- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਇਲਾਵਾ ਮੁਲਾਂਕ 6 ਵਾਲੇ ਲੋਕਾਂ ਵਿੱਚ ਪਿਆਰ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ। ਇਹ ਲੋਕ ਆਪਣੇ ਪਾਰਟਨਰ ਨੂੰ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰੱਖਦੇ ਹਨ ਅਤੇ ਉਨ੍ਹਾਂ ਨੂੰ ਸਪੈਸ਼ਲ ਫੀਲ ਕਰਵਾਉਣ ਦੇ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਅੰਕ ਸ਼ਾਸਤਰ ਵਿੱਚ ਮੁਲਾਂਕ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਵਿਅਕਤੀ ਦੇ ਜਨਮ ਦੀ ਤਾਰੀਖ਼ ਤੋਂ ਹੀ ਉਸ ਦਾ ਮੁਲਾਂਕ ਤੈਅ ਹੁੰਦਾ ਹੈ। ਹਰ ਮੁਲਾਂਕ ਦਾ ਮਾਲਕ ਕੋਈ ਨਾ ਕੋਈ ਗ੍ਰਹਿ ਹੁੰਦਾ ਹੈ।
ਅੰਕ ਸ਼ਾਸਤਰ ਵਿੱਚ ਇੱਕ ਅਜਿਹੇ ਮੁਲਾਂਕ ਬਾਰੇ ਦੱਸਿਆ ਗਿਆ ਹੈ, ਜਿਸ ਨੂੰ ਪ੍ਰੇਮ, ਵਿਆਹ ਅਤੇ ਖਿੱਚ (Attraction) ਦੇ ਮਾਮਲੇ ਵਿੱਚ ਬਹੁਤ ਕਿਸਮਤ ਵਾਲਾ ਮੰਨਿਆ ਜਾਂਦਾ ਹੈ। ਹੁਣ ਤੁਹਾਡੇ ਮਨ ਵਿੱਚ ਸਵਾਲ ਆ ਰਿਹਾ ਹੋਵੇਗਾ ਕਿ ਆਖਰ ਉਹ ਕਿਹੜਾ ਮੁਲਾਂਕ ਹੈ, ਤਾਂ ਚਲੋ ਇਸ ਲੇਖ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਕਿਸ ਮੁਲਾਂਕ ਦੇ ਲੋਕਾਂ ਨੂੰ ਉਨ੍ਹਾਂ ਦਾ ਮਨਚਾਹਿਆ ਜੀਵਨਸਾਥੀ ਮਿਲਦਾ ਹੈ।
ਅੰਕ ਸ਼ਾਸਤਰ ਅਨੁਸਾਰ, ਜਿਨ੍ਹਾਂ ਲੋਕਾਂ ਦਾ ਜਨਮ ਮਹੀਨੇ ਦੀ 6, 15 ਜਾਂ 24 ਤਾਰੀਖ਼ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ। ਇਸ ਮੁਲਾਂਕ ਦਾ ਸੁਆਮੀ (ਮਾਲਕ) ਸ਼ੁੱਕਰ ਗ੍ਰਹਿ (Venus) ਹੈ। ਜੋਤਿਸ਼ ਸ਼ਾਸਤਰ ਮੁਤਾਬਕ ਸ਼ੁੱਕਰ ਨੂੰ ਪ੍ਰੇਮ, ਸੁੰਦਰਤਾ, ਰੋਮਾਂਸ, ਕਲਾ ਅਤੇ ਭੌਤਿਕ ਸੁੱਖਾਂ ਦਾ ਕਾਰਕ ਮੰਨਿਆ ਗਿਆ ਹੈ। ਇਸ ਮੁਲਾਂਕ ਦੇ ਲੋਕਾਂ 'ਤੇ ਸ਼ੁੱਕਰ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਹੁੰਦਾ ਹੈ। ਇਹੀ ਕਾਰਨ ਹੈ ਕਿ ਮੁਲਾਂਕ 6 ਵਾਲੇ ਲੋਕਾਂ ਨੂੰ ਅਕਸਰ ਮਨਚਾਹਿਆ ਪਾਰਟਨਰ ਮਿਲਦਾ ਹੈ।
ਕੀ ਹੈ ਮੁਲਾਂਕ 6 ਵਾਲਿਆਂ ਦੀ ਖ਼ਾਸੀਅਤ?
ਆਕਰਸ਼ਕ ਸ਼ਖਸੀਅਤ: ਮੁਲਾਂਕ 6 ਵਾਲਿਆਂ 'ਤੇ ਸ਼ੁੱਕਰ ਗ੍ਰਹਿ ਦਾ ਪ੍ਰਭਾਵ ਜ਼ਿਆਦਾ ਹੋਣ ਕਾਰਨ ਉਹ ਸੁੰਦਰ, ਨਰਮ ਸੁਭਾਅ ਵਾਲੇ ਅਤੇ ਆਕਰਸ਼ਕ ਹੁੰਦੇ ਹਨ। ਇਸ ਲਈ ਲੋਕ ਬਹੁਤ ਜਲਦੀ ਇਨ੍ਹਾਂ ਵੱਲ ਖਿੱਚੇ ਚਲੇ ਆਉਂਦੇ ਹਨ।
ਪਿਆਰ ਦੀ ਭਾਵਨਾ: ਇਸ ਤੋਂ ਇਲਾਵਾ ਮੁਲਾਂਕ 6 ਵਾਲੇ ਲੋਕਾਂ ਵਿੱਚ ਪਿਆਰ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ। ਇਹ ਲੋਕ ਆਪਣੇ ਪਾਰਟਨਰ ਨੂੰ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰੱਖਦੇ ਹਨ ਅਤੇ ਉਨ੍ਹਾਂ ਨੂੰ ਸਪੈਸ਼ਲ ਫੀਲ ਕਰਵਾਉਣ ਦੇ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਹਨ।
ਖੁੱਲ੍ਹ ਕੇ ਗੱਲ ਕਰਨਾ: ਇਹ ਲੋਕ ਆਪਣੇ ਪਾਰਟਨਰ ਨਾਲ ਦਿਲ ਦੀ ਗੱਲ ਸਾਂਝੀ ਕਰਨ ਵਿੱਚ ਬਿਲਕੁਲ ਨਹੀਂ ਹਿਚਕਿਚਾਉਂਦੇ।
ਵਫ਼ਾਦਾਰੀ ਅਤੇ ਦੇਖਭਾਲ: ਜਦੋਂ ਇਹ ਇੱਕ ਵਾਰ ਕਿਸੇ ਨੂੰ ਪਿਆਰ ਕਰ ਲੈਂਦੇ ਹਨ, ਤਾਂ ਪੂਰੇ ਦਿਲ ਨਾਲ ਨਿਭਾਉਂਦੇ ਹਨ ਅਤੇ ਜ਼ਿੰਦਗੀ ਭਰ ਉਸ ਦੀ ਪਰਵਾਹ (Care) ਕਰਦੇ ਹਨ। ਨਾਲ ਹੀ ਇਹ ਰਿਸ਼ਤੇ ਵਿੱਚ ਬਹੁਤ ਵਫ਼ਾਦਾਰ ਹੁੰਦੇ ਹਨ।
ਸ਼ਾਂਤੀ ਪਸੰਦ: ਇਹ ਲੋਕ ਲੜਾਈ-ਝਗੜਿਆਂ ਅਤੇ ਵਾਦ-ਵਿਵਾਦ ਵਰਗੇ ਮਾਮਲਿਆਂ ਤੋਂ ਦੂਰ ਰਹਿੰਦੇ ਹਨ ਅਤੇ ਆਪਣੇ ਵਿਆਹੁਤਾ ਜੀਵਨ ਵਿੱਚ ਸ਼ਾਂਤੀ ਤੇ ਤਾਲਮੇਲ ਬਣਾਈ ਰੱਖਦੇ ਹਨ।
ਕਿਵੇਂ ਕਰੀਏ ਸ਼ੁੱਕਰ ਗ੍ਰਹਿ ਨੂੰ ਪ੍ਰਸੰਨ?
ਚਿੱਟੀਆਂ ਚੀਜ਼ਾਂ ਦਾ ਦਾਨ: ਜੇਕਰ ਤੁਸੀਂ ਸ਼ੁੱਕਰ ਗ੍ਰਹਿ ਨੂੰ ਪ੍ਰਸੰਨ ਕਰਨਾ ਚਾਹੁੰਦੇ ਹੋ, ਤਾਂ ਸ਼ੁੱਕਰਵਾਰ ਦੇ ਦਿਨ ਚਿੱਟੀਆਂ ਵਸਤੂਆਂ ਦਾ ਦਾਨ ਕਰੋ; ਜਿਵੇਂ ਕਿ ਦੁੱਧ, ਦਹੀਂ, ਚੌਲ, ਖੰਡ (ਚੀਨੀ) ਆਦਿ। ਧਾਰਮਿਕ ਮਾਨਤਾਵਾਂ ਅਨੁਸਾਰ ਇਨ੍ਹਾਂ ਚੀਜ਼ਾਂ ਦਾ ਦਾਨ ਕਰਨ ਨਾਲ ਸ਼ੁੱਕਰ ਗ੍ਰਹਿ ਮਜ਼ਬੂਤ ਹੁੰਦਾ ਹੈ ਅਤੇ ਜੀਵਨ ਵਿੱਚ ਸਾਰੇ ਸੁੱਖ-ਸਾਧਨ ਮਿਲਦੇ ਹਨ।
Disclaimer: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਕੇਵਲ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇੱਥੇ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ-ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।