- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਮ ਦੇ ਸਬੰਧ ਵਿਚ ਉਹ ਅਕਸਰ ਕਈ-ਕਈ ਦਿਨ ਘਰ ਤੋਂ ਬਾਹਰ ਵੀ ਰਹਿੰਦੀ। ਉਸਨੇ ਦੱਸਿਆ ਕਿ 25 ਮਈ ਨੂੰ ਸਵੇਰੇ ਕਰੀਬ 9 ਵਜੇ ਹਰਮਨ ਕੌਰ ਦੀ ਵੱਡੀ ਭੈਣ ਮਨਦੀਪ ਕੌਰ ਉਸ ਨੂੰ ਕਿਸੇ ਪ੍ਰੋਗਰਾਮ ’ਤੇ ਜਾਣ ਦਾ ਕਹਿ ਕੇ ਆਪਣੇ ਨਾਲ ਲੈ ਗਈ ਸੀ ਤੇ ਇਸ ਤੋਂ ਬਾਅਦ ਹਰਮਨ ਕੌਰ ਘਰ ਵਾਪਸ ਨਹੀਂ ਪਰਤੀ।

ਲਵਦੀਪ ਦੇਵਗਨ, ਪੰਜਾਬੀ ਜਾਗਰਣ, ਸਰਹਾਲੀ ਕਲਾਂ: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਠਾ ਵਾਸੀ ਆਰਕੈਸਟਰਾ ਦਾ ਕੰਮ ਕਰਦੀ ਨੌਜਵਾਨ ਮਹਿਲਾ ਦੀ ਲਾਸ਼ ਕਸਬਾ ਸਰਹਾਲੀ ਦੇ ਇਕ ਘਰ ਵਿੱਚੋਂ ਗਲੀ ਸੜੀ ਹਾਲਤ ਵਿਚ ਮਿਲੀ ਹੈ। ਹਾਲਾਂਕਿ ਮਰਨ ਵਾਲੀ ਮਹਿਲਾ ਦੀ ਦਾਦੀ ਨੇ ਆਪਣੀ ਹੀ ਦੂਸਰੀ ਪੋਤਰੀ ਤੇ ਉਸਦੇ ਦੋਸਤ ਉੱਪਰ ਕਤਲ ਕਰਨ ਦੇ ਦੋਸ਼ ਲਗਾਏ ਹਨ। ਜਿਸ ਦੇ ਚੱਲਦਿਆਂ ਥਾਣਾ ਸਰਹਾਲੀ ਦੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬੀਰ ਕੌਰ ਪਤਨੀ ਪਰਸਾ ਸਿੰਘ ਵਾਸੀ ਪਿੰਡ ਠੱਠਾ ਨੇ ਦੱਸਿਆ ਕਿ ਉਸ ਦੇ ਪੁੱਤਰ ਬਲਵੰਤ ਸਿੰਘ ਦੀ ਕਰੀਬ 20-22 ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੀ ਨੂੰਹ ਰਣਜੀਤ ਕੌਰ ਆਪਣੀਆਂ ਤਿੰਨ ਧੀਆਂ ਨੂੰ ਛੱਡ ਕੇ ਚਲੀ ਗਈ ਸੀ, ਜਿਨ੍ਹਾਂ ਦਾ ਪਾਲਣ-ਪੋਸ਼ਣ ਉਸ ਨੇ ਕੀਤਾ। ਉਸ ਨੇ ਦੱਸਿਆ ਕਿ ਉਸ ਦੀ ਪੋਤਰੀ ਹਰਮਨ ਕੌਰ (22) ਦਾ ਵਿਆਹ ਪਲਵਿੰਦਰ ਸਿੰਘ ਵਾਸੀ ਚਰਾਗ ਢਾਣੀ ਅਬੋਹਰ ਨਾਲ ਹੋਇਆ ਸੀ। ਸਹੁਰਾ ਪਰਿਵਾਰ ਨਾਲ ਅਣਬਣ ਹੋਣ ਕਾਰਨ ਹਰਮਨ ਕੌਰ ਵਾਪਸ ਪਿੰਡ ਠੱਠਾ ਰਹਿਣ ਲੱਗੀ ਅਤੇ ਆਰਕੈਸਟਰਾ ਦਾ ਕੰਮ ਕਰਦੀ ਸੀ। ਕੰਮ ਦੇ ਸਬੰਧ ਵਿਚ ਉਹ ਅਕਸਰ ਕਈ-ਕਈ ਦਿਨ ਘਰ ਤੋਂ ਬਾਹਰ ਵੀ ਰਹਿੰਦੀ। ਉਸਨੇ ਦੱਸਿਆ ਕਿ 25 ਮਈ ਨੂੰ ਸਵੇਰੇ ਕਰੀਬ 9 ਵਜੇ ਹਰਮਨ ਕੌਰ ਦੀ ਵੱਡੀ ਭੈਣ ਮਨਦੀਪ ਕੌਰ ਉਸ ਨੂੰ ਕਿਸੇ ਪ੍ਰੋਗਰਾਮ ’ਤੇ ਜਾਣ ਦਾ ਕਹਿ ਕੇ ਆਪਣੇ ਨਾਲ ਲੈ ਗਈ ਸੀ ਤੇ ਇਸ ਤੋਂ ਬਾਅਦ ਹਰਮਨ ਕੌਰ ਘਰ ਵਾਪਸ ਨਹੀਂ ਪਰਤੀ। ਬੀਰ ਕੌਰ ਨੇ ਦੱਸਿਆ ਕਿ ਲੰਘੀ ਸ਼ਾਮ ਮਨਦੀਪ ਕੌਰ ਨੇ ਉਸ ਨੂੰ ਜਾਣਕਾਰੀ ਦਿੱਤੀ ਕਿ ਹਰਮਨ ਕੌਰ ਦੀ ਲਾਸ਼ ਸਰਹਾਲੀ ਪਿੰਡ ਦੇ ਇਕ ਖਾਲੀ ਪਏ ਮਕਾਨ ਦੇ ਕਮਰੇ ’ਚ ਪਈ ਹੈ। ਉਹ ਆਪਣੀ ਨੂੰਹ ਰਾਣੀ ਪਤਨੀ ਭਗਵੰਤ ਸਿੰਘ ਅਤੇ ਪਿੰਡ ਦੇ ਹੋਰ ਮੋਹਤਬਰਾਂ ਨਾਲ ਮੌਕੇ ’ਤੇ ਪੁੱਜੀ, ਜਿੱਥੇ ਇਕ ਬੰਦ ਕਮਰੇ ਅੰਦਰ ਬੈੱਡ ’ਤੇ ਹਰਮਨ ਕੌਰ ਦੀ ਗਲੀ-ਸੜੀ ਲਾਸ਼ ਪਈ ਹੋਈ ਸੀ। ਬੀਰ ਕੌਰ ਨੇ ਦੋਸ਼ ਲਗਾਇਆ ਕਿ ਉਸ ਨੂੰ ਪੂਰਾ ਸ਼ੱਕ ਹੈ ਕਿ ਉਸ ਦੀ ਪੋਤਰੀ ਹਰਮਨ ਕੌਰ ਦਾ ਕਤਲ ਮ੍ਰਿਤਕਾ ਦੀ ਹੀ ਵੱਡੀ ਭੈਣ ਮਨਦੀਪ ਕੌਰ ਨੇ ਜਸ਼ਨਪ੍ਰੀਤ ਸਿੰਘ ਉਰਫ਼ ਜੱਸੀ ਪੁੱਤਰ ਬਲਦੇਵ ਸਿੰਘ ਵਾਸੀ ਸਰਹਾਲੀ, ਜਿਸ ਨਾਲ ਇਹ ਰਿਲੇਸ਼ਨਸ਼ਿਪ ’ਚ ਰਹਿ ਰਹੀ ਸੀ ਸਮੇਤ ਕੀਤਾ ਹੈ। ਥਾਣਾ ਸਰਹਾਲੀ ਦੇ ਮੁਖੀ ਇੰਸਪੈਕਟਰ ਬਿੰਦਰਜੀਤ ਸਿੰਘ ਨੇ ਦੱਸਿਆ ਕਿ ਬੀਰ ਕੌਰ ਦੇ ਬਿਆਨਾਂ ’ਤੇ ਮਨਦੀਪ ਕੌਰ ਤੇ ਜਸ਼ਨਪ੍ਰੀਤ ਸਿੰਘ ਜੱਸੀ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਚੱਲ ਰਹੀ ਹੈ।