- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Jyotish Shastra ਅਨੁਸਾਰ, ਗੁਰੂ ਚੰਡਾਲ ਯੋਗ ਦੇ ਬਣਨ ਨਾਲ ਵਿਅਕਤੀ ਨੂੰ ਜੀਵਨ 'ਚ ਜ਼ਮੀਨ-ਜਾਇਦਾਦ ਅਤੇ ਮਕਾਨ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ ਤੇ ਜੀਵਨ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਮਾਜ ਵਿਚ ਮਾਣ-ਸਨਮਾਨ ਦੀ ਕਮੀ ਹੁੰਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ ਅਨੁਸਾਰ, ਵਿਅਕਤੀ ਦੀ ਕੁੰਡਲੀ 'ਚ ਕਈ ਤਰ੍ਹਾਂ ਦੇ ਯੋਗਾਂ ਦਾ ਨਿਰਮਾਣ ਹੁੰਦਾ ਹੈ ਜਿਸ ਦਾ ਪ੍ਰਭਾਵ ਸਮੇਂ-ਸਮੇਂ 'ਤੇ ਉਸ ਦੇ ਜੀਵਨ 'ਤੇ ਸਕਾਰਾਤਮਕ ਤੇ ਨਕਾਰਾਤਮਕ ਪੈਂਦਾ ਹੈ। ਅਜਿਹੇ 'ਚ ਵਿਅਕਤੀ ਨੂੰ ਪ੍ਰਭਾਵ ਤੋਂ ਬਚਣ ਲਈ ਵਿਸ਼ੇਸ਼ ਉਪਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਵਿੱਚੋਂ ਹੀ ਇਕ ਗੁਰੂ ਚੰਡਾਲ ਯੋਗ (Guru Chandal Yog) ਹੈ। ਇਸ ਯੋਗ ਦਾ ਨਾਮ ਸੁਣਦਿਆਂ ਹੀ ਲੋਕ ਡਰਨ ਲੱਗਦੇ ਹਨ ਕਿਉਂਕਿ ਇਸ ਯੋਗ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਕੁੰਡਲੀ 'ਚ ਗੁਰੂ ਚੰਡਾਲ ਯੋਗ ਦਾ ਨਿਰਮਾਣ ਹੋਣ ਨਾਲ ਵਿਅਕਤੀ ਦੇ ਜੀਵਨ 'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਆਖਰ ਇਹ ਯੋਗ ਕਦੋਂ ਬਣਦਾ ਹੈ ਅਤੇ ਇਸ ਦੇ ਨਕਾਰਾਤਮਕ ਪ੍ਰਭਾਵ ਕਿਹੜੇ ਹੁੰਦੇ ਹਨ। ਜੇਕਰ ਨਹੀਂ ਪਤਾ, ਤਾਂ ਆਓ ਇਸ ਆਰਟੀਕਲ 'ਚ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਜੋਤਿਸ਼ ਸ਼ਾਸਤਰ 'ਚ ਗੁਰੂ ਚੰਡਾਲ ਯੋਗ ਨੂੰ ਅਸ਼ੁੱਭ ਦੱਸਿਆ ਗਿਆ ਹੈ। ਜਦੋਂ ਕਿਸੇ ਵਿਅਕਤੀ ਦੀ ਕੁੰਡਲੀ 'ਚ ਇੱਕੋ ਘਰ 'ਚ ਗੁਰੂ ਅਤੇ ਰਾਹੂ ਆ ਜਾਂਦੇ ਹਨ ਤਾਂ ਗੁਰੂ ਅਤੇ ਰਾਹੂ ਦੇ ਸੁਮੇਲ ਨਾਲ ਗੁਰੂ ਚੰਡਾਲ ਯੋਗ ਦਾ ਨਿਰਮਾਣ ਹੁੰਦਾ ਹੈ। ਇਸ ਯੋਗ ਦੇ ਬਣਨ 'ਤੇ ਵਿਅਕਤੀ 'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਇਸ ਅਸ਼ੁੱਭ ਪ੍ਰਭਾਵ ਤੋਂ ਬਚਣ ਲਈ ਵਿਸ਼ੇਸ਼ ਉਪਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਜੋਤਿਸ਼ ਸ਼ਾਸਤਰ ਅਨੁਸਾਰ, ਗੁਰੂ ਚੰਡਾਲ ਯੋਗ ਦੇ ਬਣਨ ਨਾਲ ਵਿਅਕਤੀ ਨੂੰ ਜੀਵਨ 'ਚ ਜ਼ਮੀਨ-ਜਾਇਦਾਦ ਅਤੇ ਮਕਾਨ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ ਤੇ ਜੀਵਨ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਮਾਜ ਵਿਚ ਮਾਣ-ਸਨਮਾਨ ਦੀ ਕਮੀ ਹੁੰਦੀ ਹੈ।
ਜੇਕਰ ਔਰਤਾਂ ਦੀ ਕੁੰਡਲੀ 'ਚ ਗੁਰੂ ਚੰਡਾਲ ਯੋਗ ਬਣਦਾ ਹੈ ਤਾਂ ਵਿਆਹੁਤਾ ਜੀਵਨ 'ਚ ਖੁਸ਼ੀਆਂ ਦਾ ਆਗਮਨ ਨਹੀਂ ਹੁੰਦਾ ਅਤੇ ਜੀਵਨ 'ਚ ਭਾਰੀ ਕਲੇਸ਼ ਦੀ ਪਰੇਸ਼ਾਨੀ ਆਉਂਦੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਨੌਕਰੀ 'ਚ ਵੀ ਸਮੱਸਿਆਵਾਂ ਆ ਸਕਦੀਆਂ ਹਨ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ, ਤਾਂ ਹੇਠਾਂ ਦਿੱਤੇ ਉਪਾਅ ਜ਼ਰੂਰ ਕਰੋ ਜਾਂ ਫਿਰ ਕਿਸੇ ਜੋਤਿਸ਼ ਵਿਦਵਾਨ ਦੀ ਸਲਾਹ ਲਓ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।