- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਨਾੜੀ ਦੋਸ਼ ਦੇ ਬਾਵਜੂਦ ਵੀ ਵਿਆਹ ਹੋ ਗਿਆ ਹੈ, ਤਾਂ ਅਜਿਹੀ ਸਥਿਤੀ ਵਿੱਚ ਦੋਸ਼ ਦੇ ਅਸ਼ੁਭ ਫਲਾਂ ਨੂੰ ਦੂਰ ਕਰਨ ਲਈ ਪਤੀ-ਪਤਨੀ ਨੂੰ ਨਾੜੀ ਦੋਸ਼ ਸ਼ਾਂਤੀ ਪੂਜਾ ਜ਼ਰੂਰ ਕਰਵਾਉਣੀ ਚਾਹੀਦੀ ਹੈ।

ਧਰਮ ਡੈਸਕ, ਨਵੀਂ ਦਿੱਲੀ: ਸਨਾਤਨ ਧਰਮ ਵਿੱਚ ਵਿਆਹ ਤੋਂ ਪਹਿਲਾਂ ਕੁੰਡਲੀ ਦਾ ਮਿਲਾਨ ਕੀਤਾ ਜਾਂਦਾ ਹੈ। ਇਸ ਦੌਰਾਨ ਚੈੱਕ ਕੀਤਾ ਜਾਂਦਾ ਹੈ ਕਿ ਲੜਕੇ ਅਤੇ ਲੜਕੀ ਦੇ ਕਿੰਨੇ ਗੁਣ ਮਿਲ ਰਹੇ ਹਨ। ਵਿਆਹ ਤੋਂ ਪਹਿਲਾਂ ਇਹ ਇੱਕ ਮਹੱਤਵਪੂਰਨ ਪਰੰਪਰਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਬਿਨਾਂ ਗੁਣ ਮਿਲਾਏ ਵਿਆਹ ਕਰਨ ਨਾਲ ਵੈਵਾਹਿਕ ਜੀਵਨ ਖੁਸ਼ਹਾਲ ਨਹੀਂ ਹੁੰਦਾ। ਨਾਲ ਹੀ ਰਿਸ਼ਤੇ ਵਿੱਚ ਅਣਬਣ ਬਣੀ ਰਹਿੰਦੀ ਹੈ।
ਇਸ ਲਈ ਵਿਆਹ ਤੋਂ ਪਹਿਲਾਂ ਗੁਣ ਮਿਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਵਿਆਹ ਲਈ ਕਿੰਨੇ ਗੁਣ ਮਿਲਣਾ ਜ਼ਰੂਰੀ ਹੈ? ਜੇਕਰ ਨਹੀਂ ਪਤਾ, ਤਾਂ ਆਓ ਤੁਹਾਨੂੰ ਇਸ ਬਾਰੇ ਦੱਸਦੇ ਹਾਂ।
ਇਹ ਹਨ ਕੁੰਡਲੀ ਦੇ 36 ਗੁਣ:
ਨਾੜੀ ਦੇ 8 ਗੁਣ
ਭਕੁਤ ਦੇ 7 ਗੁਣ
ਗਣ ਮੈਤਰੀ ਦੇ 6 ਗੁਣ
ਗ੍ਰਹਿ ਮੈਤਰੀ ਦੇ 5 ਗੁਣ
ਯੋਨੀ ਮੈਤਰੀ ਦੇ 4 ਗੁਣ
ਤਾਰਾਬਲ ਦੇ 3 ਗੁਣ
ਵਸ਼ਯ ਦੇ 2 ਗੁਣ
ਵਰਣ ਦਾ 1 ਗੁਣ
ਕੁੰਡਲੀ ਵਿੱਚ ਕਿੰਨੇ ਗੁਣ ਮਿਲਣਾ ਹੈ ਜ਼ਰੂਰੀ:
ਵਿਆਹ ਲਈ 36 ਗੁਣਾਂ ਵਿੱਚੋਂ 18 ਗੁਣ ਮਿਲਣਾ ਜ਼ਰੂਰੀ ਹੁੰਦਾ ਹੈ। ਜੇਕਰ ਕੁੰਡਲੀ ਵਿੱਚ ਇਸ ਤੋਂ ਘੱਟ ਗੁਣ ਮਿਲਦੇ ਹਨ, ਤਾਂ ਵੈਵਾਹਿਕ ਜੀਵਨ ਦੇ ਸਫ਼ਲ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਇਸ ਲਈ ਵਿਆਹ ਤੋਂ ਪਹਿਲਾਂ ਕਿਸੇ ਜੋਤਸ਼ੀ ਤੋਂ ਗੁਣ ਜ਼ਰੂਰ ਮਿਲਵਾਉਣੇ ਚਾਹੀਦੇ ਹਨ।
ਨਾੜੀ ਦੋਸ਼:
ਜੇਕਰ ਕੁੰਡਲੀ ਮਿਲਾਨ ਵਿੱਚ ਨਾੜੀ ਦੋਸ਼ ਹੁੰਦਾ ਹੈ, ਤਾਂ ਵਿਆਹ ਤੋਂ ਬਾਅਦ ਜੀਵਨ ਵਿੱਚ ਪਰੇਸ਼ਾਨੀ ਆਉਣ ਲੱਗਦੀ ਹੈ। ਜੋਤਸ਼ੀਆਂ ਦੀ ਮੰਨੀਏ ਤਾਂ ਕੁੰਡਲੀ ਵਿੱਚ ਨਾੜੀ ਦੋਸ਼ ਹੋਣ ਨਾਲ ਵੈਵਾਹਿਕ ਜੀਵਨ ਖੁਸ਼ਹਾਲ ਨਹੀਂ ਹੁੰਦਾ ਅਤੇ ਜੀਵਨ ਬਹੁਤ ਕਸ਼ਟਦਾਇਕ ਬੀਤਦਾ ਹੈ।
ਨਾੜੀ ਦੋਸ਼ ਹੋਣ ਨਾਲ ਕੀ ਹੁੰਦਾ ਹੈ?
ਜੇਕਰ ਲੜਕੇ ਅਤੇ ਲੜਕੀ ਦੀ ਕੁੰਡਲੀ ਵਿੱਚ ਨਾੜੀ ਦੋਸ਼ ਹੁੰਦਾ ਹੈ, ਤਾਂ ਲੜਕੀ ਨੂੰ ਜੀਵਨ ਵਿੱਚ ਗਰਭ ਧਾਰਨ ਕਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜੀਵਨ ਵਿੱਚ ਅਚਾਨਕ ਕੋਈ ਵੱਡੀ ਸਮੱਸਿਆ ਆ ਸਕਦੀ ਹੈ। ਰਿਸ਼ਤੇ ਮਧੁਰ ਨਹੀਂ ਹੁੰਦੇ ਤੇ ਵੈਵਾਹਿਕ ਜੀਵਨ ਖੁਸ਼ਹਾਲ ਨਹੀਂ ਹੁੰਦਾ।
ਕਿਵੇਂ ਦੂਰ ਕਰੀਏ ਨਾੜੀ ਦੋਸ਼?
ਜੇਕਰ ਤੁਹਾਡੀ ਕੁੰਡਲੀ ਵਿੱਚ ਨਾੜੀ ਦੋਸ਼ ਹੈ ਤਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਪੂਜਾ ਦੌਰਾਨ ਮਹਾਮ੍ਰਿਤੁੰਜੇ ਮੰਤਰ ਦਾ ਜਾਪ ਕਰੋ। ਇਸ ਨਾਲ ਕੁੰਡਲੀ ਵਿੱਚ ਨਾੜੀ ਦੋਸ਼ ਦਾ ਪ੍ਰਭਾਵ ਦੂਰ ਹੁੰਦਾ ਹੈ। ਕੁੰਡਲੀ ਵਿੱਚ ਨਾੜੀ ਦੋਸ਼ ਨੂੰ ਦੂਰ ਕਰਨ ਲਈ ਮੰਦਰ ਵਿੱਚ ਜਾਂ ਗਰੀਬ ਲੋਕਾਂ ਨੂੰ ਅਨਾਜ, ਕੱਪੜੇ ਅਤੇ ਧਨ ਸਮੇਤ ਆਦਿ ਚੀਜ਼ਾਂ ਦਾ ਦਾਨ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨੂੰ ਕਰਨ ਨਾਲ ਵਿਅਕਤੀ ਨੂੰ ਨਾੜੀ ਦੋਸ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਜੇਕਰ ਨਾੜੀ ਦੋਸ਼ ਦੇ ਬਾਵਜੂਦ ਵੀ ਵਿਆਹ ਹੋ ਗਿਆ ਹੈ, ਤਾਂ ਅਜਿਹੀ ਸਥਿਤੀ ਵਿੱਚ ਦੋਸ਼ ਦੇ ਅਸ਼ੁਭ ਫਲਾਂ ਨੂੰ ਦੂਰ ਕਰਨ ਲਈ ਪਤੀ-ਪਤਨੀ ਨੂੰ ਨਾੜੀ ਦੋਸ਼ ਸ਼ਾਂਤੀ ਪੂਜਾ ਜ਼ਰੂਰ ਕਰਵਾਉਣੀ ਚਾਹੀਦੀ ਹੈ।
Disclaimer: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਕੇਵਲ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।