- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Ekadashi Vrat Rules : ਵਰਤ ਦੇ ਸਮੇਂ ਕਠਿਨ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਅਜਿਹਾ ਨਾ ਕਰਨ ਨਾਲ ਵਰਤ ਖੰਡਿਤ ਹੋ ਸਕਦਾ ਹੈ। ਜੇਕਰ ਤੁਸੀਂ ਵੀ ਪਹਿਲੀ ਵਾਰ ਨਿਰਜਲਾ ਇਕਾਦਸ਼ੀ ਵਰਤ ਰੱਖਣ ਜਾ ਰਹੇ ਹੋ ਤਾਂ ਅਜਿਹੇ ਵਿਚ ਆਓ ਇਸ ਆਰਟੀਕਲ ਵਿੱਚ ਤੁਹਾਨੂੰ ਵਿਸਤਾਰ ਨਾਲ ਦੱਸਦੇ ਹਾਂ ਵਰਤ ਦੇ ਅਜਿਹੇ ਕੜੇ ਨਿਯਮ, ਜੋ ਹਰ ਵਰਤੀ ਨੂੰ ਕਰਨੇ ਚਾਹੀਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਹਰ ਮਹੀਨੇ 2 ਵਾਰ ਇਕਾਦਸ਼ੀ ਵਰਤ ਕੀਤਾ ਜਾਂਦਾ ਹੈ। ਜੇਠ (ਜੇਸ਼ਠ) ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਨੂੰ ਨਿਰਜਲਾ ਇਕਾਦਸ਼ੀ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਹ ਵਰਤ 24 ਇਕਾਦਸ਼ੀਆਂ 'ਚੋਂ ਸਭ ਤੋਂ ਮੁਸ਼ਕਲ ਤੇ ਫਲਦਾਇਕ ਮੰਨਿਆ ਗਿਆ ਹੈ। ਇਸ ਵਾਰ ਇਹ ਵਰਤ 25 ਜੂਨ (Nirjala Ekadashi 2026 Date) ਨੂੰ ਕੀਤਾ ਜਾਵੇਗਾ।
ਧਾਰਮਿਕ ਮਾਨਤਾ ਅਨੁਸਾਰ, ਨਿਰਜਲਾ ਇਕਾਦਸ਼ੀ ਵਰਤ ਕਰਨ ਨਾਲ ਸਾਧਕ ਨੂੰ ਸਾਰੀਆਂ ਇਕਾਦਸ਼ੀ ਵਰਤਾਂ ਦਾ ਫਲ ਮਿਲਦਾ ਹੈ ਤੇ ਭਗਵਾਨ ਵਿਸ਼ਨੂੰ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਵਰਤ ਦੌਰਾਨ ਅੰਨ-ਜਲ ਦਾ ਤਿਆਗ ਕੀਤਾ ਜਾਂਦਾ ਹੈ। ਵਰਤ ਦੇ ਸਮੇਂ ਕਠਿਨ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਅਜਿਹਾ ਨਾ ਕਰਨ ਨਾਲ ਵਰਤ ਖੰਡਿਤ ਹੋ ਸਕਦਾ ਹੈ। ਜੇਕਰ ਤੁਸੀਂ ਵੀ ਪਹਿਲੀ ਵਾਰ ਨਿਰਜਲਾ ਇਕਾਦਸ਼ੀ ਵਰਤ ਰੱਖਣ ਜਾ ਰਹੇ ਹੋ ਤਾਂ ਅਜਿਹੇ ਵਿਚ ਆਓ ਇਸ ਆਰਟੀਕਲ ਵਿੱਚ ਤੁਹਾਨੂੰ ਵਿਸਤਾਰ ਨਾਲ ਦੱਸਦੇ ਹਾਂ ਵਰਤ ਦੇ ਅਜਿਹੇ ਕੜੇ ਨਿਯਮ, ਜੋ ਹਰ ਵਰਤੀ ਨੂੰ ਕਰਨੇ ਚਾਹੀਦੇ ਹਨ।
ਨਿਰਜਲਾ ਇਕਾਦਸ਼ੀ ਵਰਤ ਦੇ ਦੌਰਾਨ ਅੰਨ-ਜਲ ਦਾ ਤਿਆਗ ਕਰਨਾ ਚਾਹੀਦਾ ਹੈ। ਇਸ ਵਰਤ ਦਾ ਇਹੀ ਸਭ ਤੋਂ ਕਠਿਨ ਨਿਯਮ ਹੈ। ਇਕਾਦਸ਼ੀ ਤਿਥੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਕੁਝ ਵੀ ਗ੍ਰਹਿਣ ਨਾ ਕਰੋ।
ਇਕਾਦਸ਼ੀ ਵਰਤ ਦਾ ਪਾਰਣ ਅਗਲੇ ਦਿਨ ਯਾਨੀ ਦੁਆਦਸ਼ੀ ਤਿਥੀ 'ਤੇ ਕੀਤਾ ਜਾਂਦਾ ਹੈ। ਇਸ ਲਈ ਦੁਆਦਸ਼ੀ ਤਿਥੀ 'ਤੇ ਸਾਤਵਿਕ ਭੋਜਨ ਦਾ ਸੇਵਨ ਕਰੋ। ਇਸ ਦਿਨ ਭੁੱਲ ਕੇ ਵੀ ਲਸਣ, ਪਿਆਜ਼, ਮਸਰਾਂ ਦੀ ਦਾਲ, ਮਾਸ-ਮਦਿਰਾ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਨਿਰਜਲਾ ਇਕਾਦਸ਼ੀ ਵਰਤ ਦੇ ਦੌਰਾਨ ਬ੍ਰਹਮਚਾਰਜ ਦੇ ਨਿਯਮ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਅਜਿਹਾ ਨਾ ਕਰਨ ਨਾਲ ਵਰਤ ਟੁੱਟ ਸਕਦਾ ਹੈ ਅਤੇ ਭਗਵਾਨ ਵਿਸ਼ਨੂੰ ਨਾਰਾਜ਼ ਹੋ ਸਕਦੇ ਹਨ। ਇਸ ਤੋਂ ਇਲਾਵਾ ਵਰਤ ਦੇ ਸਮੇਂ ਕਿਸੇ ਨਾਲ ਵਾਦ-ਵਿਵਾਦ, ਕਿਸੇ ਦੇ ਬਾਰੇ ਗਲਤ ਨਹੀਂ ਸੋਚਣਾ ਚਾਹੀਦੀ। ਇਸ ਨਾਲ ਵਰਤ ਦਾ ਫਲ ਨਸ਼ਟ ਹੋ ਜਾਂਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਨਿਰਜਲਾ ਇਕਾਦਸ਼ੀ ਵਰਤ ਨੂੰ ਕਰਨ ਤੋਂ ਪਹਿਲਾਂ ਨਿਯਮਾਂ ਦੇ ਬਾਰੇ ਜ਼ਰੂਰ ਜਾਣ ਲਓ।
ਵਰਤ ਦਾ ਪੂਰਾ ਫਲ ਪਾਰਣ ਕਰਨ ਨਾਲ ਹੀ ਪ੍ਰਾਪਤ ਹੁੰਦਾ ਹੈ। ਇਸ ਲਈ ਦੁਆਦਸ਼ੀ ਤਿਥੀ ਦੇ ਦਿਨ ਸ਼ੁਭ ਮਹੂਰਤ 'ਚ ਨਿਰਜਲਾ ਇਕਾਦਸ਼ੀ ਵਰਤ ਦਾ ਪਾਰਣ ਕਰੋ। ਨਾਲ ਹੀ ਮੰਦਰ ਜਾਂ ਗਰੀਬ ਲੋਕਾਂ ਵਿੱਚ ਅੰਨ-ਧਨ ਸਮੇਤ ਆਦਿ ਚੀਜ਼ਾਂ ਦਾ ਦਾਨ ਕਰੋ। ਧਾਰਮਿਕ ਮਾਨਤਾ ਦੇ ਅਨੁਸਾਰ, ਦਾਨ ਕਰਨ ਨਾਲ ਸਾਧਕ ਨੂੰ ਵਰਤ ਦਾ ਪੂਰਾ ਫਲ ਪ੍ਰਾਪਤ ਹੁੰਦਾ ਹੈ ਅਤੇ ਜੀਵਨ ਵਿਚ ਕੋਈ ਕਮੀ ਨਹੀਂ ਹੁੰਦੀ।
ਇਕਾਦਸ਼ੀ ਦੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੀ ਪੂਜਾ-ਅਰਚਨਾ ਕਰੋ। ਇਸ ਦੌਰਾਨ ਵਰਤ ਕਥਾ ਦਾ ਪਾਠ ਕਰੋ। ਧਾਰਮਿਕ ਮਾਨਤਾ ਦੇ ਅਨੁਸਾਰ, ਪੂਜਾ ਅਤੇ ਵਰਤ ਕਥਾ ਦਾ ਪਾਠ ਕਰਨ ਨਾਲ ਸਾਧਕ ਨੂੰ ਸਾਰੇ ਪਾਪਾਂ ਤੋਂ ਛੁਟਕਾਰਾ ਮਿਲਦਾ ਹੈ।