- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਹਾਉਣ ਦੇ ਇਸ ਨਿਯਮ ਨਾਲ ਜੁੜਿਆ ਇਕ ਪ੍ਰਸੰਗ ਦੁਆਪਰ ਯੁਗ ਵਿਚ ਵੀ ਦੇਖਣ ਨੂੰ ਮਿਲਦਾ ਹੈ। ਇਕ ਪੌਰਾਣਿਕ ਕਥਾ ਅਨੁਸਾਰ, ਇਕ ਵਾਰ ਬ੍ਰਿੰਦਾਵਨ ਦੀਆਂ ਗੋਪੀਆਂ ਆਪਣੇ ਸਾਰੇ ਕੱਪੜੇ ਕਿਨਾਰੇ 'ਤੇ ਰੱਖ ਕੇ ਯਮੁਨਾ ਸਰੋਵਰ 'ਚ ਨਹਾ ਰਹੀਆਂ ਸਨ। ਉਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਉਨ੍ਹਾਂ ਦੇ ਬਸਤਰ ਲੁਕਾ ਦਿੱਤੇ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ ਵਿੱਚ ਹਰ ਇੱਕ ਚੀਜ਼ ਨੂੰ ਕਰਨ ਦਾ ਆਪਣਾ ਵੱਖਰਾ ਨਿਯਮ ਅਤੇ ਤਰੀਕਾ ਹੁੰਦਾ ਹੈ। ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਜਿਊਣ ਲਈ ਇਹਨਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਮੰਨਿਆ ਗਿਆ ਹੈ।
ਨਹਾਉਣ ਨਾਲ ਜੁੜੇ ਇਸ ਨਿਯਮ ਬਾਰੇ ਮਨੂਸਮ੍ਰਿਤੀ 'ਚ ਵਿਸਤਾਰ ਨਾਲ ਦੱਸਿਆ ਗਿਆ ਹੈ। ਮਨੂਸਮ੍ਰਿਤੀ 'ਚ ਇਸ ਨੂੰ ਲੈ ਕੇ ਇਕ ਸ਼ਲੋਕ ਮਿਲਦਾ ਹੈ ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਨਹਾਉਂਦੇ ਸਮੇਂ ਸਾਰੇ ਕੱਪੜੇ ਨਹੀਂ ਲਾਹੁਣੇ ਚਾਹੀਦੇ। ਮਨੂਸਮ੍ਰਿਤੀ ਦੇ ਅਧਿਆਏ-4 ਦੇ 45ਵੇਂ ਸ਼ਲੋਕ ਵਿਚ ਕਿਹਾ ਗਿਆ ਹੈ-
"नान्नमद्यादेकवासा न नग्नः स्नानमाचरेत् ।न मूत्रं पथि कुर्वीत न भस्मनि न गोव्रजे ॥ ४५ ॥"
ਮਤਲਬ- ਇਸ ਇਕ ਸ਼ਲੋਕ 'ਚ ਨਿੱਜੀ ਮਰਿਆਦਾ ਅਤੇ ਸਮਾਜ ਦੀ ਸਵੱਛਤਾ ਦੇ ਬਹੁਤ ਹੀ ਸਖ਼ਤ ਅਤੇ ਜ਼ਰੂਰੀ ਨਿਯਮ ਦੱਸੇ ਗਏ ਹਨ। ਇਸ ਦਾ ਸਿੱਧਾ ਜਿਹਾ ਅਰਥ ਹੈ: “ਵਿਅਕਤੀ ਨੂੰ ਸਿਰਫ਼ ਇਕ ਵਸਤਰ ਧਾਰਨ ਕਰ ਕੇ (ਜਾਂ ਬਿਨਾਂ ਸ਼ਾਲੀਨ ਕੱਪੜਿਆਂ ਦੇ) ਭੋਜਨ ਨਹੀਂ ਕਰਨਾ ਚਾਹੀਦਾ, ਪੂਰੀ ਤਰ੍ਹਾਂ ਨਿਰਵਸਤਰ ਹੋ ਕੇ ਇਸ਼ਨਾਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਆਮ ਰਸਤੇ 'ਤੇ, ਸਵਾਹ 'ਤੇ ਅਤੇ ਗਊਸ਼ਾਲਾ ਵਿਚ ਕਦੇ ਵੀ ਮਲ-ਮੂਤਰ ਦਾ ਤਿਆਗ ਨਹੀਂ ਕਰਨਾ ਚਾਹੀਦਾ।”
ਨਹਾਉਣ ਦੇ ਇਸ ਨਿਯਮ ਨਾਲ ਜੁੜਿਆ ਇਕ ਪ੍ਰਸੰਗ ਦੁਆਪਰ ਯੁਗ 'ਚ ਵੀ ਦੇਖਣ ਨੂੰ ਮਿਲਦਾ ਹੈ। ਇਕ ਪੌਰਾਣਿਕ ਕਥਾ ਅਨੁਸਾਰ, ਇਕ ਵਾਰ ਬ੍ਰਿੰਦਾਵਨ ਦੀਆਂ ਗੋਪੀਆਂ ਆਪਣੇ ਸਾਰੇ ਕੱਪੜੇ ਕਿਨਾਰੇ 'ਤੇ ਰੱਖ ਕੇ ਯਮੁਨਾ ਸਰੋਵਰ 'ਚ ਨਹਾ ਰਹੀਆਂ ਸਨ। ਉਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਉਨ੍ਹਾਂ ਦੇ ਬਸਤਰ ਲੁਕਾ ਦਿੱਤੇ।
ਜਦੋਂ ਗੋਪੀਆਂ ਨੇ ਆਪਣੇ ਕੱਪੜੇ ਵਾਪਸ ਮੰਗੇ ਤਾਂ ਕਾਨ੍ਹਾ ਨੇ ਉਨ੍ਹਾਂ ਨੂੰ ਜੀਵਨ ਦਾ ਇਕ ਬਹੁਤ ਵੱਡਾ ਸਬਕ ਦਿੱਤਾ। ਉਨ੍ਹਾਂ ਸਮਝਾਇਆ ਕਿ ਨਦੀਆਂ ਜਾਂ ਜਲ ਸਿਰਫ਼ ਪਾਣੀ ਨਹੀਂ, ਬਲਕਿ ਸਾਕਸ਼ਾਤ 'ਜਲ ਦੇਵਤਾ' ਹਨ। ਪੂਰੀ ਤਰ੍ਹਾਂ ਨਿਰਵਸਤਰ ਹੋ ਕੇ ਜਲ ਵਿਚ ਪ੍ਰਵੇਸ਼ ਕਰਨਾ ਕੁਦਰਤ ਤੇ ਜਲ ਦੇਵਤਾ ਦਾ ਅਪਮਾਨ ਹੈ। ਇਹ ਸੁਣ ਕੇ ਗੋਪੀਆਂ ਨੇ ਆਪਣੀ ਭੁੱਲ ਮੰਨੀ ਤੇ ਹਮੇਸ਼ਾ ਮਰਿਆਦਾ 'ਚ ਰਹਿਣ ਦਾ ਬਚਨ ਦਿੱਤਾ।
ਸਾਡੇ ਪਵਿੱਤਰ ਗ੍ਰੰਥ 'ਗਰੁੜ ਪੁਰਾਣ' ਤੇ 'ਪਦਮ ਪੁਰਾਣ' 'ਚ ਵੀ ਇਸ ਨਿਯਮ ਦਾ ਬਹੁਤ ਡੂੰਘਾਈ ਨਾਲ ਜ਼ਿਕਰ ਕੀਤਾ ਗਿਆ ਹੈ। ਹਿੰਦੂ ਮਾਨਤਾਵਾਂ ਅਨੁਸਾਰ, ਸਾਡੇ ਸਵਰਗਵਾਸੀ ਪੂਰਵਜ ਅਦ੍ਰਿਸ਼ ਰੂਪ 'ਚ ਹਮੇਸ਼ਾ ਸਾਡੇ ਆਸ-ਪਾਸ ਹੀ ਮੌਜੂਦ ਰਹਿੰਦੇ ਹਨ। ਪਦਮ ਪੁਰਾਣ 'ਚ ਦੱਸਿਆ ਗਿਆ ਹੈ ਕਿ ਜਦੋਂ ਅਸੀਂ ਇਸ਼ਨਾਨ ਕਰਦੇ ਹਾਂ ਤਾਂ ਉਹ ਜਲ ਸੂਖ਼ਮ ਰੂਪ 'ਚ ਸਾਡੇ ਪਿੱਤਰਾਂ ਨੂੰ ਵੀ ਪ੍ਰਾਪਤ ਹੁੰਦਾ ਹੈ। ਅਜਿਹੇ ਵਿਚ ਜੇਕਰ ਅਸੀਂ ਨਿਰਵਸਤਰ ਨਹਾਉਂਦੇ ਹਾਂ ਤਾਂ ਇਹ ਪੂਰਵਜਾਂ ਦੇ ਸਾਹਮਣੇ ਬਿਨਾਂ ਕੱਪੜਿਆਂ ਦੇ ਆਉਣ ਵਰਗਾ ਹੈ। ਇਸ ਨਾਲ ਉਨ੍ਹਾਂ ਦੀ ਆਤਮਾ ਨੂੰ ਦੁੱਖ ਪਹੁੰਚਦਾ ਹੈ ਅਤੇ ਅਣਜਾਣੇ 'ਚ ਇਨਸਾਨ 'ਪਿੱਤਰ ਦੋਸ਼' ਦਾ ਸ਼ਿਕਾਰ ਹੋ ਸਕਦਾ ਹੈ।
ਇਸ ਤੋਂ ਇਲਾਵਾ ਬਿਨਾਂ ਕੱਪੜਿਆਂ ਦੇ ਨਹਾਉਣ ਨਾਲ ਨਕਾਰਾਤਮਕ ਊਰਜਾ ਆਸਾਨੀ ਨਾਲ ਪ੍ਰਵੇਸ਼ ਕਰ ਜਾਂਦੀ ਹੈ। ਇਸ ਨਾਲ ਇਨਸਾਨ ਦੇ ਵਿਚਾਰਾਂ ਵਿਚ ਵੀ ਨਕਾਰਾਤਮਕਤਾ ਆਉਣ ਲੱਗਦੀ ਹੈ। ਨਾਲ ਹੀ ਧਨ ਅਤੇ ਮਰਿਆਦਾ ਦੀ ਦੇਵੀ ਮਾਤਾ ਲਕਸ਼ਮੀ ਵੀ ਨਾਰਾਜ਼ ਹੋ ਸਕਦੀ ਹੈ। ਇਸ ਲਈ ਨਹਾਉਂਦੇ ਸਮੇਂ ਸ਼ਰੀਰ 'ਤੇ ਕੋਈ ਇੱਕ ਪਤਲਾ ਕੱਪੜਾ ਜਾਂ ਤੌਲੀਆ ਲਪੇਟਣ ਦੀ ਸਲਾਹ ਦਿੱਤੀ ਜਾਂਦੀ ਹੈ।