- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਸ਼ਾਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਉੱਬੋਕੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਆੜ੍ਹਤੀ ਸੇਵਾ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਉਬੋਕੇ ਨੇ ਉਸ ਨੂੰ ਆਪਣੀ ਬਹਿਕ ’ਤੇ ਇਹ ਕਹਿ ਕੇ ਬੁਲਾਇਆ ਕਿ ਹਿਸਾਬ ਕਰਨਾ ਹੈ। ਉਹ ਸਵੇਰੇ ਦਸ ਵਜੇ ਉਸਦੇ ਘਰ ਗਿਆ, ਜਿਥੇ ਉਹ ਹਿਸਾਬ ਕਰਨ ਲੱਗ ਪਏ।

ਕੇਪੀ ਗਿੱਲ, ਪੰਜਾਬੀ ਜਾਗਰਣ ਕੈਰੋਂ : ਸਥਾਨਕ ਪਿੰਡ ਉੱਬੋਕੇ ਵਿਖੇ ਕਥਿਤ ਤੌਰ ’ਤੇ ਇਕ ਕਿਸਾਨ ਦੇ ਘਰ ਦਾਖਲ ਹੋ ਕੇ ਜਿਥੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ਗਿਆ। ਉਥੇ ਹੀ ਜਾਨ ਬਚਾਉਣ ਲਈ ਕਮਰੇ ਵਿਚ ਭੱਜੇ ਵਿਅਕਤੀ ਉੱਪਰ ਗੋਲੀਆਂ ਵੀ ਚਲਾਈਆਂ ਗਈਆਂ। ਹਾਲਾਂਕਿ ਗੋਲੀਬਾਰੀ ਦੌਰਾਨ ਉਹ ਵਾਲ-ਵਾਲ ਬਚ ਗਿਆ। ਦੂਜੇ ਪਾਸੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਕਾਰਵਾਈ ਕਰਦਿਆਂ ਇਕ ਆੜ੍ਹਤੀ ਸਮੇਤ ਤਿੰਨ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਿਸ਼ਾਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਉੱਬੋਕੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਆੜ੍ਹਤੀ ਸੇਵਾ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਉਬੋਕੇ ਨੇ ਉਸ ਨੂੰ ਆਪਣੀ ਬਹਿਕ ’ਤੇ ਇਹ ਕਹਿ ਕੇ ਬੁਲਾਇਆ ਕਿ ਹਿਸਾਬ ਕਰਨਾ ਹੈ। ਉਹ ਸਵੇਰੇ ਦਸ ਵਜੇ ਉਸਦੇ ਘਰ ਗਿਆ, ਜਿਥੇ ਉਹ ਹਿਸਾਬ ਕਰਨ ਲੱਗ ਪਏ। ਇਸੇ ਦੌਰਾਨ ਬਹਿਸਬਾਜ਼ੀ ਦੌਰਾਨ ਸੇਵਾ ਸਿੰਘ ਨੇ ਉਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਤਾਂ ਉਹ ਉਥੋਂ ਭੱਜ ਕੇ ਆਪਣੇ ਘਰ ਆ ਗਿਆ। ਫਿਰ ਕੁਝ ਸਮੇ ਬਾਅਦ ਹੀ ਆੜ੍ਹਤੀ ਸੇਵਾ ਸਿੰਘ ਦੋ ਅਣਪਛਾਤਿਆਂ ਸਮੇਤ ਉਸਦੇ ਘਰ ਅੰਦਰ ਦਾਖਲ ਹੋਇਆ ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਲੋਕਾਂ ਨੇ ਉਸਨੂੰ ਜ਼ਖ਼ਮੀ ਕਰ ਦਿੱਤਾ। ਉਹ ਜਾਨ ਬਚਾ ਕੇ ਘਰ ਦੇ ਕਮਰੇ ਵੱਲ ਭੱਜਾ ਤਾਂ ਸੇਵਾ ਸਿੰਘ ਨੇ ਪਿੱਛੋਂ ਦੋ ਗੋਲੀਆਂ ਦਾਗੀਆਂ। ਹਾਲਾਂਕਿ ਗੋਲ਼ੀਆਂ ਘਰ ਦੀ ਖਿੜਕੀ ਦੇ ਸ਼ੀਸ਼ੇ ਤੇ ਗਰਿੱਲ 'ਚ ਲੱਗ ਜਾਣ ਕਾਰਨ ਉਹ ਵਾਲ-ਵਾਲ ਬਚ ਗਿਆ। ਉਸਨੇ ਸ਼ਿਕਾਇਤ ਵਿਚ ਦੱਸਿਆ ਕਿ ਆੜ੍ਹਤੀ ਸੇਵਾ ਸਿੰਘ ਨੇ ਉਸ ਵਲੋਂ ਬੀਜੀ ਗਈ ਕਣਕ ਦੀ ਕਟਾਈ ਤੋਂ ਬਾਅਦ 11 ਏਕੜਾਂ ਦੀ ਤੂੜੀ ਉਸਦੀ ਮਰਜੇ ਦੇ ਬਿਨਾ ਬਣਾ ਲਈ ਸੀ, ਜਿਸਦਾ ਵਿਰੋਧ ਕਰਦਿਆਂ ਉਸਨੇ ਜ਼ਮੀਨ ਦੇ ਠੇਕੇ 'ਚੋਂ ਤੂੜੀ ਦੇ ਪੈਸੇ ਕੱਟਣ ਦੀ ਗੱਲ ਕਹੀ ਸੀ। ਜਿਸਦੇ ਕਾਰਨ ਹੀ ਉਸ ਉੱਪਰ ਹਮਲਾ ਕੀਤਾ ਗਿਆ ਹੈ। ਦੂਜੇ ਪਾਸੇ, ਮਾਮਲੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਰਵੀ ਸ਼ੰਕਰ ਨੇ ਦੱਸਿਆ ਕਿ ਸੇਵਾ ਸਿੰਘ ਸਮੇਤ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਜਾਨਲੇਵਾ ਹਮਲਾ ਕਰਨ ਅਤੇ ਅਸਲਾ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।