੱਤਰ ਸਮਝਣਗੇ।
शाकमूलामिषक्षौद्रफलपुष्पास्तिभोजना:।
अनावृष्टया विनाङथक्ष्यन्ति दुर्भिक्षकरपीदिता:॥
ਯਾਨੀ ਕਲਯੁਗ 'ਚ ਕਾਲ ਅਤੇ ਉੱਚ ਟੈਕਸਾਂ ਕਾਰਨ ਲੋਕ ਸੁੱਕੇ ਪੱਤੇ, ਜੜ੍ਹਾਂ, ਮਾਸ, ਜੰਗਲੀ ਸ਼ਹਿਦ, ਫਲ, ਫੁੱਲ ਤੇ ਬੀਜ ਖਾਣ ਲਈ ਮਜਬੂਰ ਹੋਣਗੇ। ਉਨ੍ਹਾਂ ਨੂੰ ਸੋਕੇ ਕਾਰਨ ਪੂਰੀ ਤਰ੍ਹਾਂ ਤਬਾਹੀ ਦੇ ਕੰਢੇ ਪਹੁੰਚਾਇਆ ਜਾਵੇਗਾ। ਹਰ ਕੋਈ ਭੁੱਖ, ਪਿਆਸ, ਬਿਮਾਰੀਆਂ ਅਤੇ ਕਦੇ ਨਾ ਖ਼ਤਮ ਹੋਣ ਵਾਲੀਆਂ ਚਿੰਤਾਵਾਂ ਦਾ ਸਾਹਮਣਾ ਕਰੇਗਾ।
दम्पत्यो अभिरुचिर्हेतुर् मायैव व्यावहारिकम् । स्त्रीत्वे पुंस्त्वे च हि रतिर् विप्रत्वे सूत्रमेव हि ॥
ਯਾਨੀ ਕਲਯੁਗ 'ਚ ਔਰਤ-ਮਰਦ ਕੇਵਲ ਸਰੀਰਕ ਖਿੱਚ ਤੇ ਵਾਸਨਾ ਕਾਰਨ ਹੀ ਇਕੱਠੇ ਰਹਿਣਗੇ। ਕਾਰੋਬਾਰ 'ਚ ਸਫਲਤਾ ਪੂਰੀ ਤਰ੍ਹਾਂ ਧੋਖਾਧੜੀ 'ਤੇ ਨਿਰਭਰ ਕਰੇਗੀ। ਨਾਰੀਤਵ ਤੇ ਮਰਦਾਨਗੀ ਦੀ ਪਛਾਣ ਸਿਰਫ਼ ਕਾਮੁਕਤਾ ਨਾਲ ਜਾਵੇਗੀ। ਗਿਆਨ ਤੋਂ ਸੱਖਣਾ ਕੋਈ ਵੀ ਵਿਅਕਤੀ ਕੇਵਲ ਪਵਿੱਤਰ ਧਾਗਾ ਪਾ ਕੇ ਆਪਣੇ ਆਪ ਨੂੰ ਬ੍ਰਾਹਮਣ ਜਾਂ ਗਿਆਨਵਾਨ ਅਖਵਾਏਗਾ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।