- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਗੂਠੇ ਦੇ ਪੋਰਾਂ ਤੇ ਇਸਦੇ ਅੱਗੇ-ਪਿੱਛੇ ਬਣੀਆਂ ਲਕੀਰਾਂ ਹੀ ਤੈਅ ਕਰਦੀਆਂ ਹਨ ਕਿ ਤੁਹਾਡੀ ਆਰਥਿਕ ਸਥਿਤੀ ਕਿਹੋ ਜਿਹੀ ਹੋਵੇਗੀ, ਤੁਹਾਨੂੰ ਸੰਤਾਨ ਪ੍ਰਾਪਤੀ ਹੋਵੇਗੀ ਜਾਂ ਨਹੀਂ, ਜੀਵਨ ਵਿਚ ਯਸ਼ ਤੇ ਵੈਭਵ ਮਿਲੇਗਾ ਜਾਂ ਫਿਰ ਜੀਵਨ ਭਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ ਦੀਆਂ ਪੌਰਾਣਿਕ ਕਥਾਵਾਂ 'ਚੋਂ ਇਕ ਏਕਲਵਯ ਤੇ ਦ੍ਰੋਣਾਚਾਰੀਆ ਦੀ ਕਥਾ ਤਾਂ ਅਸੀਂ ਸਾਰਿਆਂ ਨੇ ਸੁਣੀ ਹੈ। ਗੁਰੂ ਦ੍ਰੋਣ ਨੇ ਏਕਲਵਿਆ ਤੋਂ ਗੁਰੂ ਦਕਸ਼ਿਣਾ 'ਚ ਆਖ਼ਰ ਅੰਗੂਠਾ ਹੀ ਕਿਉਂ ਮੰਗਿਆ ਸੀ? ਇਸ ਬਾਰੇ ਤੁਸੀਂ ਕਦੇ ਵਿਚਾਰ ਕੀਤਾ ਹੈ। ਇਸਦਾ ਜਵਾਬ ਸਾਨੂੰ ਸਮੁੰਦਰ ਸ਼ਾਸਤਰ ਵਿੱਚ ਮਿਲ ਜਾਵੇਗਾ। ਅਸਲ ਵਿਚ, ਅੰਗੂਠੇ ਨੂੰ ਕਿਸੇ ਵੀ ਵਿਅਕਤੀ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਅੰਗੂਠਾ ਹੀ ਕਿਸੇ ਵਿਅਕਤੀ ਦੀ ਕਿਸਮਤ ਤੈਅ ਕਰਦਾ ਹੈ।
ਅੰਗੂਠੇ ਦੇ ਪੋਰਾਂ ਤੇ ਇਸਦੇ ਅੱਗੇ-ਪਿੱਛੇ ਬਣੀਆਂ ਲਕੀਰਾਂ ਹੀ ਤੈਅ ਕਰਦੀਆਂ ਹਨ ਕਿ ਤੁਹਾਡੀ ਆਰਥਿਕ ਸਥਿਤੀ ਕਿਹੋ ਜਿਹੀ ਹੋਵੇਗੀ, ਤੁਹਾਨੂੰ ਸੰਤਾਨ ਪ੍ਰਾਪਤੀ ਹੋਵੇਗੀ ਜਾਂ ਨਹੀਂ, ਜੀਵਨ ਵਿਚ ਯਸ਼ ਤੇ ਵੈਭਵ ਮਿਲੇਗਾ ਜਾਂ ਫਿਰ ਜੀਵਨ ਭਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਆਓ ਜਾਣਦੇ ਹਾਂ ਕਿ ਹਸਤ ਰੇਖਾ ਸ਼ਾਸਤਰ 'ਚ ਅੰਗੂਠੇ 'ਚ ਬਣੀਆਂ ਰੇਖਾਵਾਂ ਬਾਰੇ ਕੀ ਕਿਹਾ ਗਿਆ ਹੈ ਅਤੇ ਇਨ੍ਹਾਂ ਵਿਚ ਕੀ ਰਾਜ਼ ਛੁਪੇ ਹੋਏ ਹਨ। ਅੰਗੂਠੇ ਦਾ ਮਹੱਤਵ ਅੰਗੂਠੇ 'ਤੇ ਸ਼ੁੱਕਰ ਗ੍ਰਹਿ ਦਾ ਪ੍ਰਭਾਵ ਹੁੰਦਾ ਹੈ। ਇਹ ਗ੍ਰਹਿ ਪ੍ਰੇਮ ਅਤੇ ਭੌਤਿਕ ਸੁੱਖ-ਸਹੂਲਤਾਂ ਦਾ ਕਾਰਕ ਹੈ। ਜੇਕਰ ਅੰਗੂਠੇ ਦੀਆਂ ਰੇਖਾਵਾਂ ਮਜ਼ਬੂਤ ਹੋਣਗੀਆਂ ਤਾਂ ਜੀਵਨ ਵਿਚ ਤੁਹਾਨੂੰ ਘੱਟ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਅੰਗੂਠੇ 'ਚ ਜੇਕਰ ਸਿੱਧੀ ਰੇਖਾ ਬਣ ਰਹੀ ਹੋਵੇ ਆਪਣੇ ਅੰਗੂਠੇ ਨੂੰ ਗੌਰ ਨਾਲ ਦੇਖੋ। ਇਸਦੇ ਪਹਿਲੇ ਪੋਰ ਦੇ ਹੇਠਾਂ ਬਣੀ ਰੇਖਾ ਜੇਕਰ ਸਿੱਧੀ ਹੈ ਤਾਂ ਜਾਣ ਲਓ ਕਿ ਜੀਵਨ ਵਿਚ ਸਭ ਕੁਝ ਹਾਸਲ ਕਰਨ ਤੋਂ ਬਾਅਦ ਵੀ ਜਾਤਕ ਨੂੰ ਸੁੱਖ ਤੇ ਸ਼ਾਂਤੀ ਨਹੀਂ ਮਿਲੇਗੀ। ਉਸਦਾ ਮਨ ਹਮੇਸ਼ਾ ਕਿਸੇ ਨਵੀਂ ਚੀਜ਼ ਨੂੰ ਪਾਉਣ ਲਈ ਬੇਚੈਨ ਰਹੇਗਾ। ਇਨ੍ਹਾਂ ਲੋਕਾਂ ਲਈ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀ ਸ਼ਖਸੀਅਤ ਅਜਿਹੀ ਹੁੰਦੀ ਹੈ ਕਿ ਉਨ੍ਹਾਂ ਨੂੰ ਕਦੇ ਵੀ ਤਸੱਲੀ ਨਹੀਂ ਹੋ ਪਾਉਂਦੀ।
ਅੰਗੂਠੇ ਵਿੱਚ ਬਣੀ ਹੋਵੇ 'ਚੌਲਾਂ ਦੇ ਦਾਣੇ' ਵਰਗੀ ਆਕ੍ਰਿਤੀ ਅੰਗੂਠੇ ਦੇ ਪੋਰਾਂ ਦੀਆਂ ਲਕੀਰਾਂ 'ਚ ਜੇਕਰ ਤੁਹਾਨੂੰ ਸਪਸ਼ਟ ਚੌਲਾਂ ਦੇ ਦਾਣੇ ਵਰਗੀ ਆਕ੍ਰਿਤੀ ਨਜ਼ਰ ਆ ਜਾਵੇ ਤਾਂ ਅਜਿਹੇ ਵਿਅਕਤੀ ਨੂੰ ਕਦੇ ਘੱਟ ਨਾ ਸਮਝਿਓ। ਅਜਿਹੇ ਲੋਕ ਬਹੁਤ ਹੀ ਬੁੱਧੀਮਾਨ ਤੇ ਭਾਗਸ਼ਾਲੀ ਹੁੰਦੇ ਹਨ। ਇਨ੍ਹਾਂ ਕੋਲ ਧਨ ਦੀ ਕਮੀ ਕਦੇ ਨਹੀਂ ਹੁੰਦੀ। ਆਪਣੇ ਦਿਮਾਗ ਦੀ ਵਰਤੋਂ ਕਰਕੇ ਇਹ ਲੋਕ ਧਨ ਕਮਾਉਣ ਦੇ ਮੌਕੇ ਲੱਭ ਹੀ ਲੈਂਦੇ ਹਨ।
ਅੰਗੂਠੇ ਦੇ ਪਿੱਛੇ ਬਣਨ ਵਾਲੀ ਰੇਖਾ ਦਾ ਰਾਜ਼ ਅੰਗੂਠੇ ਨੂੰ ਮੋੜ ਕੇ ਦੇਖੋ ਜੇਕਰ ਤਿੰਨ ਸਪਸ਼ਟ ਰੇਖਾਵਾਂ ਨਜ਼ਰ ਆਉਂਦੀਆਂ ਹਨ ਤਾਂ ਇਹ ਇਸ਼ਾਰਾ ਕਰਦਾ ਹੈ ਕਿ ਜਾਤਕ ਮਜ਼ਬੂਤ ਇੱਛਾ ਸ਼ਕਤੀ ਵਾਲਾ ਹੈ ਅਤੇ ਉਸਦੇ ਅੰਦਰ ਤਰਕ ਕਰਨ ਦੀ ਵੀ ਚੰਗੀ ਸਮਰੱਥਾ ਹੈ। ਅਜਿਹੇ ਲੋਕ ਕਿਸਮਤ ਤੋਂ ਵੱਧ ਕਰਮ 'ਤੇ ਵਿਸ਼ਵਾਸ ਕਰਦੇ ਹਨ ਅਤੇ ਜੇਕਰ ਕਿਸੇ ਚੀਜ਼ ਲਈ ਧਾਰ ਲੈਣ, ਤਾਂ ਉਸਨੂੰ ਕਰਕੇ ਹੀ ਦਮ ਲੈਂਦੇ ਹਨ।
ਇਸ ਲਈ ਹਸਤ ਰੇਖਾ ਸ਼ਾਸਤਰ 'ਚ ਅੰਗੂਠੇ ਨੂੰ ਸਭ ਤੋਂ ਵੱਧ ਮਹੱਤਵਪੂਰਨ ਦੱਸਿਆ ਗਿਆ ਹੈ। ਇਸਦੀਆਂ ਰੇਖਾਵਾਂ ਤੁਹਾਡੀ ਕਿਸਮਤ ਦਾ ਫੈਸਲਾ ਕਰਦੀਆਂ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।