- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਸਤੇ ਵਿਚ ਉਨ੍ਹਾਂ ਦੇ ਪਿੰਡ ਦਾ ਗੁਰਸਾਹਿਬ ਸਿੰਘ ਪੁੱਤਕਰ ਕਸ਼ਮੀਰ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀਬੀ02 ਏਵੀ 5709 ’ਤੇ ਸਵਾਰ ਹੋ ਕੇ ਅਲਗੋਂ ਕੋਠੀ ਨੂੰ ਜਾਂਦਾ ਮਿਲਿਆ ਤਾਂ ਉਸਦੀ ਪਤਨੀ ਨੇ ਲਿਫਟ ਲੈ ਲਈ।

ਦਲਜਿੰਦਰ ਸਿੰਘ, ਪੰਜਾਬੀ ਜਾਗਰਣ, ਅਲਗੋਂ ਕੋਠੀ। ਕਸਬਾ ਅਲਗੋਂ ਕੋਠੀ ਦੇ ਸੂਏ ਕੋਲ ਸਵਿਫਟ ਕਾਰ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਜਬਰਦਸਤ ਸੀ ਕਿ ਮੋਟਰਸਾਈਕਲ ਦੇ ਪਿੱਛੇ ਬੈਠੇ ਔਰਤ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਜਦੋਂਕਿ ਚਾਲਕ ਵੀ ਜਖਮੀ ਹੋ ਗਿਆ। ਮੌਕੇ ’ਤੇ ਪੁੱਜੇ ਥਾਣਾ ਵਲਟੋਹਾ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਬਲਬੀਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਭਾਈ ਲੱਧੂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਪਤਨੀ ਅਮਰਜੀਤ ਕੌਰ ਸਵੇਰੇ ਕਰੀਬ ਦਸ ਵਜੇ ਪੈਦਲ ਹੀ ਅਲਗੋਂ ਕੋਠੀ ਜਾ ਰਹੀ ਸੀ। ਰਸਤੇ ਵਿਚ ਉਨ੍ਹਾਂ ਦੇ ਪਿੰਡ ਦਾ ਗੁਰਸਾਹਿਬ ਸਿੰਘ ਪੁੱਤਕਰ ਕਸ਼ਮੀਰ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀਬੀ02 ਏਵੀ 5709 ’ਤੇ ਸਵਾਰ ਹੋ ਕੇ ਅਲਗੋਂ ਕੋਠੀ ਨੂੰ ਜਾਂਦਾ ਮਿਲਿਆ ਤਾਂ ਉਸਦੀ ਪਤਨੀ ਨੇ ਲਿਫਟ ਲੈ ਲਈ।
ਮੋਟਰਸਾਈਕਲ ਜਦੋਂ ਅਲਗੋਂ ਕੋਠੀ ਰੋਡ ’ਤੇ ਸੂਏ ਦੇ ਪੁਲ ਕੋਲ ਪੁੱਜਾ ਤਾਂ ਪਿੱਛੋਂ ਆਈ ਸਵਿਫਟ ਕਾਰ ਨੰਬਰ ਡੀਐੱਲ03 ਸੀਏਡਬਲਿਯੂ 7434 ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸਦੇ ਚੱਲਦਿਆਂ ਉਸ ’ਤੇ ਸਵਾਰ ਗੁਰਸਾਹਿਬ ਸਿੰਘ ਤੇ ਉਸਦੀ ਪਤਨੀ ਅਮਰਜੀਤ ਕੌਰ ਸੜਕ ’ਤੇ ਜਾ ਡਿੱਗੇ। ਜਦੋਂਕਿ ਗੰਭੀਰ ਸੱਟਾਂ ਲੱਗਣ ਕਾਰਨ ਉਸਦੀ ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਵਰਿਆਮ ਸਿੰਘ ਨੇ ਦੱਸਿਆ ਕਿ ਹਾਦਸਾ ਗ੍ਰਸਤ ਕਾਰ ਦਾ ਚਾਲਕ ਫਰਾਰ ਹੈ ਅਤੇ ਉਸਦੀ ਪਛਾਣ ਕਰਕੇ ਜਲਦ ਕਾਬੂ ਕਰ ਲਿਆ ਜਾਵੇਗਾ।