- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਲਾੜਾ ਮੰਡਪ 'ਚ ਬੈਠਣ ਤੋਂ ਪਹਿਲਾਂ ਜੁੱਤੇ ਉਤਾਰਦਾ ਹੈ ਤਾਂ ਸਾਲੀਆਂ ਉਨ੍ਹਾਂ ਨੂੰ ਚੋਰੀ ਕਰ ਕੇ ਲੁਕਾ ਦਿੰਦੀਆਂ ਹਨ। ਇਸ ਤੋਂ ਬਾਅਦ ਸਾਲੀਆਂ ਜੁੱਤੇ ਦੇਣ ਲਈ ਸ਼ਗਨ ਦੀ ਮੰਗ ਕਰਦੀਆਂ ਹਨ। ਇਸ ਦੌਰਾਨ ਮੰਡਪ 'ਚ ਬਹੁਤ ਹਾਸਾ-ਮਜ਼ਾਕ ਹੁੰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਆਖ਼ਰ ਕਿਉਂ ਨਿਭਾਈ ਜਾਂਦੀ ਹੈ ਜੁੱਤੀ ਚੁਪਾਈ ਦੀ ਰਸਮ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਵਿਆਹ ਨੂੰ ਦੋ ਰੂਹਾਂ ਦਾ ਪਵਿੱਤਰ ਬੰਧਨ ਮੰਨਿਆ ਗਿਆ ਹੈ। ਵਿਆਹ ਹਿੰਦੂ ਧਰਮ ਦੇ 16 ਸੰਸਕਾਰਾਂ 'ਚ ਸ਼ਾਮਲ ਹੈ। ਵਿਆਹ ਦੌਰਾਨ ਕਈ ਪਰੰਪਰਾਵਾਂ ਤੇ ਰੀਤੀ-ਰਿਵਾਜਾਂ ਨੂੰ ਨਿਭਾਇਆ ਜਾਂਦਾ ਹੈ। ਵਿਆਹ 'ਚ ਨਿਭਾਈ ਜਾਣ ਵਾਲੀ ਹਰੇਕ ਰਸਮ ਦਾ ਵਿਸ਼ੇਸ਼ ਮਹੱਤਵ ਹੈ। ਵਿਆਹ ਦੀ ਇੱਕ ਅਜਿਹੀ ਰਸਮ ਹੈ, ਜਦੋਂ ਮੰਡਪ 'ਚ ਬਹੁਤ ਹਾਸਾ-ਮਜ਼ਾਕ ਦੇਖਣ ਨੂੰ ਮਿਲਦਾ ਹੈ। ਜੁੱਤੇ ਚੋਰੀ ਦੀ ਰਸਮ ਬੇਹੱਦ ਖ਼ਾਸ ਹੈ।
ਜਦੋਂ ਲਾੜਾ ਮੰਡਪ 'ਚ ਬੈਠਣ ਤੋਂ ਪਹਿਲਾਂ ਜੁੱਤੇ ਉਤਾਰਦਾ ਹੈ ਤਾਂ ਸਾਲੀਆਂ ਉਨ੍ਹਾਂ ਨੂੰ ਚੋਰੀ ਕਰ ਕੇ ਲੁਕਾ ਦਿੰਦੀਆਂ ਹਨ। ਇਸ ਤੋਂ ਬਾਅਦ ਸਾਲੀਆਂ ਜੁੱਤੇ ਦੇਣ ਲਈ ਸ਼ਗਨ ਦੀ ਮੰਗ ਕਰਦੀਆਂ ਹਨ। ਇਸ ਦੌਰਾਨ ਮੰਡਪ 'ਚ ਬਹੁਤ ਹਾਸਾ-ਮਜ਼ਾਕ ਹੁੰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਆਖ਼ਰ ਕਿਉਂ ਨਿਭਾਈ ਜਾਂਦੀ ਹੈ ਜੁੱਤੀ ਚੁਪਾਈ ਦੀ ਰਸਮ। ਜੇਕਰ ਨਹੀਂ ਪਤਾ ਤਾਂ ਅਜਿਹੇ 'ਚ ਆਓ ਇਸ ਲੇਖ ਵਿਚ ਤੁਹਾਨੂੰ ਐਸਟ੍ਰੋਪੱਤਰੀ ਦੇ ਜੋਤਸ਼ੀ ਚੰਦਰੇਸ਼ ਸ਼ਰਮਾ ਅਨੁਸਾਰ ਦੱਸਦੇ ਹਾਂ ਕਿ ਕੀ ਹੈ ਇਸ ਖ਼ਾਸ ਰਸਮ ਦੀ ਵਜ੍ਹਾ।
ਜੋਤਸ਼ੀ ਚੰਦਰੇਸ਼ ਸ਼ਰਮਾ ਦੱਸਦੇ ਹਨ ਕਿ ਹਿੰਦੂ ਵਿਆਹ ਕੇਵਲ ਦੋ ਰੂਹਾਂ ਦਾ ਨਹੀਂ, ਬਲਕਿ ਦੋ ਪਰਿਵਾਰਾਂ ਦਾ ਮਿਲਣ ਹੈ। ਜੁੱਤੇ ਚੋਰੀ ਦੀ ਰਸਮ ਆਪਸੀ ਰਿਸ਼ਤੇ ਨੂੰ ਮਜ਼ਬੂਤ ਅਤੇ ਮਿਠਾਸ ਭਰਿਆ ਬਣਾਉਣ ਲਈ ਸਦੀਆਂ ਤੋਂ ਚਲੀ ਆ ਰਹੀ ਹੈ। ਜਦੋਂ ਲਾੜਾ ਮੰਡਪ 'ਚ ਬੈਠਦਾ ਹੈ ਤਾਂ ਲਾੜੀ ਦੀਆਂ ਭੈਣਾਂ ਚੁੱਪਚਾਪ ਉਸ ਦੇ ਜੁੱਤੇ ਲੁਕਾ ਦਿੰਦੀਆਂ ਹਨ।
ਇਸ ਰਸਮ ਦਾ ਮੁੱਖ ਉਦੇਸ਼ ਵਿਆਹ ਦੇ ਗੰਭੀਰ ਮਾਹੌਲ 'ਚ ਹਾਸਾ-ਮਜ਼ਾਕ, ਉਮੰਗ ਅਤੇ ਆਨੰਦ ਦਾ ਰੰਗ ਘੋਲਣਾ ਹੈ। ਇਹ ਜੀਜਾ ਅਤੇ ਸਾਲੇ-ਸਾਲੀਆਂ ਵਿਚਕਾਰ ਇਕ ਅਣਅਧਿਕਾਰਤ ਤੇ ਦੋਸਤਾਨਾ ਰਿਸ਼ਤੇ ਦੀ ਸ਼ੁਰੂਆਤ ਕਰਦਾ ਹੈ। ਸ਼ਗਨ ਦੇ ਲੈਣ-ਦੇਣ ਨਾਲ ਦੋਵਾਂ ਪੱਖਾਂ 'ਚ ਆਪਣਾਪਣ ਵਧਦਾ ਹੈ ਅਤੇ ਵਿਆਹ ਦੇ ਪਲ ਹਮੇਸ਼ਾ ਲਈ ਯਾਦਗਾਰ ਬਣ ਜਾਂਦੇ ਹਨ। ਇਹ ਮਹਿਜ਼ ਇਕ ਰਸਮ ਨਹੀਂ, ਬਲਕਿ ਨਵੇਂ ਰਿਸ਼ਤਿਆਂ ਵਿੱਚ ਮਜ਼ਬੂਤੀ ਲਿਆਉਣ ਦਾ ਅਤੇ ਲੜਕੇ ਨੂੰ ਆਪਣੇ ਨਵੇਂ ਰਿਸ਼ਤੇ ਸਮਝਣ ਵਿਚ ਵੀ ਸਹਾਇਕ ਮਾਧਿਅਮ ਹੈ।
ਜੀਜਾ-ਸਾਲੀ ਦੇ ਰਿਸ਼ਤੇ ਦੀ ਮਿਠਾਸ- ਜੁੱਤੇ ਚੋਰੀ ਦੀ ਰਸਮ ਦੌਰਾਨ ਜੀਜਾ-ਸਾਲੀ ਵਿਚਾਲੇ ਖ਼ੂਬ ਹਾਸਾ ਮਜ਼ਾਕ ਹੁੰਦਾ ਹੈ। ਲਾੜੇ ਦੀਆਂ ਸਾਲੀਆਂ ਮਨਚਾਹੇ ਸ਼ਗਨ ਦੀ ਮੰਗ ਕਰਦੀਆਂ ਹਨ। ਕਈ ਵਾਰ ਲਾੜੇ ਪੱਖ ਵੱਲੋਂ ਮਨਚਾਹਿਆ ਸ਼ਗਨ ਦੇ ਦਿੱਤਾ ਜਾਂਦਾ ਹੈ, ਪਰ ਕੁਝ ਲੋਕ ਮਨਚਾਹੇ ਸ਼ਗਨ ਨੂੰ ਘਟਾਉਣ ਦੀ ਮੰਗ ਕਰਦੇ ਹਨ। ਇਸ ਦੌਰਾਨ ਜੀਜਾ-ਸਾਲੀ ਵਿਚਕਾਰ ਖ਼ੂਬ ਹਾਸਾ ਮਜ਼ਾਕ ਹੁੰਦਾ ਹੈ। ਜੁੱਤੇ ਚੋਰੀ ਦੀ ਇਹ ਖ਼ਾਸ ਰਸਮ ਰਿਸ਼ਤੇ ਨੂੰ ਸਥਾਪਿਤ ਕਰਨ ਅਤੇ ਮਜ਼ਬੂਤ ਬਣਾਉਣ ਦਾ ਇਕ ਜ਼ਰੀਆ ਮੰਨੀ ਜਾਂਦੀ ਹੈ।