- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਮੀਨ 'ਤੇ ਡਿੱਗੇ ਹੋਏ ਭੋਜਨ ਨੂੰ ਕਦੇ ਵੀ ਪੈਰਾਂ ਨਾਲ ਸਪਰਸ਼ ਨਹੀਂ ਕਰਨਾ ਚਾਹੀਦਾ। ਇਹ ਤੁਹਾਡੇ ਬੁੱਧ ਗ੍ਰਹਿ ਨੂੰ ਖ਼ਰਾਬ ਕਰਦਾ ਹੈ। ਇਸ ਨਾਲ ਧਨ ਦੀ ਵੀ ਹਾਨੀ ਹੁੰਦੀ ਹੈ ਅਤੇ ਇਸ ਨੂੰ ਦੇਵੀ ਲਕਸ਼ਮੀ ਦਾ ਅਪਮਾਨ ਮੰਨਿਆ ਜਾਂਦਾ ਹੈ। ਡਿੱਗੇ ਹੋਏ ਭੋਜਨ ਨੂੰ ਹਮੇਸ਼ਾ ਹੱਥਾਂ ਨਾਲ ਚੁੱਕ ਕੇ ਕਿਸੇ ਅਜਿਹੀ ਜਗ੍ਹਾ 'ਤੇ ਰੱਖ ਦੇਣਾ ਚਾਹੀਦਾ ਹੈ, ਜਿੱਥੇ ਕੋਈ ਪਸ਼ੂ-ਪੰਛੀ ਉਸ ਨੂੰ ਗ੍ਰਹਿਣ ਕਰ ਸਕੇ।

ਧਰਮ ਡੈਸਕ, ਨਵੀਂ ਦਿੱਲੀ : ਜੀਵਨ ਵਿਚ ਅਸੀਂ ਜੋ ਕਰਮ ਕਰਦੇ ਹਾਂ, ਸਾਨੂੰ ਫਲ ਵੀ ਉਸੇ ਦਾ ਮਿਲਦਾ ਹੈ, ਪਰ ਕਈ ਵਾਰ ਭੁੱਲਵੱਸ ਸਾਡੇ ਕੋਲੋਂ ਉਹ ਕੰਮ ਵੀ ਹੋ ਜਾਂਦੇ ਹਨ, ਜੋ ਸਾਡਾ ਸਭ ਕੁਝ ਬਰਬਾਦ ਕਰ ਸਕਦੇ ਹਨ। ਹਿੰਦੂ ਧਰਮ 'ਚ ਅਜਿਹੀਆਂ ਹੀ ਕੁਝ ਵਸਤੂਆਂ ਦੇ ਛੂਹਣ ਨੂੰ ਮਾੜਾ ਦੱਸਿਆ ਗਿਆ ਹੈ। ਨਾਰਦ ਪੁਰਾਣ ਦੇ ਉੱਤਰ ਭਾਗ ਵਿੱਚ ਇਸ ਦਾ ਵਰਣਨ ਵੀ ਮਿਲਦਾ ਹੈ। ਆਓ, ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਦੇ ਹਾਂ ਜੋ ਤੁਹਾਡੇ ਕੋਲੋਂ ਤੁਹਾਡਾ ਸਭ ਕੁਝ ਖੋਹ ਸਕਦੀਆਂ ਹਨ।
ਕਿਸੇ ਦੀ ਅੰਤਿਮ ਯਾਤਰਾ 'ਚ ਤੁਸੀਂ ਸ਼ਾਮਲ ਹੋ ਰਹੇ ਹੋ ਅਤੇ ਉੱਥੇ ਤੁਸੀਂ ਕਿਸੇ ਅਪਵਿੱਤਰ ਚੀਜ਼ ਜਿਵੇਂ ਮ੍ਰਿਤਕ ਵਿਅਕਤੀ ਦੀ ਹੱਡੀ ਜਾਂ ਫਿਰ ਉਸ ਦੇ ਲਾਹੇ ਹੋਏ ਕੱਪੜੇ ਜਾਂ ਗਹਿਣਿਆਂ ਨੂੰ ਹੱਥ ਲਗਾਉਂਦੇ ਹੋ ਤਾਂ ਨਕਾਰਾਤਮਕ ਊਰਜਾ ਤੁਹਾਨੂੰ ਜਕੜ ਲੈਂਦੀ ਹੈ। ਇਹ ਤੁਹਾਡੀ ਬਦਕਿਸਮਤੀ ਦਾ ਕਾਰਨ ਬਣ ਸਕਦਾ ਹੈ। ਜੇਕਰ ਗ਼ਲਤੀ ਨਾਲ ਜਾਂ ਕਿਸੇ ਕਾਰਨ ਕਰਕੇ ਤੁਹਾਨੂੰ ਅਜਿਹਾ ਕਰਨਾ ਪਵੇ ਤਾਂ ਕਿਸੇ ਪਵਿੱਤਰ ਨਦੀ 'ਚ ਤੁਹਾਨੂੰ ਇਸ਼ਨਾਨ ਕਰਨਾ ਚਾਹੀਦਾ ਹੈ।
ਜ਼ਮੀਨ 'ਤੇ ਡਿੱਗੇ ਹੋਏ ਭੋਜਨ ਨੂੰ ਕਦੇ ਵੀ ਪੈਰਾਂ ਨਾਲ ਸਪਰਸ਼ ਨਹੀਂ ਕਰਨਾ ਚਾਹੀਦਾ। ਇਹ ਤੁਹਾਡੇ ਬੁੱਧ ਗ੍ਰਹਿ ਨੂੰ ਖ਼ਰਾਬ ਕਰਦਾ ਹੈ। ਇਸ ਨਾਲ ਧਨ ਦੀ ਵੀ ਹਾਨੀ ਹੁੰਦੀ ਹੈ ਅਤੇ ਇਸ ਨੂੰ ਦੇਵੀ ਲਕਸ਼ਮੀ ਦਾ ਅਪਮਾਨ ਮੰਨਿਆ ਜਾਂਦਾ ਹੈ। ਡਿੱਗੇ ਹੋਏ ਭੋਜਨ ਨੂੰ ਹਮੇਸ਼ਾ ਹੱਥਾਂ ਨਾਲ ਚੁੱਕ ਕੇ ਕਿਸੇ ਅਜਿਹੀ ਜਗ੍ਹਾ 'ਤੇ ਰੱਖ ਦੇਣਾ ਚਾਹੀਦਾ ਹੈ, ਜਿੱਥੇ ਕੋਈ ਪਸ਼ੂ-ਪੰਛੀ ਉਸ ਨੂੰ ਗ੍ਰਹਿਣ ਕਰ ਸਕੇ।
ਕੁੱਤੇ ਨੂੰ ਕਦੇ ਵੀ ਪੈਰਾਂ ਨਾਲ ਸਪਰਸ਼ ਨਹੀਂ ਕਰਨਾ ਚਾਹੀਦਾ। ਨਾਰਦ ਪੁਰਾਣ 'ਚ ਸਾਫ਼ ਲਿਖਿਆ ਹੈ ਕਿ ਇਹ ਤੁਹਾਡੇ ਸ਼ਨੀ ਨੂੰ ਖ਼ਰਾਬ ਕਰਦਾ ਹੈ। ਇਸ ਨਾਲ ਤੁਹਾਡੇ ਜੀਵਨ ਵਿਚ ਗਰੀਬੀ ਆਉਂਦੀ ਹੈ।
ਗੰਦੇ ਝਾੜੂ ਦਾ ਸਰੀਰ ਨਾਲ ਸਪਰਸ਼ ਨਾਰਦ ਪੁਰਾਣ 'ਚ ਮਾੜਾ ਦੱਸਿਆ ਗਿਆ ਹੈ। ਇਸ ਨਾਲ ਜੀਵਨ ਵਿਚ ਦਰਿਦ੍ਰਤਾ (ਗਰੀਬੀ) ਆਉਂਦੀ ਹੈ। ਪੁਰਾਣ 'ਚ ਇਸ ਗੱਲ ਦਾ ਵੀ ਜ਼ਿਕਰ ਮਿਲਦਾ ਹੈ ਕਿ ਪੈਰਾਂ ਨਾਲ ਕਦੇ ਵੀ ਝਾੜੂ ਨੂੰ ਸਪਰਸ਼ ਨਹੀਂ ਕਰਨਾ ਚਾਹੀਦਾ, ਇਸ ਵਿਚ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ। ਗੰਦੇ ਝਾੜੂ ਨੂੰ ਸ਼ੁੱਕਰਵਾਰ ਦੇ ਦਿਨ ਘਰ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।
ਕਿਸੇ ਦੇ ਦਾਹ ਸੰਸਕਾਰ 'ਚ ਵਰਤੀ ਜਾਣ ਵਾਲੀ ਲੱਕੜ, ਨਾਰੀਅਲ, ਕੱਪੜੇ, ਮਟਕਾ ਆਦਿ ਦਾ ਸਪਰਸ਼ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਨਕਾਰਾਤਮਕ ਸ਼ਕਤੀਆਂ ਤੁਹਾਡੇ ਸਰੀਰ 'ਚ ਵਾਸ ਕਰਨ ਲੱਗਦੀਆਂ ਹਨ। ਇਸ ਲਈ ਉੱਪਰ ਦੱਸੀਆਂ ਗਈਆਂ ਚੀਜ਼ਾਂ ਨੂੰ ਭੁੱਲ ਕੇ ਵੀ ਸਪਰਸ਼ ਨਾ ਕਰੋ ਤੇ ਜੇਕਰ ਅਜਿਹਾ ਗ਼ਲਤੀ ਨਾਲ ਵੀ ਹੋ ਜਾਵੇ ਤਾਂ ਉਸ ਦੇ ਨਿਵਾਰਨ ਦਾ ਉਪਾਅ ਜ਼ਰੂਰ ਕਰੋ।