- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਪਤਨੀ ਵਾਸਤੂ ਅਨੁਸਾਰ ਪਤੀ ਦੇ ਖੱਬੇ ਪਾਸੇ ਸੌਂਦੀ ਹੈ ਤਾਂ ਦੋਵਾਂ ਦੇ ਵਿਆਹੁਤਾ ਜੀਵਨ 'ਚ ਪਿਆਰ ਬਣਿਆ ਰਹਿੰਦਾ ਹੈ। ਇਸ ਨਾਲ ਦੋਵਾਂ ਦਾ ਸੂਰਜ ਤੇ ਚੰਦਰਮਾ ਦੋਵੇਂ ਮਜ਼ਬੂਤ ਹੁੰਦੇ ਹਨ ਅਤੇ ਪਤੀ-ਪਤਨੀ ਵਿਚਕਾਰ ਆਪਸੀ ਤਾਲਮੇਲ ਸਥਾਪਿਤ ਹੁੰਦਾ ਹੈ ਅਤੇ ਉਹ ਇੱਕ-ਦੂਜੇ ਨੂੰ ਸਹਿਯੋਗ ਦਿੰਦੇ ਹੋਏ ਅੱਗੇ ਵੱਧਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਪਤੀ-ਪਤਨੀ ਦੇ ਰਿਸ਼ਤੇ ਨੂੰ ਬਹੁਤ ਗਹਿਰਾ ਮੰਨਿਆ ਜਾਂਦਾ ਹੈ, ਪਰ ਕਈ ਵਾਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਰਿਸ਼ਤੇ 'ਚ ਦਰਾਰ ਆਉਣ ਲੱਗਦੀ ਹੈ। ਅਜਿਹੇ ਵਿਚ ਸਾਨੂੰ ਖੁਦ ਸਮਝ ਨਹੀਂ ਆਉਂਦਾ ਕਿ ਆਖਰ ਅਜਿਹਾ ਕਿਉਂ ਹੋ ਰਿਹਾ ਹੈ? ਇਸ ਦਾ ਇਕ ਕਾਰਨ ਘਰ ਦਾ ਵਾਸਤੂ ਦੋਸ਼ ਹੋ ਸਕਦਾ ਹੈ ਅਤੇ ਇਹੀ ਨਹੀਂ ਕਈ ਵਾਰ ਇਸ ਗੱਲ ਲਈ ਪਤੀ-ਪਤਨੀ ਦੇ ਸੌਣ ਦੀ ਦਿਸ਼ਾ ਤੇ ਸਥਿਤੀ ਵੀ ਜ਼ਿੰਮੇਵਾਰ ਹੋ ਸਕਦੀ ਹੈ। ਜਿਸ ਤਰ੍ਹਾਂ ਬੈੱਡਰੂਮ ਨਾਲ ਜੁੜੇ ਕੁਝ ਵਾਸਤੂ ਨਿਯਮ ਹਨ ਤੇ ਉਨ੍ਹਾਂ ਦਾ ਪਾਲਣ ਜ਼ਰੂਰੀ ਹੈ, ਠੀਕ ਉਸੇ ਤਰ੍ਹਾਂ ਤੁਹਾਨੂੰ ਸੌਂਦੇ ਸਮੇਂ ਵੀ ਕੁਝ ਵਾਸਤੂ ਨਿਯਮਾਂ ਦਾ ਪਾਲਣ ਕਰਨ ਦੀ ਲੋੜ ਹੈ।
ਜੇਕਰ ਵਾਸਤੂ ਦੀ ਮੰਨੀਏ ਤਾਂ ਤੁਹਾਨੂੰ ਹਮੇਸ਼ਾ ਸੌਂਦੇ ਸਮੇਂ ਸਿਰ ਦੱਖਣ ਦਿਸ਼ਾ ਵੱਲ ਤੇ ਪੈਰ ਉੱਤਰ ਵੱਲ ਰੱਖਣੇ ਚਾਹੀਦੇ ਹਨ। ਅਜਿਹਾ ਹੀ ਇਕ ਸਵਾਲ ਮਨ ਵਿਚ ਵਾਰ-ਵਾਰ ਆਉਂਦਾ ਹੈ ਕਿ ਪਤਨੀ ਨੂੰ ਪਤੀ ਦੇ ਕਿਸ ਪਾਸੇ ਸੌਣਾ ਚਾਹੀਦਾ ਹੈ ਜਿਸ ਨਾਲ ਆਪਸੀ ਤਾਲਮੇਲ ਬਣਿਆ ਰਹੇ? ਆਓ ਜਾਣੀਏ ਵਾਸਤੂ ਦੇ ਨਿਯਮਾਂ ਬਾਰੇ।
ਵੈਸੇ ਤਾਂ ਲੋਕ ਆਮ ਤੌਰ 'ਤੇ ਸੌਂਦੇ ਸਮੇਂ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਅਤੇ ਆਪਣੀ ਸਹੂਲਤ ਅਨੁਸਾਰ ਹੀ ਸੌਣ ਦੀ ਜਗ੍ਹਾ ਅਤੇ ਦਿਸ਼ਾ ਦਾ ਨਿਰਧਾਰਨ ਕਰ ਲੈਂਦੇ ਹਨ, ਵਿਆਹੁਤਾ ਜੋੜਿਆਂ 'ਚ ਵੀ ਅਕਸਰ ਅਜਿਹਾ ਦੇਖਿਆ ਜਾਂਦਾ ਹੈ। ਉੱਥੇ ਹੀ ਜੇਕਰ ਅਸੀਂ ਵਾਸਤੂ ਦੀ ਮੰਨੀਏ ਤਾਂ ਜੇਕਰ ਪਤੀ ਅਤੇ ਪਤਨੀ ਵਾਸਤੂ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਸਹੀ ਜਗ੍ਹਾ 'ਤੇ ਸੌਂਦੇ ਹਨ ਤਾਂ ਉਨ੍ਹਾਂ ਦੇ ਵਿਆਹੁਤਾ ਜੀਵਨ ਵਿਚ ਹਮੇਸ਼ਾ ਖੁਸ਼ਹਾਲੀ ਬਣੀ ਰਹਿੰਦੀ ਹੈ। ਵਾਸਤੂ ਅਨੁਸਾਰ ਪਤਨੀ ਨੂੰ ਹਮੇਸ਼ਾ ਪਤੀ ਦੇ ਖੱਬੇ ਪਾਸੇ ਹੀ ਸੌਣਾ ਚਾਹੀਦਾ ਹੈ।
ਵਾਸਤੂ 'ਚ ਅਜਿਹਾ ਕਿਹਾ ਜਾਂਦਾ ਹੈ ਕਿ ਪਤਨੀ ਨੂੰ ਹਮੇਸ਼ਾ ਪਤੀ ਦੇ ਖੱਬੇ ਹੱਥ ਵਾਲੇ ਪਾਸੇ ਹੀ ਸੌਣਾ ਚਾਹੀਦਾ ਹੈ ਅਤੇ ਇਹ ਸ਼ਿਵ ਅਤੇ ਸ਼ਕਤੀ ਨੂੰ ਸੰਤੁਲਿਤ ਕਰਨ ਦਾ ਤਰੀਕਾ ਮੰਨਿਆ ਜਾਂਦਾ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕਿਸੇ ਵੀ ਪੂਜਾ ਜਾਂ ਤਸਵੀਰ 'ਚ ਮਾਤਾ ਪਾਰਵਤੀ ਸ਼ਿਵ ਜੀ ਦੇ ਖੱਬੇ ਪਾਸੇ ਹੀ ਬੈਠਦੇ ਹਨ।
ਉੱਥੇ ਹੀ ਪਤਨੀ ਨੂੰ ਹਮੇਸ਼ਾ ਪਤੀ ਦੀ 'ਵਾਮਾਂਗੀ' ਮੰਨਿਆ ਜਾਂਦਾ ਹੈ, ਇਸ ਲਈ ਕਿਸੇ ਵੀ ਪੂਜਾ-ਪਾਠ ਜਾਂ ਸੌਂਦੇ ਸਮੇਂ ਪਤਨੀ ਦਾ ਸਥਾਨ ਪਤੀ ਦੇ ਖੱਬੇ ਪਾਸੇ ਹੀ ਸ਼ੁੱਭ ਮੰਨਿਆ ਜਾਂਦਾ ਹੈ। ਸਰੀਰ ਦਾ ਸੱਜਾ ਹਿੱਸਾ ਮੈਸਕੂਲਿਨ ਐਨਰਜੀ (ਪੁਰਸ਼ ਊਰਜਾ) ਨੂੰ ਦਿਖਾਉਂਦਾ ਹੈ ਤੇ ਸੂਰਜ ਨਾੜੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉੱਥੇ ਹੀ ਖੱਬਾ ਹਿੱਸਾ ਫੈਮੀਨਿਨ ਐਨਰਜੀ (ਇਸਤਰੀ ਊਰਜਾ) ਯਾਨੀ ਚੰਦਰ ਨਾੜੀ ਨੂੰ ਦਿਖਾਉਂਦਾ ਹੈ। ਇਸੇ ਵਜ੍ਹਾ ਕਰਕੇ ਪਤੀ ਦਾ ਸੱਜੇ ਪਾਸੇ ਤੇ ਪਤਨੀ ਦਾ ਖੱਬੇ ਪਾਸੇ ਸੌਣਾ ਹੀ ਸ਼ੁੱਭ ਮੰਨਿਆ ਜਾਂਦਾ ਹੈ।
ਜੇਕਰ ਪਤਨੀ ਵਾਸਤੂ ਅਨੁਸਾਰ ਪਤੀ ਦੇ ਖੱਬੇ ਪਾਸੇ ਸੌਂਦੀ ਹੈ ਤਾਂ ਦੋਵਾਂ ਦੇ ਵਿਆਹੁਤਾ ਜੀਵਨ 'ਚ ਪਿਆਰ ਬਣਿਆ ਰਹਿੰਦਾ ਹੈ। ਇਸ ਨਾਲ ਦੋਵਾਂ ਦਾ ਸੂਰਜ ਤੇ ਚੰਦਰਮਾ ਦੋਵੇਂ ਮਜ਼ਬੂਤ ਹੁੰਦੇ ਹਨ ਅਤੇ ਪਤੀ-ਪਤਨੀ ਵਿਚਕਾਰ ਆਪਸੀ ਤਾਲਮੇਲ ਸਥਾਪਿਤ ਹੁੰਦਾ ਹੈ ਅਤੇ ਉਹ ਇੱਕ-ਦੂਜੇ ਨੂੰ ਸਹਿਯੋਗ ਦਿੰਦੇ ਹੋਏ ਅੱਗੇ ਵੱਧਦੇ ਹਨ। ਜੇਕਰ ਤੁਸੀਂ ਵੀ ਵਾਸਤੂ ਦੇ ਇਸ ਨਿਯਮ ਦਾ ਪਾਲਣ ਕਰਦੇ ਹੋਏ ਸੌਣ ਦੀ ਸਹੀ ਜਗ੍ਹਾ ਨਿਰਧਾਰਤ ਕਰੋਗੇ ਤਾਂ ਤੁਹਾਡੇ ਵਿਆਹੁਤਾ ਜੀਵਨ ਵਿਚ ਹਮੇਸ਼ਾ ਖੁਸ਼ਹਾਲੀ ਬਣੀ ਰਹੇਗੀ।