- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਰ ਸਾਨੂੰ ਸਾਵਧਾਨ ਕਰ ਸਕਦਾ ਹੈ, ਪਰ ਜੇਕਰ ਇਹ ਸਾਡੇ ਫੈ਼ਸਲਿਆਂ ਦਾ ਮਾਲਕ ਬਣ ਜਾਂਦਾ ਹੈ, ਤਾਂ ਇਹ ਸਾਡੀ ਤਰੱਕੀ ਦਾ ਸਭ ਤੋਂ ਵੱਡਾ ਦੁਸ਼ਮਣ ਹੋ ਨਿੱਬੜਦਾ ਹੈ।ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ’ਤੇ ਡਰ ਮਹਿਸੂਸ ਹੁੰਦਾ ਹੈ, ਉਦਾਹਰਣ ਵਜੋਂ, ਵਿਦਿਆਰਥੀ ਪ੍ਰੀਖਿਆਵਾਂ ਦੇ ਡਰ ਕਾਰਨ ਆਪਣੀਆਂ ਯੋਗਤਾਵਾਂ ’ਤੇ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਹਨ। ਨੌਜਵਾਨ ਅਸਫ਼ਲਤਾ ਦੇ ਡਰ ਕਾਰਨ ਨਵੇਂ ਮੌਕਿਆਂ ਨੂੰ ਅਪਣਾਉਣ ਤੋਂ ਝਿਜਕਦੇ ਹਨ ਅਤੇ ਬਹੁਤ ਸਾਰੇ ਆਲੋਚਨਾ ਦੇ ਡਰੋਂ ਆਪਣੇ ਸੁਪਨੇ ਛੱਡ ਦਿੰਦੇ ਹਨ।

ਇਕ ਵਿਅਕਤੀ ਦੇ ਜੀਵਨ ’ਚ ਸਭ ਤੋਂ ਵੱਡੀਆਂ ਰੁਕਾਵਟਾਂ ਅਕਸਰ ਬਾਹਰ ਨਹੀਂ, ਸਗੋਂ ਅੰਦਰ ਹੁੰਦੀਆਂ ਹਨ। ਦੁਨੀਆ ਦੀਆਂ ਮੁਸ਼ਕਲਾਂ, ਹਾਲਾਤ ਦੀਆਂ ਦਿੱਕਤਾਂ ਅਤੇ ਸਾਧਨਾਂ ਦੀ ਘਾਟ ਸਾਡੇ ਅੰਦਰਲੇ ਡਰ ਵਾਂਗ ਮਹੱਤਵਪੂਰਨ ਚੁਣੌਤੀਆਂ ਨਹੀਂ ਹਨ। ਇਹ ਡਰ ਸਾਡੇ ਮਨੋਬਲ ਨੂੰ ਕਮਜ਼ੋਰ ਕਰਦਾ ਹੈ ਅਤੇ ਸਾਡੀ ਸਮਰੱਥਾ ਨੂੰ ਸਾਕਾਰ ਹੋਣ ਤੋਂ ਰੋਕਦਾ ਹੈ। ਹਿੰਮਤ ਦਾ ਮਤਲਬ ਇਹ ਨਹੀਂ ਹੈ ਕਿ ਇਕ ਵਿਅਕਤੀ ਕਦੇ ਡਰ ਮਹਿਸੂਸ ਨਹੀਂ ਕਰਦਾ। ਦਰਅਸਲ, ਹਿੰਮਤ ਉਹ ਸ਼ਕਤੀ ਹੈ ਜੋ ਸਾਨੂੰ ਡਰ ਦੀ ਮੌਜੂਦਗੀ ’ਚ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਇਕ ਮਲਾਹ ਵੀ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਤੋਂ ਡਰਦਾ ਹੈ, ਪਰ ਉਹ ਆਪਣੇ ਡਰ ਅੱਗੇ ਗੋਡੇ ਨਹੀਂ ਟੇਕਦਾ। ਇਸੇ ਤਰ੍ਹਾਂ, ਜ਼ਿੰਦਗੀ ’ਚ ਸਫ਼ਲ ਲੋਕ ਉਹ ਨਹੀਂ ਹਨ, ਜਿਨ੍ਹਾਂ ਨੇ ਕਦੇ ਅਸਫ਼ਲਤਾ ਦਾ ਸਾਹਮਣਾ ਨਹੀਂ ਕੀਤਾ, ਬਲਕਿ ਉਹ ਹਨ ਜੋ ਆਪਣੇ ਡਰ ਦੇ ਬਾਵਜੂਦ ਅੱਗੇ ਵਧੇ ਹਨ। ਡਰ ਸਾਨੂੰ ਸਾਵਧਾਨ ਕਰ ਸਕਦਾ ਹੈ, ਪਰ ਜੇਕਰ ਇਹ ਸਾਡੇ ਫੈ਼ਸਲਿਆਂ ਦਾ ਮਾਲਕ ਬਣ ਜਾਂਦਾ ਹੈ, ਤਾਂ ਇਹ ਸਾਡੀ ਤਰੱਕੀ ਦਾ ਸਭ ਤੋਂ ਵੱਡਾ ਦੁਸ਼ਮਣ ਹੋ ਨਿੱਬੜਦਾ ਹੈ।ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ’ਤੇ ਡਰ ਮਹਿਸੂਸ ਹੁੰਦਾ ਹੈ, ਉਦਾਹਰਣ ਵਜੋਂ, ਵਿਦਿਆਰਥੀ ਪ੍ਰੀਖਿਆਵਾਂ ਦੇ ਡਰ ਕਾਰਨ ਆਪਣੀਆਂ ਯੋਗਤਾਵਾਂ ’ਤੇ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਹਨ। ਨੌਜਵਾਨ ਅਸਫ਼ਲਤਾ ਦੇ ਡਰ ਕਾਰਨ ਨਵੇਂ ਮੌਕਿਆਂ ਨੂੰ ਅਪਣਾਉਣ ਤੋਂ ਝਿਜਕਦੇ ਹਨ ਅਤੇ ਬਹੁਤ ਸਾਰੇ ਆਲੋਚਨਾ ਦੇ ਡਰੋਂ ਆਪਣੇ ਸੁਪਨੇ ਛੱਡ ਦਿੰਦੇ ਹਨ। ਹੌਲੀ-ਹੌਲੀ, ਇਹ ਨਕਾਰਾਤਮਕ ਆਵਾਜ਼ ਸਾਡੇ ਅੰਦਰ ਜੜ੍ਹ ਫੜ ਲੈਂਦੀ ਹੈ, ਸਾਨੂੰ ਯਕੀਨ ਦਿਵਾਉਂਦੀ ਹੈ ਕਿ ਅਸੀਂ ਸਫ਼ਲ ਨਹੀਂ ਹੋ ਸਕਦੇ। ਹਾਲਾਂਕਿ, ਜਿਵੇਂ-ਜਿਵੇਂ ਅਸੀਂ ਇਸ ਅੰਦਰੂਨੀ ਡਰ ਨੂੰ ਦੂਰ ਕਰਦੇ ਹਾਂ, ਸਾਡੀ ਸ਼ਖਸੀਅਤ ਦੇ ਨਵੇਂ ਪਹਿਲੂ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਅਸੀਂ ਆਪਣੇ ਮਨ ਦੀਆਂ ਸੀਮਾਵਾਂ ਨੂੰ ਤੋੜਦੇ ਹਾਂ, ਤਾਂ ਅਸੰਭਵ ਜਾਪਦੇ ਟੀਚੇ ਵੀ ਪ੍ਰਾਪਤ ਕਰਨ ਯੋਗ ਹੋ ਜਾਂਦੇ ਹਨ। ਆਤਮ-ਵਿਸ਼ਵਾਸ, ਸਕਾਰਾਤਮਕ ਸੋਚ ਅਤੇ ਨਿਰੰਤਰ ਕੋਸ਼ਿਸ਼ ਉਹ ਦੀਵੇ ਹਨ ਜੋ ਡਰ ਦੇ ਹਨੇਰੇ ਨੂੰ ਦੂਰ ਕਰਦੇ ਹਨ। ਹਰ ਛੋਟੀ ਜਿਹੀ ਸਫ਼ਲਤਾ ਸਾਡੇ ਅੰਦਰ ਵਿਸ਼ਵਾਸ ਦੀ ਇਕ ਨਵੀਂ ਰੋਸ਼ਨੀ ਜਗਾਉਂਦੀ ਹੈ ਅਤੇ ਸਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਸਾਡੀ ਅਸਲ ਸ਼ਕਤੀ ਸਾਡੇ ਅੰਦਰ ਹੈ। -ਮਮਤਾ ਕੁਸ਼ਵਾਹਾ।