- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Vastu Shastra ਅਨੁਸਾਰ, ਘਰ ਵਿਚ ਸੁੱਕੀ ਤੁਲਸੀ ਸਕਾਰਾਤਮਕ ਊਰਜਾ ਦਾ ਆਗਮਨ ਨਹੀਂ ਹੋਣ ਦਿੰਦੀ। ਸੁੱਕੀ ਤੁਲਸੀ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਨਕਾਰਾਤਮਕ ਊਰਜਾ ਵਿਚ ਵਾਧਾ ਹੁੰਦਾ ਹੈ। ਨਾਲ ਹੀ ਤੁਲਸੀ ਦੇ ਸੁੱਕਣ 'ਤੇ ਆਰਥਿਕ ਜਾਂ ਪਰਿਵਾਰਕ ਸੰਕਟ ਦੇ ਸੰਕੇਤ ਮਿਲਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਧਰਮ 'ਚ ਤੁਲਸੀ ਦੇ ਪੌਦੇ ਦਾ ਬਹੁਤ ਜ਼ਿਆਦਾ ਮਹੱਤਵ ਹੈ। ਹਿੰਦੂ ਧਰਮ ਦੀਆਂ ਮਾਨਤਾਵਾਂ ਅਨੁਸਾਰ, ਤੁਲਸੀ 'ਚ ਮਾਂ ਲਕਸ਼ਮੀ ਦਾ ਵਾਸ ਮੰਨਿਆ ਗਿਆ ਹੈ। ਇਸ ਪੌਦੇ ਨੂੰ ਸਹੀ ਦਿਸ਼ਾ ਵਿਚ ਲਗਾਉਣ ਨਾਲ ਜੀਵਨ 'ਚ ਸ਼ੁੱਭ ਨਤੀਜੇ ਮਿਲਦੇ ਹਨ ਤੇ ਘਰ ਵਿਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਕਈ ਵਾਰ ਤੁਲਸੀ ਸੁੱਕ ਜਾਂਦੀ ਹੈ। ਹੁਣ ਤੁਹਾਡੇ ਮਨ ਵਿਚ ਸਵਾਲ ਆ ਰਿਹਾ ਹੋਵੇਗਾ ਕਿ ਸੁੱਕੀ ਹੋਈ ਤੁਲਸੀ ਸ਼ੁੱਭ ਹੁੰਦੀ ਹੈ ਜਾਂ ਅਸ਼ੁੱਭ। ਅਜਿਹੇ 'ਚ ਆਓ ਇਸ ਆਰਟੀਕਲ 'ਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ।
ਵਾਸਤੂ ਸ਼ਾਸਤਰ ਅਨੁਸਾਰ, ਘਰ ਵਿਚ ਸੁੱਕੀ ਤੁਲਸੀ ਸਕਾਰਾਤਮਕ ਊਰਜਾ ਦਾ ਆਗਮਨ ਨਹੀਂ ਹੋਣ ਦਿੰਦੀ। ਸੁੱਕੀ ਤੁਲਸੀ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਨਕਾਰਾਤਮਕ ਊਰਜਾ ਵਿਚ ਵਾਧਾ ਹੁੰਦਾ ਹੈ। ਨਾਲ ਹੀ ਤੁਲਸੀ ਦੇ ਸੁੱਕਣ 'ਤੇ ਆਰਥਿਕ ਜਾਂ ਪਰਿਵਾਰਕ ਸੰਕਟ ਦੇ ਸੰਕੇਤ ਮਿਲਦੇ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਘਰ ਵਿਚ ਭੁੱਲ ਕੇ ਵੀ ਸੁੱਕੀ ਹੋਈ ਤੁਲਸੀ ਨੂੰ ਨਹੀਂ ਰੱਖਣਾ ਚਾਹੀਦਾ।
ਜੇਕਰ ਤੁਹਾਡੇ ਘਰ ਵਿਚ ਲੱਗੀ ਤੁਲਸੀ ਸੁੱਕ ਗਈ ਹੈ ਤਾਂ ਉਸ ਨੂੰ ਸਤਿਕਾਰ ਸਹਿਤ ਗਮਲੇ 'ਚੋਂ ਕੱਢ ਲਓ। ਇਸ ਤੋਂ ਬਾਅਦ ਉਸ ਨੂੰ ਕਿਸੇ ਪਵਿੱਤਰ ਨਦੀ 'ਚ ਪ੍ਰਵਾਹ ਕਰ ਦਿਓ। ਜੇਕਰ ਅਜਿਹਾ ਸੰਭਵ ਨਹੀਂ ਹੈ ਤਾਂ ਕਿਸੇ ਰੁੱਖ ਦੇ ਕੋਲ ਮਿੱਟੀ 'ਚ ਦੱਬ ਦਿਓ। ਸੁੱਕੀ ਹੋਈ ਤੁਲਸੀ ਨੂੰ ਭੁੱਲ ਕੇ ਵੀ ਕੂੜੇਦਾਨ 'ਚ ਨਹੀਂ ਸੁੱਟਣਾ ਚਾਹੀਦਾ। ਇਸ ਤਰ੍ਹਾਂ ਦੀ ਗ਼ਲਤੀ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਸਕਦੀ ਹੈ ਤੇ ਵਿਅਕਤੀ ਨੂੰ ਜੀਵਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਆਰਥਿਕ ਸੰਕਟ ਵੀ ਆ ਸਕਦਾ ਹੈ।
ਸੁੱਕੀ ਤੁਲਸੀ ਹਟਾਉਣ ਤੋਂ ਬਾਅਦ ਗਮਲੇ 'ਚ ਵੀਰਵਾਰ ਜਾਂ ਸ਼ੁੱਕਰਵਾਰ ਦੇ ਦਿਨ ਨਵੀਂ ਤੁਲਸੀ ਲਗਾਓ। ਤੁਲਸੀ ਨੂੰ ਲਗਾਉਣ ਤੋਂ ਪਹਿਲਾਂ ਦਿਸ਼ਾ ਦੇ ਨਿਯਮ ਬਾਰੇ ਜ਼ਰੂਰ ਜਾਣ ਲਓ।
ਵਾਸਤੂ ਸ਼ਾਸਤਰ ਅਨੁਸਾਰ, ਤੁਲਸੀ ਨੂੰ ਲਗਾਉਣ ਲਈ ਉੱਤਰ ਜਾਂ ਪੂਰਬ ਦਿਸ਼ਾ ਨੂੰ ਸ਼ੁੱਭ ਮੰਨਿਆ ਜਾਂਦਾ ਹੈ, ਕਿਉਂਕਿ ਉੱਤਰ ਦਿਸ਼ਾ ਧਨ ਦੇ ਦੇਵਤਾ ਕੁਬੇਰ ਦੀ ਹੈ ਤੇ ਪੂਰਬ ਦਿਸ਼ਾ ਤੋਂ ਘਰ ਵਿਚ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ। ਇਸ ਲਈ ਇਨ੍ਹਾਂ ਦੋਵਾਂ ਦਿਸ਼ਾਵਾਂ 'ਚ ਤੁਲਸੀ ਲਗਾਉਣ ਦਾ ਬਹੁਤ ਮਹੱਤਵ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸਹੀ ਦਿਸ਼ਾ 'ਚ ਤੁਲਸੀ ਲਗਾਉਣ ਨਾਲ ਘਰ ਵਿਚ ਮਾਂ ਲਕਸ਼ਮੀ ਦਾ ਆਗਮਨ ਹੁੰਦਾ ਹੈ ਅਤੇ ਦੇਵੀ ਦੀ ਕਿਰਪਾ ਨਾਲ ਸਕਾਰਾਤਮਕ ਊਰਜਾ ਆਉਂਦੀ ਹੈ।