- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਵਨ ਦਾ ਸੁਭਾਅ ਹੀ ਪਰਿਵਰਤਨ ਹੈ। ਅਜਿਹਾ ਕੋਈ ਵਿਅਕਤੀ ਨਹੀਂ ਜਿਸ ਦੇ ਜੀਵਨ ਵਿਚ ਕਠਿਨਾਈਆਂ, ਅੜਿੱਕੇ, ਨਾਕਾਮੀਆਂ ਜਾਂ ਨਾਖ਼ੁਸ਼ਗਵਾਰ ਘਟਨਾਵਾਂ ਨਾ ਆਈਆਂ ਹੋਣ। ਪਰ ਮਨੁੱਖ ਦੀ ਮਹਾਨਤਾ ਇਸ ਗੱਲ ਵਿਚ ਨਹੀਂ ਹੈ ਕਿ ਉਸ ਦੇ ਜੀਵਨ ਵਿਚ ਕਿੰਨੀਆਂ ਸਮੱਸਿਆਵਾਂ ਆਈਆਂ, ਬਲਕਿ ਇਸ ਗੱਲ ਵਿਚ ਹੈ ਕਿ ਉਸ ਨੇ ਉਨ੍ਹਾਂ ਹਾਲਾਤ ਦਾ ਸਾਹਮਣਾ ਕਿਸ ਤਰ੍ਹਾਂ ਕੀਤਾ। ਜੋ ਵਿਅਕਤੀ ਬੀਤੀਆਂ ਹੋਈਆਂ ਘਟਨਾਵਾਂ ਦੇ ਬੋਝ ਨੂੰ ਆਪਣੇ ਮਨ ਵਿਚ ਲਈ ਫਿਰਦਾ ਹੈ, ਉਹ ਵਰਤਮਾਨ ਦੀਆਂ ਸੰਭਾਵਨਾਵਾਂ ਅਤੇ ਭਵਿੱਖ ਦੇ ਮੌਕਿਆਂ ਨੂੰ ਗੁਆ ਦਿੰਦਾ ਹੈ।

ਜੀਵਨ ਦਾ ਸੁਭਾਅ ਹੀ ਪਰਿਵਰਤਨ ਹੈ। ਅਜਿਹਾ ਕੋਈ ਵਿਅਕਤੀ ਨਹੀਂ ਜਿਸ ਦੇ ਜੀਵਨ ਵਿਚ ਕਠਿਨਾਈਆਂ, ਅੜਿੱਕੇ, ਨਾਕਾਮੀਆਂ ਜਾਂ ਨਾਖ਼ੁਸ਼ਗਵਾਰ ਘਟਨਾਵਾਂ ਨਾ ਆਈਆਂ ਹੋਣ। ਪਰ ਮਨੁੱਖ ਦੀ ਮਹਾਨਤਾ ਇਸ ਗੱਲ ਵਿਚ ਨਹੀਂ ਹੈ ਕਿ ਉਸ ਦੇ ਜੀਵਨ ਵਿਚ ਕਿੰਨੀਆਂ ਸਮੱਸਿਆਵਾਂ ਆਈਆਂ, ਬਲਕਿ ਇਸ ਗੱਲ ਵਿਚ ਹੈ ਕਿ ਉਸ ਨੇ ਉਨ੍ਹਾਂ ਹਾਲਾਤ ਦਾ ਸਾਹਮਣਾ ਕਿਸ ਤਰ੍ਹਾਂ ਕੀਤਾ। ਜੋ ਵਿਅਕਤੀ ਬੀਤੀਆਂ ਹੋਈਆਂ ਘਟਨਾਵਾਂ ਦੇ ਬੋਝ ਨੂੰ ਆਪਣੇ ਮਨ ਵਿਚ ਲਈ ਫਿਰਦਾ ਹੈ, ਉਹ ਵਰਤਮਾਨ ਦੀਆਂ ਸੰਭਾਵਨਾਵਾਂ ਅਤੇ ਭਵਿੱਖ ਦੇ ਮੌਕਿਆਂ ਨੂੰ ਗੁਆ ਦਿੰਦਾ ਹੈ। ਅਤੀਤ ਤੋਂ ਸਬਕ ਲੈਣਾ ਅਕਲਮੰਦੀ ਹੈ ਪਰ ਉਸ ਵਿਚ ਉਲਝੇ ਰਹਿਣਾ ਆਤਮ-ਵਿਕਾਸ ਦੀ ਸਭ ਤੋਂ ਵੱਡੀ ਰੁਕਾਵਟ ਹੈ। ਬੀਤੀਆਂ ਹੋਈਆਂ ਘਟਨਾਵਾਂ ਬਦਲੀਆਂ ਨਹੀਂ ਜਾ ਸਕਦੀਆਂ, ਇਸ ਲਈ ਉਨ੍ਹਾਂ ਬਾਰੇ ਨਿਰੰਤਰ ਚਿੰਤਨ ਕੇਵਲ ਦੁੱਖ, ਨਿਰਾਸ਼ਾ ਅਤੇ ਮਾਨਸਿਕ ਅਸ਼ਾਂਤੀ ਨੂੰ ਜਨਮ ਦਿੰਦਾ ਹੈ। ਜੋ ਵਿਅਕਤੀ ਹਰ ਸਮੇਂ ਆਪਣੇ ਨਾਲ ਹੋਏ ਅਨਿਆਂ, ਅਸਫਲਤਾ ਜਾਂ ਦੁੱਖ ਨੂੰ ਯਾਦ ਕਰਦਾ ਰਹਿੰਦਾ ਹੈ, ਉਸ ਦਾ ਮਨ ਨਕਾਰਾਤਮਕਤਾ ਨਾਲ ਭਰ ਜਾਂਦਾ ਹੈ ਅਤੇ ਉਸ ਦੀ ਤਾਕਤ ਘਟਣ ਲੱਗਦੀ ਹੈ। ਇਸ ਦੇ ਉਲਟ, ਸਫਲ ਤੇ ਪੁਰਸ਼ਾਰਥੀ ਵਿਅਕਤੀ ਭਵਿੱਖ ਵੱਲ ਨਜ਼ਰ ਰੱਖਦਾ ਹੈ। ਉਹ ਜਾਣਦਾ ਹੈ ਕਿ ਜੀਵਨ ਅੱਗੇ ਵਧਣ ਦਾ ਨਾਂ ਹੈ। ਉਸ ਦੀ ਸੋਚ ਨਵੀਆਂ ਸੰਭਾਵਨਾਵਾਂ, ਨਵੇਂ ਯਤਨਾਂ ਅਤੇ ਨਵੇਂ ਨਿਰਮਾਣ ਵੱਲ ਕੇਂਦਰਿਤ ਰਹਿੰਦੀ ਹੈ। ਉਹ ਤਕਦੀਰ ਨੂੰ ਕੋਸਣ ਦੀ ਬਜਾਏ ਕਰਮ ਨੂੰ ਅਹਿਮੀਅਤ ਦਿੰਦਾ ਹੈ ਅਤੇ ਆਪਣੀ ਮਿਹਨਤ ਨਾਲ ਹਾਲਾਤ ਨੂੰ ਬਦਲਣ ਦਾ ਹੌਸਲਾ ਰੱਖਦਾ ਹੈ। ਸੰਘਰਸ਼ ਉਸ ਵਾਸਤੇ ਅੜਿੱਕਾ ਨਹੀਂ, ਸਗੋਂ ਵਿਕਾਸ ਦਾ ਜ਼ਰੀਆ ਬਣ ਜਾਂਦਾ ਹੈ। ਵਰਤਮਾਨ ਪਲ ਹੀ ਜੀਵਨ ਦਾ ਹਕੀਕੀ ਸੱਚ ਹਨ। ਅਤੀਤ ਯਾਦ ਹੈ ਅਤੇ ਭਵਿੱਖ ਸੰਭਾਵਨਾ, ਜਦਕਿ ਕਰਮ ਕਰਨ ਦਾ ਮੌਕਾ ਸਿਰਫ਼ ਵਰਤਮਾਨ ਵਿਚ ਉਪਲਬਧ ਹੈ। ਇਸ ਲਈ ਵਿਵੇਕਪੂਰਨ ਜੀਵਨ ਉਹੀ ਹੈ ਜੋ ਬੀਤੀਆਂ ਗੱਲਾਂ ਤੋਂ ਸਬਕ ਲੈ ਕੇ ਉਨ੍ਹਾਂ ਨੂੰ ਓਥੇ ਹੀ ਛੱਡ ਦੇਵੇ ਅਤੇ ਨਵੀਂ ਉਮੀਦ, ਨਵੇਂ ਸੰਕਲਪ ਅਤੇ ਸਕਾਰਾਤਮਕ ਚਿੰਤਨ ਦੇ ਨਾਲ ਅੱਗੇ ਵਧੇ। ਜੋ ਵਿਅਕਤੀ ਪੁਰਸ਼ਾਰਥ, ਆਤਮ-ਵਿਸ਼ਵਾਸ ਅਤੇ ਤੇਜ਼ ਯਤਨਾਂ ਦੇ ਬਲਬੂਤੇ ਅੱਗੇ ਦਾ ਰਾਹ ਬਣਾਉਂਦਾ ਹੈ, ਉਹੀ ਜੀਵਨ ਦੀਆਂ ਮੰਜ਼ਿਲਾਂ ਪ੍ਰਾਪਤ ਕਰਦਾ ਹੈ। ਉਸ ਦੇ ਜੀਵਨ ਵਿਚ ਸਵਾਲੀਆ ਨਿਸ਼ਾਨ ਨਹੀਂ ਸਗੋਂ ਉਪਲਬਧੀਆਂ, ਸੰਤੋਸ਼ ਤੇ ਸਫਲਤਾ ਦਾ ਉਜਵਲ ਪ੍ਰਕਾਸ਼ ਹੁੰਦਾ ਹੈ।-ਮੁਕੇਸ਼ ਰਿਸ਼ੀ।