- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Numerology 'ਚ ਹਰੇਕ ਮੁਲਾਂਕ ਦੀ ਖ਼ਾਸੀਅਤ ਬਾਰੇ ਦੱਸਿਆ ਗਿਆ ਹੈ। ਅੰਕ ਸ਼ਾਸਤਰ ਅਨੁਸਾਰ ਮੁਲਾਂਕ 3, 6 ਅਤੇ 9 ਵਾਲਿਆਂ ਦੀ ਦੋਸਤੀ ਸੱਚੀ ਹੁੰਦੀ ਹੈ। ਇਨ੍ਹਾਂ ਤਿੰਨਾਂ ਮੁਲਾਂਕਾਂ ਵਿਚਕਾਰ ਇਕ ਵਧੀਆ ਤਾਲਮੇਲ ਹੁੰਦਾ ਹੈ ਜਿਸ ਕਰਕੇ ਇਨ੍ਹਾਂ ਦੀ ਦੋਸਤੀ ਬੇਹੱਦ ਗੂੜ੍ਹੀ ਤੇ ਪੱਕੀ ਹੁੰਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਸ਼ਾਸਤਰ (Numerology) 'ਚ ਮੁਲਾਂਕ ਨੂੰ ਦੇਵਤਿਆਂ, ਗ੍ਰਹਿਆਂ ਤੇ ਬ੍ਰਹਿਮੰਡੀ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੁਲਾਂਕ ਦੀ ਮਦਦ ਨਾਲ ਵਿਅਕਤੀ ਦੇ ਸੁਭਾਅ ਤੇ ਕਰੀਅਰ ਸਮੇਤ ਆਦਿ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਸ ਮੁਲਾਂਕ ਦੇ ਵਿਅਕਤੀ ਨੂੰ ਕਿਸ ਦੇਵੀ-ਦੇਵਤਾ ਦੀ ਪੂਜਾ ਕਰਨ ਨਾਲ ਸਭ ਤੋਂ ਜਲਦੀ ਅਤੇ ਸ਼ੁਭ ਫਲ ਮਿਲਣਗੇ।
ਅੰਕ ਸ਼ਾਸਤਰ 'ਚ ਕੁਝ ਅਜਿਹੇ ਮੁਲਾਂਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਦੀ ਆਪਸ 'ਚ ਦੋਸਤੀ ਬਹੁਤ ਜ਼ਿਆਦਾ ਗੂੜ੍ਹੀ ਹੁੰਦੀ ਹੈ। ਹੁਣ ਤੁਹਾਡੇ ਮਨ ਵਿਚ ਸਵਾਲ ਆ ਰਿਹਾ ਹੋਵੇਗਾ ਕਿ ਆਖਰ ਉਹ ਕਿਹੜੇ ਮੁਲਾਂਕ ਹਨ, ਜਿਨ੍ਹਾਂ ਦੀ ਦੋਸਤੀ ਪੱਕੀ ਹੁੰਦੀ ਹੈ। ਅਜਿਹੇ ਵਿਚ ਆਓ ਜਾਣਦੇ ਹਾਂ ਇਨ੍ਹਾਂ ਮੁਲਾਂਕਾਂ ਬਾਰੇ।
ਅੰਕ ਸ਼ਾਸਤਰ 'ਚ ਹਰੇਕ ਮੁਲਾਂਕ ਦੀ ਖ਼ਾਸੀਅਤ ਬਾਰੇ ਦੱਸਿਆ ਗਿਆ ਹੈ। ਅੰਕ ਸ਼ਾਸਤਰ ਅਨੁਸਾਰ ਮੁਲਾਂਕ 3, 6 ਅਤੇ 9 ਵਾਲਿਆਂ ਦੀ ਦੋਸਤੀ ਸੱਚੀ ਹੁੰਦੀ ਹੈ। ਇਨ੍ਹਾਂ ਤਿੰਨਾਂ ਮੁਲਾਂਕਾਂ ਵਿਚਕਾਰ ਇਕ ਵਧੀਆ ਤਾਲਮੇਲ ਹੁੰਦਾ ਹੈ ਜਿਸ ਕਰਕੇ ਇਨ੍ਹਾਂ ਦੀ ਦੋਸਤੀ ਬੇਹੱਦ ਗੂੜ੍ਹੀ ਤੇ ਪੱਕੀ ਹੁੰਦੀ ਹੈ।
ਜਿਨ੍ਹਾਂ ਲੋਕਾਂ ਦਾ ਜਨਮ 3, 12, 21 ਜਾਂ 30 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 3 ਹੁੰਦਾ ਹੈ। ਇਸ ਮੁਲਾਂਕ ਦੇ ਸੁਆਮੀ ਬ੍ਰਹਸਪਤੀ ਦੇਵ (ਗੁਰੂ) ਹਨ। ਮੁਲਾਂਕ 3 ਵਾਲੇ ਲੋਕ ਜ਼ਿਆਦਾ ਸਮਝਦਾਰ ਹੁੰਦੇ ਹਨ। ਜਦੋਂ ਇਹ ਜ਼ਿੰਦਗੀ 'ਚ ਕਿਸੇ ਮੁਸ਼ਕਲ ਵਿਚ ਹੁੰਦੇ ਹਨ ਤਾਂ ਮੁਲਾਂਕ 6 ਜਾਂ 9 ਵਾਲੇ ਦੋਸਤ ਮੁਸੀਬਤ 'ਚ ਸਾਥ ਦਿੰਦੇ ਹਨ ਅਤੇ ਜ਼ਿੰਦਗੀ 'ਚ ਹਮੇਸ਼ਾ ਸਹੀ ਰਸਤਾ ਦਿਖਾਉਂਦੇ ਹਨ। ਮੁਲਾਂਕ 3 ਵਾਲੇ ਦੋਸਤੀ 'ਚ ਇਮਾਨਦਾਰੀ ਬਹੁਤ ਜ਼ਿਆਦਾ ਪਸੰਦ ਕਰਦੇ ਹਨ।
ਮੁਲਾਂਕ 6 ਵਾਲੇ ਲੋਕ ਪਿਆਰ ਅਤੇ ਨਿਸਵਾਰਥ ਦੇਖਭਾਲ ਕਰਦੇ ਹਨ ਜਿਨ੍ਹਾਂ ਦਾ ਜਨਮ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ। ਇਸ ਮੁਲਾਂਕ ਦੇ ਸੁਆਮੀ ਸ਼ੁੱਕਰ ਦੇਵ ਹਨ। ਇਸ ਲਈ ਮੁਲਾਂਕ 6 ਵਾਲਿਆਂ 'ਤੇ ਸ਼ੁੱਕਰ ਦਾ ਪ੍ਰਭਾਵ ਜ਼ਿਆਦਾ ਰਹਿੰਦਾ ਹੈ। ਇਹ ਲੋਕ ਦੋਸਤੀ 'ਚ ਬਹੁਤ ਭਾਵੁਕ ਹੁੰਦੇ ਹਨ ਅਤੇ ਆਪਣੇ ਦੋਸਤ ਦੀ ਬਹੁਤ ਕੇਅਰ ਕਰਦੇ ਹਨ। ਜੇਕਰ ਕਿਸੇ ਦੋਸਤ ਨੂੰ ਜ਼ਿੰਦਗੀ ਵਿਚ ਕੋਈ ਲੋੜ ਪੈਂਦੀ ਹੈ ਤਾਂ ਮੁਲਾਂਕ 6 ਵਾਲੇ ਲੋਕ ਸਭ ਤੋਂ ਪਹਿਲਾਂ ਮਦਦ ਲਈ ਅੱਗੇ ਆਉਂਦੇ ਹਨ।
ਮੁਲਾਂਕ 9 ਵਾਲਿਆਂ 'ਤੇ ਮੰਗਲ ਦੇਵ ਦਾ ਜ਼ਿਆਦਾ ਪ੍ਰਭਾਵ ਰਹਿੰਦਾ ਹੈ ਕਿਉਂਕਿ ਇਸ ਮੁਲਾਂਕ ਦੇ ਸੁਆਮੀ ਮੰਗਲ ਦੇਵ ਹਨ। ਜਿਨ੍ਹਾਂ ਲੋਕਾਂ ਦਾ ਜਨਮ 9, 18 ਜਾਂ 27 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 9 ਹੁੰਦਾ ਹੈ। ਇਹ ਲੋਕ ਥੋੜ੍ਹੇ ਗੁੱਸੇ ਵਾਲੇ ਹੁੰਦੇ ਹਨ। ਜ਼ਿੰਦਗੀ ਵਿਚ ਕਿਸੇ ਵੀ ਹਾਲਾਤ ਤੋਂ ਘਬਰਾਉਂਦੇ ਨਹੀਂ ਹਨ। ਚੁਣੌਤੀ ਦਾ ਡਟ ਕੇ ਸਾਹਮਣਾ ਕਰਦੇ ਹਨ। ਮੁਲਾਂਕ 9 ਵਾਲਿਆਂ ਦੀ ਮੁਲਾਂਕ 3 ਅਤੇ 6 ਵਾਲਿਆਂ ਨਾਲ ਪੱਕੀ ਦੋਸਤੀ ਹੁੰਦੀ ਹੈ।