- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Numerology ਅਨੁਸਾਰ, ਕਾਰ ਲਈ ਲੱਕੀ ਨੰਬਰ ਸਿਰਫ਼ ਤੁਹਾਡੇ ਵਾਹਨ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ, ਬਲਕਿ ਇਹ ਤੁਹਾਡੀ ਊਰਜਾ ਤੇ ਕਿਸਮਤ 'ਤੇ ਅਸਰ ਦਿਖਾਉਂਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਨਵੀਂ ਗੱਡੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅੰਕ ਜੋਤਿਸ਼ ਦੇ ਕੁਝ ਖਾਸ ਨਿਯਮਾਂ ਬਾਰੇ ਜਾਣ ਲਓ।

ਧਰਮ ਡੈਸਕ, ਨਵੀਂ ਦਿੱਲੀ : ਨਵੀਂ ਕਾਰ ਖਰੀਦਣਾ ਹਰ ਕਿਸੇ ਲਈ ਵੱਡਾ ਸੁਪਨਾ ਹੁੰਦਾ ਹੈ। ਹੁਣ ਚਾਹੇ ਕਾਰ ਹੋਵੇ ਜਾਂ ਬਾਈਕ, ਇਸ ਨੂੰ ਖਰੀਦਣ ਪਿੱਛੇ ਕਈ ਸਾਲਾਂ ਦੀ ਮਿਹਨਤ ਤੇ ਪੈਸਿਆਂ ਦੀ ਬਚਤ ਹੁੰਦੀ ਹੈ। ਅਕਸਰ ਲੋਕ ਗੱਡੀ ਖਰੀਦਣ ਸਮੇਂ ਕੀਮਤ, ਮਾਈਲੇਜ ਤੇ ਫੀਚਰਜ਼ ਵੱਲ ਧਿਆਨ ਤਾਂ ਦਿੰਦੇ ਹਨ ਪਰ ਗੱਡੀ ਦੇ ਨੰਬਰ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।
ਨਿਊਮਰੋਲੋਜੀ (Numerology) ਅਨੁਸਾਰ, ਕਾਰ ਲਈ ਲੱਕੀ ਨੰਬਰ ਸਿਰਫ਼ ਤੁਹਾਡੇ ਵਾਹਨ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ, ਬਲਕਿ ਇਹ ਤੁਹਾਡੀ ਊਰਜਾ ਤੇ ਕਿਸਮਤ 'ਤੇ ਅਸਰ ਦਿਖਾਉਂਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਨਵੀਂ ਗੱਡੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅੰਕ ਜੋਤਿਸ਼ ਦੇ ਕੁਝ ਖਾਸ ਨਿਯਮਾਂ ਬਾਰੇ ਜਾਣ ਲਓ।
ਅੰਕ ਜੋਤਿਸ਼ ਤੇ ਵਾਸਤੂ ਸ਼ਾਸਤਰ ਅਨੁਸਾਰ, ਸ਼ਨੀਵਾਰ ਦੇ ਦਿਨ ਨਵੀਂ ਗੱਡੀ ਖਰੀਦਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਸ਼ਨੀਵਾਰ ਦਾ ਦਿਨ ਕਰਮ ਤੇ ਨਿਆਂ ਦੇ ਦੇਵਤਾ ਸ਼ਨੀਦੇਵ ਨੂੰ ਸਮਰਪਿਤ ਹੈ। ਇਸ ਦਿਨ ਲੋਹੇ ਨਾਲ ਜੁੜੀ ਵਸਤੂ ਖਰੀਦਣਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਮਹੀਨੇ ਦੀ 8, 17 ਅਤੇ 26 ਤਾਰੀਖ ਨੂੰ ਵੀ ਗੱਡੀ ਖਰੀਦਣਾ ਅਸ਼ੁੱਭ ਮੰਨਿਆ ਜਾਂਦਾ ਹੈ।
ਅੰਕ ਜੋਤਿਸ਼ ਦੇ ਮੁਤਾਬਕ, ਜੇਕਰ ਤੁਹਾਡੀ ਗੱਡੀ ਦੇ ਨੰਬਰ ਦਾ ਕੁੱਲ ਜੋੜ 1, 2, 3, 5, 6 ਹੈ, ਤਾਂ ਵਾਸਤੂ ਦੇ ਨਜ਼ਰੀਏ ਤੋਂ ਇਸ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਉੱਥੇ ਹੀ, ਗੱਡੀ ਦੇ ਨੰਬਰ ਦਾ ਕੁੱਲ ਜੋੜ 4, 8 ਜਾਂ 9 ਬਣਦਾ ਹੈ, ਤਾਂ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।
ਅਜਿਹਾ ਇਸ ਲਈ ਕਿਉਂਕਿ 4 ਅੰਕ ਰਾਹੂ ਨਾਲ ਜੁੜਿਆ ਹੁੰਦਾ ਹੈ, ਜੋ ਤਕਨੀਕੀ ਖਰਾਬੀ ਜਾਂ ਦੁਰਘਟਨਾ ਦੀ ਵਜ੍ਹਾ ਬਣਦਾ ਹੈ।
ਅੰਕ 8 ਸ਼ਨੀ ਨਾਲ ਜੁੜਿਆ ਨੰਬਰ ਮੰਨਿਆ ਜਾਂਦਾ ਹੈ। ਤੁਹਾਡੀ ਗੱਡੀ ਦਾ ਕੁੱਲ ਜੋੜ 8 ਹੋਣ 'ਤੇ ਗੱਡੀ ਨਾਲ ਜੁੜੇ ਕਾਨੂੰਨੀ ਮਾਮਲਿਆਂ 'ਚ ਮੁਸ਼ਕਲਾਂ ਵਧ ਸਕਦੀਆਂ ਹਨ। ਜਦੋਂ ਕਿ ਅੰਕ 8 ਗੱਡੀਆਂ ਦੀ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ।