- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਵਨ ਨੂੰ ਸਾਰਥਕ ਬਣਾਉਣ ਵਾਲੇ ਸੂਤਰਾਂ ਵਿਚ ਅਨੁਸ਼ਾਸਨ ਅਤਿਅੰਤ ਮਹੱਤਵਪੂਰਨ ਹੈ। ਅਨੁਸ਼ਾਸਨ ਜੀਵਨ ਵਿਚ ਨਵੀਂ ਊਰਜਾ ਅਤੇ ਦ੍ਰਿਸ਼ਟੀਕੋਣ ਪ੍ਰਦਾਨ ਕਰ ਕੇ ਉਸ ਦੀ ਮੁਕਤੀ ਦਾ ਰਾਹ ਪੱਧਰਾ ਕਰਦਾ ਹੈ। ਅਨੁਸ਼ਾਸਨ ਸਾਡੇ ਜੀਵਨ ਦੀ ਕੇਂਦਰੀ ਧੁਰੀ ਹੈ। ਇਕ ਅਨੁਸ਼ਾਸਿਤ ਵਿਅਕਤੀ ਅੰਦਰ ਆਗਿਆਕਾਰੀ ਹੋਣ ਦਾ ਗੁਣ ਹੁੰਦਾ ਹੈ। ਇਸ ਨਾਲ ਨਿਯਮਤ ਤੌਰ ’ਤੇ ਕੰਮ ਕਰਨ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ।

ਜੀਵਨ ਨੂੰ ਸਾਰਥਕ ਬਣਾਉਣ ਵਾਲੇ ਸੂਤਰਾਂ ਵਿਚ ਅਨੁਸ਼ਾਸਨ ਅਤਿਅੰਤ ਮਹੱਤਵਪੂਰਨ ਹੈ। ਅਨੁਸ਼ਾਸਨ ਜੀਵਨ ਵਿਚ ਨਵੀਂ ਊਰਜਾ ਅਤੇ ਦ੍ਰਿਸ਼ਟੀਕੋਣ ਪ੍ਰਦਾਨ ਕਰ ਕੇ ਉਸ ਦੀ ਮੁਕਤੀ ਦਾ ਰਾਹ ਪੱਧਰਾ ਕਰਦਾ ਹੈ। ਅਨੁਸ਼ਾਸਨ ਸਾਡੇ ਜੀਵਨ ਦੀ ਕੇਂਦਰੀ ਧੁਰੀ ਹੈ। ਇਕ ਅਨੁਸ਼ਾਸਿਤ ਵਿਅਕਤੀ ਅੰਦਰ ਆਗਿਆਕਾਰੀ ਹੋਣ ਦਾ ਗੁਣ ਹੁੰਦਾ ਹੈ। ਇਸ ਨਾਲ ਨਿਯਮਤ ਤੌਰ ’ਤੇ ਕੰਮ ਕਰਨ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ। ਅਨੁਸ਼ਾਸਨ ਦੁਆਰਾ ਕਰਤੱਵ ਅਤੇ ਅਧਿਕਾਰ ਦਾ ਢੁੱਕਵਾਂ ਗਿਆਨ ਹੁੰਦਾ ਹੈ। ਇਹ ਇਕ ਅਜਿਹਾ ਗੁਣ ਹੈ ਜਿਸ ਨਾਲ ਮਨੁੱਖ ਸਭ ਲਈ ਪਿਆਰਾ ਬਣ ਜਾਂਦਾ ਹੈ। ਪਰਿਵਾਰਕ ਅਤੇ ਸਮਾਜਿਕ ਜੀਵਨ ਵਿਚ ਤਾਂ ਕਿਤੇ ਜ਼ਿਆਦਾ ਅਨੁਸ਼ਾਸਨ ਦੀ ਜ਼ਰੂਰਤ ਹੁੰਦੀ ਹੈ। ਜੇਕਰ ਅਨੁਸ਼ਾਸਨ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਸਾਡਾ ਜੀਵਨ ਦੁਰਗਤੀ ਨੂੰ ਪ੍ਰਾਪਤ ਹੋ ਜਾਵੇਗਾ। ਮਹਾਤਮਾ ਗਾਂਧੀ ਨੇ ਕਿਹਾ ਸੀ, ‘‘ਸਾਰੇ ਅਨੁਸ਼ਾਸਨਾਂ ਦੀ ਜੜ੍ਹ ਵਿਅਕਤੀਗਤ ਅਨੁਸ਼ਾਸਨ ਹੈ। ਜਦ ਤੱਕ ਕੋਈ ਵੀ ਵਿਅਕਤੀ ਆਪਣੇ-ਆਪ ਅਨੁਸ਼ਾਸਨ ਅਤੇ ਨਿਯਮਾਂ ਦੀ ਪਾਲਣਾ ਵਿਚ ਬੱਝ ਨਹੀਂ ਜਾਂਦਾ ਉਦੋਂ ਤੱਕ ਉਸ ਨੂੰ ਦੂਜੇ ਤੋਂ ਉਹੋ ਜਿਹਾ ਕਰਨ ਦੀ ਉਮੀਦ ਰੱਖਣੀ ਵਿਅਰਥ ਹੈ।’’ ਅਨੁਸ਼ਾਸਨ ਸਾਡੇ ਜੀਵਨ ਵਿਚ ਸਾਰੇ ਵਿਵਹਾਰਾਂ ਦੇ ਸਰੂਪ ਦਾ ਸੰਦਰਭ ਹੈ ਜਿਸ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਜਦ ਇਨ੍ਹਾਂ ਕਾਰਕਾਂ ਨੂੰ ਏਕੀਕ੍ਰਿਤ ਕੀਤਾ ਜਾਂਦਾ ਹੈ ਤਾਂ ਉਹ ਜੀਵਨ ਦੀਆਂ ਘਟਨਾਵਾਂ ਦੇ ਸਮਾਜਿਕ ਤੇ ਵਿਅਕਤੀਗਤ ਕ੍ਰਮ ਨੂੰ ਬਣਾਈ ਰੱਖਣ ਵਿਚ ਸਹਾਇਤਾ ਕਰਦੇ ਹਨ। ਇਹ ਜਵਾਬਦੇਹੀ ਅਤੇ ਭਰੋਸੇਯੋਗਤਾ ਦੀ ਭਾਵਨਾ ਉਤਪੰਨ ਕਰਦਾ ਹੈ ਅਤੇ ਲੋਕਾਂ ਨੂੰ ਆਪਣੇ ਕਾਰਜਾਂ ਦੀ ਜ਼ਿੰਮੇਵਾਰੀ ਲੈਣ ਲਈ ਉਤਸ਼ਾਹਤ ਕਰਦਾ ਹੈ। ਅਨੁਸ਼ਾਸਨ ਤੋਂ ਬਿਨਾਂ ਜੀਵਨ ਉਸ ਕਿਸ਼ਤੀ ਦੀ ਤਰ੍ਹਾਂ ਹੈ ਜਿਸ ’ਤੇ ਕੋਈ ਮਲਾਹ ਨਹੀਂ ਹੁੰਦਾ ਅਤੇ ਉਹ ਕਿਸ਼ਤੀ ਲਹਿਰਾਂ ਦੀ ਘੁੰਮਣਘੇਰੀ ਵਿਚ ਫਸ ਕੇ ਰਾਹ ਭਟਕ ਜਾਂਦੀ ਹੈ। ਮੌਜੂਦਾ ਦੌਰ ਵਿਚ ਲੋਕ ਇੰਨੇ ਜ਼ਿਆਦਾ ਅਨੁਸ਼ਾਸਨਹੀਣ ਹੋਣ ਲੱਗੇ ਹਨ ਕਿ ਉਨ੍ਹਾਂ ਨੂੰ ਅਨੁਸ਼ਾਸਨ ਦੀ ਦੀਕਸ਼ਾ ਦੇਣ ਦੀ ਨੌਬਤ ਆ ਗਈ ਹੈ। ਕੁਦਰਤ ਅਨੁਸਾਰ ਅਨੁਸ਼ਾਸਨ ਦਾ ਅਰਥ ਸਿੱਖਣ ਲਈ ਹਰ ਕਿਸੇ ਕੋਲ ਅਲੱਗ-ਅਲੱਗ ਸਮਾਂ ਅਤੇ ਸਮਰੱਥਾ ਹੈ। ਇਸ ਲਈ ਕਦੇ ਵੀ ਹਾਰ ਨਾ ਮੰਨੋ ਅਤੇ ਹਮੇਸ਼ਾ ਅਨੁਸ਼ਾਸਨ ਵਿਚ ਰਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ਅੱਜ ਦਾ ਚੁੱਕਿਆ ਗਿਆ ਇਕ ਛੋਟਾ ਜਿਹਾ ਕਦਮ ਕੱਲ੍ਹ ਲਈ ਇਕ ਵੱਡਾ ਬਦਲਾਅ ਲਿਆ ਸਕਦਾ ਹੈ।-ਨਰਪੇਂਦਰ ਅਭਿਸ਼ੇਕ ਨਰਪ।