- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਦੇਵ ਦਾ ਦੂਜਾ ਨਾਂ 'ਭੋਲਾ ਭੰਡਾਰੀ' ਹੈ। ਅਜਿਹਾ ਕਿਹਾ ਗਿਆ ਹੈ ਕਿ ਸ਼ਿਵ ਭਗਤ ਜੇਕਰ ਕਿਸੇ ਮੁਸੀਬਤ 'ਚ ਹੋਣ ਅਤੇ ਆਪਣੇ ਮਹਾਦੇਵ ਨੂੰ ਯਾਦ ਕਰ ਲੈਣ ਤਾਂ ਸਮੱਸਿਆਵਾਂ ਘੱਟ ਹੋ ਜਾਂਦੀਆਂ ਹਨ ਜਾਂ ਫਿਰ ਉਨ੍ਹਾਂ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਦਿਖਾਈ ਦੇ ਜਾਂਦਾ ਹੈ। ਅਜਿਹੀ ਸਥਿਤੀ 'ਚ ਰੋਜ਼ਾਨਾ ਨਹਾਉਂਦੇ ਸਮੇਂ ਤੁਸੀਂ ਵੀ ਮਹਾਦੇਵ ਦਾ ਧਿਆਨ ਕਰ ਸਕਦੇ ਹੋ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਇਸ਼ਨਾਨ (ਨਹਾਉਣ) ਨੂੰ ਲੈ ਕੇ ਬਹੁਤ ਸਾਰੀਆਂ ਮਾਨਤਾਵਾਂ ਪ੍ਰਚਲਿਤ ਹਨ, ਉਨ੍ਹਾਂ ਵਿੱਚੋਂ ਇਕ ਹੈ ਕਿ ਨਹਾਉਂਦੇ ਸਮੇਂ ਭਗਵਾਨ ਦਾ ਧਿਆਨ ਕਰਨਾ ਚਾਹੀਦਾ ਹੈ। ਹਾਲਾਂਕਿ, ਹਿੰਦੂ ਸ਼ਾਸਤਰਾਂ 'ਚ ਇਸ ਨੂੰ ਲੈ ਕੇ ਬਹੁਤ ਸਾਰੀਆਂ ਵੱਖ-ਵੱਖ ਕਥਾਵਾਂ ਹਨ, ਜਿਨ੍ਹਾਂ ਨੂੰ ਅਪਣਾਉਣ ਨਾਲ ਵੱਖ-ਵੱਖ ਫਲ ਪ੍ਰਾਪਤ ਹੋਣ ਦੀਆਂ ਗੱਲਾਂ ਕਹੀਆਂ ਗਈਆਂ ਹਨ। ਘਰ ਵਿਚ ਸੁੱਖ ਤੇ ਖੁਸ਼ਹਾਲੀ ਅਤੇ ਕਿਸਮਤ ਨੂੰ ਚਮਕਾਉਣ ਲਈ ਵੀ ਨਹਾਉਣ ਦੇ ਸਮੇਂ ਤੁਸੀਂ ਇਕ ਛੋਟਾ ਜਿਹਾ ਕੰਮ ਕਰ ਸਕਦੇ ਹੋ। ਇਹ ਉਪਾਅ ਮਹਾਦੇਵ ਨਾਲ ਜੁੜਿਆ ਹੋਇਆ ਹੈ।
ਮਹਾਦੇਵ ਦਾ ਦੂਜਾ ਨਾਂ 'ਭੋਲਾ ਭੰਡਾਰੀ' ਹੈ। ਅਜਿਹਾ ਕਿਹਾ ਗਿਆ ਹੈ ਕਿ ਸ਼ਿਵ ਭਗਤ ਜੇਕਰ ਕਿਸੇ ਮੁਸੀਬਤ 'ਚ ਹੋਣ ਅਤੇ ਆਪਣੇ ਮਹਾਦੇਵ ਨੂੰ ਯਾਦ ਕਰ ਲੈਣ ਤਾਂ ਸਮੱਸਿਆਵਾਂ ਘੱਟ ਹੋ ਜਾਂਦੀਆਂ ਹਨ ਜਾਂ ਫਿਰ ਉਨ੍ਹਾਂ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਦਿਖਾਈ ਦੇ ਜਾਂਦਾ ਹੈ। ਅਜਿਹੀ ਸਥਿਤੀ 'ਚ ਰੋਜ਼ਾਨਾ ਨਹਾਉਂਦੇ ਸਮੇਂ ਤੁਸੀਂ ਵੀ ਮਹਾਦੇਵ ਦਾ ਧਿਆਨ ਕਰ ਸਕਦੇ ਹੋ। ਇਸ ਦੀ ਇਕ ਵਿਧੀ ਹੈ, ਚਲੋ ਉਸ ਬਾਰੇ ਜਾਣਦੇ ਹਾਂ -
ਇਸ਼ਨਾਨ ਕਰਨ ਤੋਂ ਪਹਿਲਾਂ ਮਹਾਦੇਵ ਦਾ ਧਿਆਨ ਕਰਨ ਲਈ ਤੁਹਾਨੂੰ ਬਹੁਤ ਛੋਟੀ ਜਿਹੀ ਪ੍ਰਕਿਰਿਆ ਅਪਣਾਉਣੀ ਪਵੇਗੀ। ਆਪਣੇ ਦੋਵਾਂ ਹੱਥਾਂ ਨੂੰ ਆਪਸ 'ਚ ਜੋੜ ਕੇ ਉਸ ਵਿਚ ਜਲ । ਫਿਰ ਅੱਖਾਂ ਬੰਦ ਕਰੋ ਅਤੇ ਮਹਾਦੇਵ ਦੀਆਂ ਜਟਾਵਾਂ 'ਚੋਂ ਵਹਿੰਦੀ ਹੋਈ ਗੰਗਾ ਦੇ ਨਿਰਮਲ ਜਲ ਦੀ ਕਲਪਨਾ ਕਰੋ। ਇਸ ਦੇ ਨਾਲ ਹੀ ਮਨ ਹੀ ਮਨ 'ॐ नमः शिवाय' (ਓਮ ਨਮਹ ਸ਼ਿਵਾਏ) ਦਾ ਜਾਪ ਕਰੋ। ਜੇਕਰ ਤੁਸੀਂ ਅਜਿਹਾ ਨਿਯਮਤ ਕਰਦੇ ਹੋ ਤਾਂ ਤੁਹਾਡਾ ਕਮਜ਼ੋਰ ਚੰਦਰਮਾ ਮਜ਼ਬੂਤ ਹੋ ਜਾਵੇਗਾ। ਭਗਵਾਨ ਸ਼ਿਵ ਦੀਆਂ ਜਟਾਵਾਂ ਬਹੁਤ ਜ਼ਿਆਦਾ ਊਰਜਾ ਨਾਲ ਭਰਪੂਰ ਹੁੰਦੀਆਂ ਹਨ। ਉਨ੍ਹਾਂ ਦਾ ਸਿਰਫ਼ ਧਿਆਨ ਕਰਨ ਨਾਲ ਹੀ ਜੀਵਨ ਵਿਚ ਆ ਰਹੀਆਂ ਸਮੱਸਿਆਵਾਂ ਸਰਲ ਦਿਖਣ ਲੱਗ ਪੈਂਦੀਆਂ ਹਨ।
ਲਾਲ ਕਿਤਾਬ 'ਚ ਦੱਸਿਆ ਗਿਆ ਹੈ ਕਿ ਚੰਦਰਮਾ ਸਾਡੇ ਜੀਵਨ ਦੇ ਹਰ ਭਾਵ 'ਚ ਸਥਿਤ ਹੁੰਦਾ ਹੈ। ਅਜਿਹੇ ਵਿਚ ਇਸ ਦੇ ਲੱਛਣ ਵੀ ਸਾਡੇ ਜੀਵਨ ਵਿੱਚ ਵਾਪਰ ਰਹੀਆਂ ਛੋਟੀਆਂ-ਵੱਡੀਆਂ ਘਟਨਾਵਾਂ ਨਾਲ ਜੁੜੇ ਹੁੰਦੇ ਹਨ। ਇਸ ਦੇ ਕੁਝ ਮੁੱਖ ਲੱਛਣ ਇਸ ਪ੍ਰਕਾਰ ਹਨ:
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।