- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Diwali Rangoli Designs 2023 : ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਸਰਕਾਰੀ ਸਕੀਮਾਂ ਤੇ ਨਵੀਨਤਮ ਵਿਆਜ ਦਰਾਂ ਬਾਰੇ ਦੱਸਾਂਗੇ ਜਿਸ ਵਿਚ ਨਿਵੇਸ਼ ਕਰ ਕੇ ਤੁਸੀਂ ਨਿਸ਼ਚਤ ਰਿਟਰਨ ਪ੍ਰਾਪਤ ਕਰਨ ਦੇ ਯੋਗ ਹੋਵੋਗੇ ਅਤੇ ਕਿਉਂਕਿ ਇਹ ਸਕੀਮ ਸਰਕਾਰ ਵੱਲੋਂ ਸਮਰਥਤ ਹੈ, ਇਸ ਵਿਚ ਬਹੁਤ ਜ਼ਿਆਦਾ ਜੋਖ਼ਮ ਵੀ ਨਹੀਂ ਹੈ।

Diwali Rangoli Designs 2023: ਦੀਵਾਲੀ ਦਾ ਤਿਉਹਾਰ ਸਾਡੇ ਦੇਸ਼ 'ਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਦੀਵਾਲੀ 24 ਅਕਤੂਬਰ ਨੂੰ ਮਨਾਈ ਜਾਣ ਵਾਲੀ ਹੈ। ਖੁਸ਼ੀ ਤੇ ਉਤਸ਼ਾਹ ਦੇ ਇਸ ਤਿਉਹਾਰ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ ਹਨ। ਘਰਾਂ ਦੀ ਸਫ਼ਾਈ ਤੋਂ ਲੈ ਕੇ ਉਨ੍ਹਾਂ ਨੂੰ ਰੌਸ਼ਨੀਆਂ, ਫੁੱਲਾਂ ਤੇ ਦੀਵਿਆਂ ਨਾਲ ਸਜਾਇਆ ਜਾਂਦਾ ਹੈ। ਦੀਵਾਲੀ 'ਤੇ ਰੰਗੋਲੀ ਬਣਾਉਣ ਦੀ ਵੀ ਪਰੰਪਰਾ ਹੈ। ਜੇਕਰ ਰੰਗੋਲੀ ਨਾ ਬਣਾਈ ਜਾਵੇ ਤਾਂ ਦੀਵਾਲੀ ਦੀ ਸਜਾਵਟ ਅਧੂਰੀ ਲੱਗਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਜੇਕਰ ਘਰ ਦੇ ਮੁੱਖ ਦੁਆਰ 'ਤੇ ਰੰਗੋਲੀ ਬਣਾਈ ਜਾਵੇ ਤਾਂ ਦੇਵੀ ਲਕਸ਼ਮੀ ਦਾ ਘਰ 'ਚ ਆਗਮਨ ਹੁੰਦਾ ਹੈ। ਜੇਕਰ ਤੁਸੀਂ ਵੀ ਇਸ ਵਾਰ ਘਰ 'ਚ ਖੂਬਸੂਰਤ ਰੰਗੋਲੀ ਬਣਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ 'ਚੋਂ ਕੁਝ ਲੇਟੈਸਟ ਡਿਜ਼ਾਈਨਾਂ ਨੂੰ ਜ਼ਰੂਰ ਅਜ਼ਮਾਓ।
.png)
ਆਸਾਨ ਰੰਗੋਲੀ ਕਿਵੇਂ ਬਣਾਈਏ?
ਜੇਕਰ ਤੁਸੀਂ ਬਹੁਤ ਛੋਟੀ ਰੰਗੋਲੀ ਡਿਜ਼ਾਈਨ ਨਹੀਂ ਬਣਾ ਸਕਦੇ ਹੋ ਤਾਂ ਇਹ ਡਿਜ਼ਾਈਨ ਤੁਹਾਡੇ ਲਈ ਬਣਾਉਣਾ ਆਸਾਨ ਹੋਵੇਗਾ। ਗੋਲ ਆਕਾਰ 'ਚ ਬਣੀ ਇਸ ਰੰਗੋਲੀ 'ਚ ਮੋਰ ਦੀ ਸ਼ਕਲ ਹੁੰਦੀ ਹੈ ਜੋ ਕਿ ਕਾਫੀ ਖੂਬਸੂਰਤ ਤੇ ਆਕਰਸ਼ਕ ਲੱਗ ਰਹੀ ਹੈ।
ਦੀਵਾਲੀ ਲਈ ਸਭ ਤੋਂ ਵਧੀਆ ਰੰਗੋਲੀ ਕਿਹੜੀ ਹੈ?
ਦੀਵਾਲੀ 2023 (ਰੰਗੋਲੀ ਡਿਜ਼ਾਈਨ) ਦੀਵਾਲੀ ਵਾਲੇ ਦਿਨ ਤੁਸੀਂ ਆਪਣੇ ਘਰ ਦੇ ਹਾਲ ਜਾਂ ਆਪਣੇ ਘਰ ਦੇ ਵਿਹੜੇ 'ਚ ਰੰਗੀਨ ਰੰਗੋਲੀ ਡਿਜ਼ਾਈਨ ਬਣਾ ਸਕਦੇ ਹੋ। ਇਹ ਇਕ ਬਹੁਤ ਹੀ ਵੱਖਰਾ ਤੇ ਸੁੰਦਰ ਰੰਗੋਲੀ ਡਿਜ਼ਾਈਨ ਹੈ। ਇਸ ਨੂੰ ਬਣਾਉਣ ਲਈ ਕਈ ਰੰਗਾਂ ਦੀ ਵਰਤੋਂ ਕੀਤੀ ਗਈ ਹੈ। ਇਸ 'ਚ ਤੁਸੀਂ ਚਾਰੇ ਪਾਸੇ ਵੱਖ-ਵੱਖ ਤਰ੍ਹਾਂ ਦੇ ਫੁੱਲ ਬਣਾ ਸਕਦੇ ਹੋ ਅਤੇ ਵਿਚਕਾਰ 'ਚ ਖੂਬਸੂਰਤ ਡਿਜ਼ਾਈਨ ਦੇ ਸਕਦੇ ਹੋ।
ਪੀਕੌਕ ਵਾਲੀ ਰੰਗੋਲੀ ਕਿਵੇਂ ਬਣਾਈਏ?
ਲੋਕ ਰੰਗੋਲੀ 'ਚ ਪੀਕੌਕ ਰੰਗੋਲੀ ਦੇ ਡਿਜ਼ਾਈਨ ਨੂੰ ਸਭ ਤੋਂ ਵੱਧ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਦੀਵਾਲੀ ਵਾਲੇ ਦਿਨ ਆਪਣੇ ਘਰ ਦੇ ਮੁੱਖ ਦਰਵਾਜ਼ੇ ਜਾਂ ਹਾਲ ਜਾਂ ਘਰ ਦੇ ਪੂਜਾ ਕਮਰੇ 'ਚ ਮੋਰ ਦੀ ਡਿਜ਼ਾਈਨ ਦੀ ਰੰਗੋਲੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸਨੂੰ ਅਜ਼ਮਾ ਸਕਦੇ ਹੋ। ਤੁਸੀਂ ਇਸ 'ਤੇ ਹੈਪੀ ਦੀਵਾਲੀ ਵੀ ਲਿਖ ਸਕਦੇ ਹੋ।
ਜੇਕਰ ਤੁਸੀਂ ਬਹੁਤ ਵਧੀਆ ਰੰਗੋਲੀ ਬਣਾਉਂਦੇ ਹੋ ਤਾਂ ਤੁਸੀਂ ਇਸ ਡਿਜ਼ਾਈਨ ਨੂੰ ਅਜ਼ਮਾ ਸਕਦੇ ਹੋ। ਤੁਸੀਂ ਆਪਣੇ ਘਰ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਮੋਰ ਵਾਲੀ ਡਿਜ਼ਾਈਨ ਕੀਤੀ ਰੰਗੋਲੀ ਬਣਾ ਸਕਦੇ ਹੋ, ਇਹ ਬਹੁਤ ਹੀ ਵੱਖਰਾ ਦਿੱਖ ਦੇਵੇਗਾ।
ਫੁੱਲਾਂ ਨਾਲ ਰੰਗੋਲੀ ਕਿਵੇਂ ਬਣਾਈਏ?
Diwali Flower Rangoli Design 2023: ਜੇਕਰ ਤੁਸੀਂ ਫੁੱਲਾਂ ਨਾਲ ਰੰਗੋਲੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਡਿਜ਼ਾਈਨ ਦੀ ਵਰਤੋਂ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਕਈ ਤਰ੍ਹਾਂ ਦੇ ਫੁੱਲ ਖਰੀਦਣੇ ਪੈਣਗੇ। ਜਿਸ ਵਿੱਚ ਮੈਰੀਗੋਲਡ ਫੁੱਲ ਜ਼ਰੂਰ ਸ਼ਾਮਿਲ ਕਰੋ। ਇਸ ਨਾਲ ਰੰਗੋਲੀ ਕਾਫੀ ਵਾਈਬ੍ਰੈਂਟ ਦਿਖਾਈ ਦੇਵੇਗੀ। ਇਸ 'ਚ ਤੁਸੀਂ ਵੱਖ-ਵੱਖ ਤਰ੍ਹਾਂ ਦੇ ਪੱਤਿਆਂ ਦੀ ਵਰਤੋਂ ਵੀ ਕਰ ਸਕਦੇ ਹੋ।