- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਂਕ 1 ਵਾਲੇ ਲੋਕ ਆਤਮ-ਵਿਸ਼ਵਾਸੀ, ਆਤਮ-ਨਿਰਭਰ ਤੇ ਕ੍ਰਿਏਟਿਵ ਹੁੰਦੇ ਹਨ। ਇਹ ਦੂਜਿਆਂ ਨਾਲੋਂ ਵੱਖਰੀ ਸੋਚ ਰੱਖਦੇ ਹਨ ਤੇ ਨਵੀਆਂ ਚੀਜ਼ਾਂ ਨੂੰ ਜਾਣਨ ਦਾ ਯਤਨ ਕਰਦੇ ਹਨ। ਸਮਾਜ ਵਿੱਚ ਮਾਣ-ਸਤਿਕਾਰ ਪਾਉਣ ਦੀ ਚਾਹਤ ਇਨ੍ਹਾਂ ਨੂੰ ਲਗਾਤਾਰ ਅੱਗੇ ਵਧਣ ਦਾ ਮੌਕਾ ਦਿੰਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਮੁਲਾਂਕ ਸਾਡੇ ਆਉਣ ਵਾਲੇ ਭਵਿੱਖ ਬਾਰੇ ਸਾਰੀਆਂ ਜਾਣਕਾਰੀਆਂ ਨੂੰ ਦੱਸਦਾ ਹੈ। ਕੋਈ ਆਪਣੀ ਜਨਮ ਤਰੀਕ ਨੂੰ ਜੋੜਦਾ ਹੈ ਤਾਂ ਇਸ ਤੋਂ ਇਕ ਨਵਾਂ ਅੰਕ ਬਣ ਕੇ ਆਉਂਦਾ ਹੈ। ਇਸ ਨੂੰ ਮੁਲਾਂਕ ਕਹਿੰਦੇ ਹਨ। ਇਸ ਦੇ ਹਿਸਾਬ ਨਾਲ ਹੀ ਲੋਕ ਆਪਣੇ ਆਉਣ ਵਾਲੇ ਸਮੇਂ ਬਾਰੇ ਜਾਣਦੇ ਹਨ, ਤਾਂ ਜੋ ਇਸ ਨਾਲ ਜੀਵਨ ਵਿਚ ਹੋਣ ਵਾਲੇ ਬਦਲਾਅ ਬਾਰੇ ਪਤਾ ਲੱਗ ਸਕੇ। ਇਸ ਵਾਰ ਅਸੀਂ ਤੁਹਾਨੂੰ ਮੁਲਾਂਕ 1 ਦੇ ਲੋਕਾਂ ਬਾਰੇ ਦੱਸਾਂਗੇ ਕਿ ਉਹ ਕਿਹੋ ਜਿਹੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਕਿਸਮਤ ਬਦਲਣ ਲਈ ਕਿਸ ਇਕ ਖ਼ਾਸ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ?
ਮੁਲਾਂਕ 1 ਵਾਲੇ ਲੋਕ ਆਤਮ-ਵਿਸ਼ਵਾਸੀ, ਆਤਮ-ਨਿਰਭਰ ਤੇ ਕ੍ਰਿਏਟਿਵ ਹੁੰਦੇ ਹਨ। ਇਹ ਦੂਜਿਆਂ ਨਾਲੋਂ ਵੱਖਰੀ ਸੋਚ ਰੱਖਦੇ ਹਨ ਤੇ ਨਵੀਆਂ ਚੀਜ਼ਾਂ ਨੂੰ ਜਾਣਨ ਦਾ ਯਤਨ ਕਰਦੇ ਹਨ। ਸਮਾਜ ਵਿੱਚ ਮਾਣ-ਸਤਿਕਾਰ ਪਾਉਣ ਦੀ ਚਾਹਤ ਇਨ੍ਹਾਂ ਨੂੰ ਲਗਾਤਾਰ ਅੱਗੇ ਵਧਣ ਦਾ ਮੌਕਾ ਦਿੰਦੀ ਹੈ। ਇਸ ਲਈ ਇਨ੍ਹਾਂ ਦਾ ਸੁਭਾਅ ਵੀ ਸ਼ਾਂਤ ਹੁੰਦਾ ਹੈ, ਪਰ ਚੀਜ਼ਾਂ ਨੂੰ ਸਮਝਣ ਲਈ ਸਭ ਤੋਂ ਵਧੀਆ ਹੁੰਦਾ ਹੈ। ਇਨ੍ਹਾਂ ਦੇ ਕੰਮਾਂ 'ਚ ਰੁਕਾਵਟਾਂ ਆਉਂਦੀਆਂ ਹਨ, ਪਰ ਉਹ ਸਮੱਸਿਆ ਸਮਾਂ ਰਹਿੰਦੇ ਹੱਲ ਹੋ ਜਾਂਦੀ ਹੈ।
ਮੁਲਾਂਕ 1 ਵਾਲੇ ਲੋਕਾਂ ਨੂੰ ਸੂਰਜ ਦੇਵ ਦੇ ਖ਼ਾਸ ਮੰਤਰ 'ਓਮ ਘ੍ਰਿਣੀ ਸੂਰਯਾਏ ਨਮਹ' (ऊँ घृणि सूर्याय नमः) ਦਾ ਜਾਪ ਕਰਨਾ ਚੰਗਾ ਮੰਨਿਆ ਜਾਂਦਾ ਹੈ। ਇਸ ਮੰਤਰ ਦਾ ਅਰਥ ਹੁੰਦਾ ਹੈ— ਹੇ ਪ੍ਰਕਾਸ਼ਮਾਨ ਸੂਰਜ ਦੇਵ, ਮੈਂ ਤੁਹਾਨੂੰ ਪ੍ਰਣਾਮ ਕਰਦਾ ਹਾਂ। ਇਸਦਾ ਉਚਾਰਨ ਕਰਨ ਨਾਲ ਊਰਜਾ, ਆਤਮ-ਵਿਸ਼ਵਾਸ ਅਤੇ ਸਮਰੱਥਾ ਵਧਦੀ ਹੈ, ਸਰੀਰ ਅਤੇ ਮਨ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਨਾਲ ਹੀ ਕਰੀਅਰ ਵਿੱਚ ਵੀ ਮਾਣ-ਸੰਮਾਨ ਵਧਦਾ ਹੈ। ਇਸ ਲਈ ਇਸਦਾ ਜਾਪ ਕਰਨਾ ਸਭ ਤੋਂ ਸ਼ੁਭ ਅਤੇ ਉੱਤਮ ਮੰਨਿਆ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।