- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਤਨ ਸ਼ਾਸਤਰ ਦੇ ਅਨੁਸਾਰ, ਗੋਮੇਦ ਰਤਨ ਨਾਲ ਫ਼ੈਸਲੇ ਲੈਣ ਦੀ ਸਮਰੱਥਾ ਬਿਹਤਰ ਹੁੰਦੀ ਹੈ। ਨਾਲ ਹੀ ਡਰ ਅਤੇ ਤਣਾਅ ਦੀ ਸਮੱਸਿਆ ਜ਼ਿੰਦਗੀ ਤੋਂ ਦੂਰ ਹੁੰਦੀ ਹੈ ਤਾਂ ਅਜਿਹੇ ਵਿਚ ਆਓ ਇਸ ਆਰਟੀਕਲ 'ਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਗੋਮੇਦ ਰਤਨ ਪਹਿਨਣ ਨਾਲ ਵਿਅਕਤੀ ਨੂੰ ਕਿਹੜੇ ਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ ਅਤੇ ਇਸ ਨਾਲ ਜੁੜੇ ਨਿਯਮਾਂ ਬਾਰੇ।

ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ ਦੇ ਅਨੁਸਾਰ, ਜਦੋਂ ਜਾਤਕ ਦੀ ਕੁੰਡਲੀ 'ਚ ਰਾਹੂ ਦੀ ਮਹਾਦਸ਼ਾ ਚੱਲਦੀ ਹੈ ਤਾਂ ਜ਼ਿੰਦਗੀ ਵਿਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਦੇ ਹਨ। ਜੇਕਰ ਰਾਹੂ ਅਸ਼ੁੱਭ ਸਥਿਤੀ 'ਚ ਹੋਵੇ ਤਾਂ ਅਚਾਨਕ ਧਨ ਹਾਨੀ ਹੋ ਸਕਦੀ ਹੈ ਅਤੇ ਜ਼ਿੰਦਗੀ 'ਚ ਮਾਨਸਿਕ ਤਣਾਅ ਅਤੇ ਡਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰਾਹੂ ਦੀ ਮਹਾਦਸ਼ਾ 'ਚ ਗੋਮੇਦ ਰਤਨ ਪਹਿਨਣਾ ਸ਼ੁੱਭ ਮੰਨਿਆ ਜਾਂਦਾ ਹੈ। ਰਤਨ ਸ਼ਾਸਤਰ ਦੇ ਅਨੁਸਾਰ, ਗੋਮੇਦ ਰਤਨ ਨਾਲ ਫ਼ੈਸਲੇ ਲੈਣ ਦੀ ਸਮਰੱਥਾ ਬਿਹਤਰ ਹੁੰਦੀ ਹੈ। ਨਾਲ ਹੀ ਡਰ ਅਤੇ ਤਣਾਅ ਦੀ ਸਮੱਸਿਆ ਜ਼ਿੰਦਗੀ ਤੋਂ ਦੂਰ ਹੁੰਦੀ ਹੈ ਤਾਂ ਅਜਿਹੇ ਵਿਚ ਆਓ ਇਸ ਆਰਟੀਕਲ 'ਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਗੋਮੇਦ ਰਤਨ ਪਹਿਨਣ ਨਾਲ ਵਿਅਕਤੀ ਨੂੰ ਕਿਹੜੇ ਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ ਅਤੇ ਇਸ ਨਾਲ ਜੁੜੇ ਨਿਯਮਾਂ ਬਾਰੇ।
ਜੇਕਰ ਤੁਸੀਂ ਕਰੀਅਰ 'ਚ ਲੰਬੇ ਸਮੇਂ ਤੋਂ ਕਿਸੇ ਰੁਕਾਵਟ ਦਾ ਸਾਹਮਣਾ ਕਰ ਰਹੇ ਹੋ ਤਾਂ ਅਜਿਹੇ ਵਿੱਚ ਗੋਮੇਦ ਰਤਨ ਪਹਿਨ ਸਕਦੇ ਹੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਰਤਨ ਅਚਾਨਕ ਸਫ਼ਲਤਾ ਦਿਵਾਉਣ 'ਚ ਮਦਦ ਕਰਦਾ ਹੈ। ਨਾਲ ਹੀ ਵਿਅਕਤੀ ਨੂੰ ਕਰੀਅਰ 'ਚ ਮਨਚਾਹੀ ਸਫ਼ਲਤਾ ਪ੍ਰਾਪਤ ਹੁੰਦੀ ਹੈ ਅਤੇ ਰਾਹੂ ਦੀ ਮਹਾਦਸ਼ਾ ਦੂਰ ਹੁੰਦੀ ਹੈ।
ਆਰਥਿਕ ਤੰਗੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਗੋਮੇਦ ਰਤਨ ਸ਼ੁੱਭ ਮੰਨਿਆ ਜਾਂਦਾ ਹੈ। ਰਤਨ ਸ਼ਾਸਤਰ ਦੇ ਅਨੁਸਾਰ, ਇਸ ਰਤਨ ਨੂੰ ਧਾਰਨ ਕਰਨ ਨਾਲ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ ਅਤੇ ਰੁਕਿਆ ਹੋਇਆ ਧਨ ਪ੍ਰਾਪਤ ਹੁੰਦਾ ਹੈ। ਨਾਲ ਹੀ ਜ਼ਿੰਦਗੀ ਵਿਚ ਧਨ ਦੀ ਕਮੀ ਨਹੀਂ ਹੁੰਦੀ।
ਅਜਿਹਾ ਮੰਨਿਆ ਜਾਂਦਾ ਹੈ ਕਿ ਗੋਮੇਦ ਰਤਨ ਬਿਮਾਰੀਆਂ ਤੋਂ ਬਚਾਅ ਕਰਦਾ ਹੈ। ਇਸ ਰਤਨ ਨੂੰ ਧਾਰਨ ਕਰਨ ਤੋਂ ਬਾਅਦ ਤੁਹਾਨੂੰ ਜ਼ਿੰਦਗੀ 'ਚ ਬਿਮਾਰੀਆਂ ਤੋਂ ਰਾਹਤ ਮਿਲ ਸਕਦੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਰਾਹੂ ਦੀ ਮਹਾਦਸ਼ਾ ਦੀ ਮਿਆਦ 18 ਸਾਲ ਦੀ ਹੁੰਦੀ ਹੈ। ਇਸ ਪੂਰੀ ਮਿਆਦ ਦੇ ਸਮੇਂ ਰਾਹੂ ਦੀ ਮਹਾਦਸ਼ਾ ਦੀ ਊਰਜਾ ਸਿਖਰ 'ਤੇ ਹੁੰਦੀ ਹੈ। ਜੇਕਰ ਰਾਹੂ ਕੁੰਡਲੀ 'ਚ ਚੰਗੇ ਭਾਵ ਵਿਚ ਹੈ ਤਾਂ ਗੋਮੇਦ ਰਤਨ ਧਾਰਨ ਕਰਨ ਨਾਲ ਉਸ ਊਰਜਾ ਨੂੰ ਦੂਰ ਕਰ ਦਿੰਦਾ ਹੈ। ਇਸ ਨਾਲ ਤੁਹਾਨੂੰ ਜ਼ਿੰਦਗੀ ਵਿਚ ਸ਼ੁੱਭ ਨਤੀਜੇ ਮਿਲਣਗੇ।