- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Astro Tips : ਕਈ ਵਾਰ ਅਜਿਹਾ ਵੀ ਹੁੰਦਾ ਹੈ, ਜਦੋਂ ਅਸੀਂ ਕੋਸ਼ਿਸ਼ਾਂ ਕਰਦੇ ਹਾਂ, ਪਰ ਫਿਰ ਵੀ ਨਾ ਤਾਂ ਸਾਨੂੰ ਬਰਕਤ ਮਿਲਦੀ ਹੈ ਅਤੇ ਨਾ ਹੀ ਸਾਡੇ ਕੋਲ ਪੈਸਾ ਟਿਕ ਪਾਉਂਦਾ ਹੈ।ਜੇਕਰ ਅਜਿਹਾ ਤੁਹਾਡੇ ਨਾਲ ਵੀ ਹੋ ਰਿਹਾ ਹੈ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਤੁਸੀਂ ਘਰ ਵਿਚ ਹੀ ਛੋਟੇ-ਛੋਟੇ ਉਪਾਵਾਂ ਨੂੰ ਅਪਣਾ ਕੇ ਇਨ੍ਹਾਂ ਪਰੇਸ਼ਾਨੀਆਂ ਨੂੰ ਕੁਝ ਹੱਦ ਤਕ ਘਟਾ ਸਕਦੇ ਹੋ।

ਧਰਮ ਡੈਸਕ, ਨਵੀਂ ਦਿੱਲੀ : ਅਮੀਰ ਬਣਨਾ ਤਾਂ ਹਰ ਕੋਈ ਚਾਹੁੰਦਾ ਹੈ, ਪਰ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਕਰਮ ਕਿਹੋ ਜਿਹੇ ਹਨ ਅਤੇ ਤੁਸੀਂ ਕਿਸੇ ਕੰਮ ਨੂੰ ਕਿੰਨੀ ਮਿਹਨਤ ਅਤੇ ਲਗਨ ਨਾਲ ਕਰਦੇ ਹੋ। ਕਈ ਵਾਰ ਅਜਿਹਾ ਵੀ ਹੁੰਦਾ ਹੈ, ਜਦੋਂ ਅਸੀਂ ਕੋਸ਼ਿਸ਼ਾਂ ਕਰਦੇ ਹਾਂ, ਪਰ ਫਿਰ ਵੀ ਨਾ ਤਾਂ ਸਾਨੂੰ ਬਰਕਤ ਮਿਲਦੀ ਹੈ ਅਤੇ ਨਾ ਹੀ ਸਾਡੇ ਕੋਲ ਪੈਸਾ ਟਿਕ ਪਾਉਂਦਾ ਹੈ।ਜੇਕਰ ਅਜਿਹਾ ਤੁਹਾਡੇ ਨਾਲ ਵੀ ਹੋ ਰਿਹਾ ਹੈ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਤੁਸੀਂ ਘਰ ਵਿਚ ਹੀ ਛੋਟੇ-ਛੋਟੇ ਉਪਾਵਾਂ ਨੂੰ ਅਪਣਾ ਕੇ ਇਨ੍ਹਾਂ ਪਰੇਸ਼ਾਨੀਆਂ ਨੂੰ ਕੁਝ ਹੱਦ ਤਕ ਘਟਾ ਸਕਦੇ ਹੋ।
ਘਰ ਵਿਚ ਜਦੋਂ ਵੀ ਪੂਜਾ ਕਰੋ ਤਾਂ ਕਪੂਰ ਜ਼ਰੂਰ ਜਲਾਓ। ਕਿਹਾ ਜਾਂਦਾ ਹੈ ਕਿ ਕਪੂਰ ਦੀ ਮਹਿਕ ਸਕਾਰਾਤਮਕ ਊਰਜਾ ਨੂੰ ਆਪਣੇ ਵੱਲ ਖਿੱਚਦੀ ਹੈ। ਪੂਜਾ ਦੇ ਸਮੇਂ ਜੇਕਰ ਤੁਸੀਂ ਨਿਯਮਿਤ ਕਪੂਰ ਜਲਾਉਂਦੇ ਹੋ ਤਾਂ ਇਸ ਨਾਲ ਤੁਹਾਡੇ ਘਰ ਦਾ ਮਾਹੌਲ ਠੀਕ ਰਹਿੰਦਾ ਹੈ ਅਤੇ ਪਰਿਵਾਰ 'ਚ ਪਿਆਰ ਬਣਿਆ ਰਹਿੰਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਆਪਸੀ ਪਿਆਰ ਹੁੰਦਾ ਹੈ, ਉਸ ਘਰ ਵਿਚ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ। ਸ਼ਾਸਤਰਾਂ 'ਚ ਦੇਵੀ ਲਕਸ਼ਮੀ ਨੂੰ ਧਨ ਦੀ ਦੇਵੀ ਕਿਹਾ ਗਿਆ ਹੈ। ਇਸ ਲਈ ਰੋਜ਼ਾਨਾ ਪੂਜਾ ਦੇ ਸਮੇਂ ਕਪੂਰ ਜ਼ਰੂਰ ਜਲਾਓ।
ਘਰ ਵਿਚ ਮੰਦਰ ਹੈ ਤਾਂ ਸ਼ਾਮ ਦੇ ਵੇਲੇ ਤੁਸੀਂ ਆਰਤੀ ਜ਼ਰੂਰ ਕਰਦੇ ਹੋਵੋਗੇ। ਇਸ ਦੌਰਾਨ ਤੁਹਾਨੂੰ ਸਰ੍ਹੋਂ ਦਾ ਦੀਵਾ ਜਲਾਉਣਾ ਚਾਹੀਦਾ ਹੈ ਅਤੇ ਉਸ ਵਿਚ 2 ਲੌਂਗ ਵੀ ਪਾਉਣੇ ਚਾਹੀਦੇ ਹਨ। ਇਸ ਨਾਲ ਵੀ ਘਰ ਵਿਚ ਜੋ ਨਕਾਰਾਤਮਕਤਾ ਹੁੰਦੀ ਹੈ, ਉਹ ਨਸ਼ਟ ਹੋ ਜਾਂਦੀ ਹੈ ਅਤੇ ਬਰਕਤ ਆਉਂਦੀ ਹੈ। ਗ੍ਰਹਿ ਸ਼ਾਸਤਰ ਵਿੱਚ ਸਰ੍ਹੋਂ ਨੂੰ ਮੰਗਲ ਨਾਲ ਜੋੜਿਆ ਜਾਂਦਾ ਹੈ। ਜੇਕਰ ਮੰਗਲ ਕਮਜ਼ੋਰ ਹੈ ਤਾਂ ਆਰਥਿਕ ਦਿੱਕਤਾਂ ਆ ਸਕਦੀਆਂ ਹਨ। ਸਰ੍ਹੋਂ ਦਾ ਦੀਵਾ ਜਲਾਉਣ ਨਾਲ ਇਸ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਸਰ੍ਹੋਂ ਦਾ ਤੇਲ ਸ਼ਨੀ ਦੇਵ ਨੂੰ ਵੀ ਬਹੁਤ ਪਿਆਰਾ ਹੈ। ਘਰ ਵਿੱਚ ਰੋਜ਼ ਸ਼ਾਮ ਨੂੰ ਸਰ੍ਹੋਂ ਦਾ ਦੀਵਾ ਜਲਾਉਣ ਨਾਲ ਸ਼ਨੀ ਦੇ ਪ੍ਰਕੋਪ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
ਹਿੰਦੂ ਧਰਮ ਗ੍ਰੰਥਾਂ 'ਚ ਗਊ ਸੇਵਾ ਨੂੰ ਸਭ ਤੋਂ ਵੱਡਾ ਕਰਮ ਮੰਨਿਆ ਗਿਆ ਹੈ। ਅਜਿਹਾ ਵੀ ਕਿਹਾ ਗਿਆ ਹੈ ਕਿ ਗਾਂ 'ਚ 33 ਕਰੋੜ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ। ਅਜਿਹੇ ਵਿੱਚ ਗਾਂ ਨੂੰ ਰੋਟੀ ਖੁਆਉਣਾ ਬਹੁਤ ਹੀ ਪੁੰਨ ਦਾ ਕੰਮ ਹੁੰਦਾ ਹੈ। ਘਰ ਵਿਚ ਜਦੋਂ ਵੀ ਤੁਸੀਂ ਰੋਟੀ ਬਣਾਓ, ਤਾਂ ਗਾਂ ਦੇ ਦੁੱਧ ਦੇ ਛਿੱਟੇ ਤਵੇ 'ਤੇ ਮਾਰੋ ਅਤੇ ਫਿਰ ਹੀ ਬਣਾਓ। ਇਸ ਨਾਲ ਤਵਾ ਸ਼ੁੱਧ ਹੋ ਜਾਂਦਾ ਹੈ। ਨਾਲ ਹੀ ਪਹਿਲੀ ਰੋਟੀ ਵੀ ਗਾਂ ਦੀ ਹੀ ਬਣਾਓ। ਅਜਿਹਾ ਕਹਿੰਦੇ ਹਨ ਕਿ ਗਾਂ ਨੂੰ ਰੋਟੀ ਖੁਆਉਣ ਨਾਲ ਜੀਵਨ ਵਿਚ ਜੋ ਵੀ ਕਸ਼ਟ ਹਨ, ਸਭ ਦੂਰ ਹੋ ਜਾਂਦੇ ਹਨ।
ਹਿੰਦੂ ਧਰਮ 'ਚ ਪਸ਼ੂ-ਪੰਛੀਆਂ ਨੂੰ ਭੋਜਨ ਕਰਵਾਉਣਾ ਵੀ ਬਹੁਤ ਸ਼ੁਭ ਮੰਨਿਆ ਗਿਆ ਹੈ। ਪੰਛੀਆਂ ਨੂੰ ਪਾਣੀ ਪਿਲਾਉਣ ਅਤੇ ਦਾਣਾ ਪਾਉਣ ਨਾਲ ਤੁਹਾਨੂੰ ਤੁਹਾਡੇ ਪਿੱਤਰਾਂ ਦਾ ਆਸ਼ੀਰਵਾਦ ਮਿਲਦਾ ਹੈ। ਖ਼ਾਸਕਰ ਜੇਕਰ ਤੁਸੀਂ ਕਾਂ ਨੂੰ ਰੋਜ਼ਾਨਾ ਭੋਜਨ ਕਰਵਾਉਂਦੇ ਹੋ ਤਾਂ ਤੁਹਾਡੇ ਪਿੱਤਰ ਖ਼ੁਸ਼ ਹੋ ਜਾਂਦੇ ਹਨ। ਗਰੁੜ ਪੁਰਾਣ 'ਚ ਦੱਸਿਆ ਗਿਆ ਹੈ ਕਿ ਕਾਂ ਪਿੱਤਰਾਂ ਦੀ ਪ੍ਰਤੀਨਿਧਤਾ ਕਰਦੇ ਹਨ।
ਵੀਰਵਾਰ ਦੇ ਦਿਨ ਤੁਲਸੀ ਦੇ ਪੌਦੇ 'ਚ ਕੱਚਾ ਦੁੱਧ ਜ਼ਰੂਰ ਚੜ੍ਹਾਓ। ਅਜਿਹਾ ਕਰਨ ਨਾਲ ਦੇਵੀ ਲਕਸ਼ਮੀ ਅਤੇ ਸ਼੍ਰੀਹਰਿ ਵਿਸ਼ਨੂੰ ਭਗਵਾਨ ਪ੍ਰਸੰਨ ਹੁੰਦੇ ਹਨ। ਇਸ ਨਾਲ ਤੁਹਾਡੇ ਆਰਥਿਕ ਸੰਕਟ ਵੀ ਘੱਟ ਹੁੰਦੇ ਹਨ। ਪਦਮ ਪੁਰਾਣ ਦੇ ਉੱਤਰ ਖੰਡ ਦੇ ਅਧਿਆਏ 23 ਵਿਚ ਤੁਲਸੀ ਦੀ ਮਹੱਤਤਾ ਨੂੰ ਸਮਝਾਇਆ ਗਿਆ ਹੈ ਅਤੇ ਸ੍ਰਿਸ਼ਟੀ ਖੰਡ ਦੇ ਅਧਿਆਏ 60 ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਤੁਲਸੀ ਦੀ ਪੂਜਾ ਕਰਨੀ ਚਾਹੀਦੀ ਹੈ, ਜਿਸ ਨਾਲ ਆਰਥਿਕ ਪਰੇਸ਼ਾਨੀਆਂ ਘੱਟ ਹੋ ਸਕਣ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।