- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਆਏ ਭਾਰੀ ਝੱਖੜ ਤੇ ਤੂਫਾਨਾਂ ਦੇ ਕਾਰਨ ਰੁੱਖ ਟੁੱਟ ਕੇ ਸੂਏ ਵਿਚ ਡਿੱਗੇ ਗਏ ਸਨ। ਜਿਸ ਕਾਰਨ ਪਾਣੀ ਦੇ ਵਹਾਅ ਵਿਚ ਰੁਕਾਵਟ ਆਈ ਅਤੇ ਦਬਾਅ ਵਧਣ ਨਾਲ ਪਾਣੀ ਪਟੜੀ ਤੋਂ ਉੱਛਲ ਕੇ ਪਾੜ ਦਾ ਕਾਰਨ ਬਣ ਗਿਆ।

ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ, ਤਰਨਤਾਰਨ : ਰਸੂਲਪੁਰ ਘਰਾਟਾਂ ਤੋਂ ਨਿਕਲ ਕੇ ਸ਼ਾਹਬਾਜਪੁਰ ਵੱਲ ਜਾਂਦੇ ਰਾਜਬਾਹਾ ਤਰਨਤਾਰਨ ਵਿਚ ਪਿੰਡ ਜੋਧਪੁਰ ਦੇ ਕਰੀਬ ਐਤਵਾਰ ਸਵੇਰੇ ਕਰੀਬ 3 ਵਜੇ ਪਾੜ ਪੈ ਜਾਣ ਕਾਰਨ ਸੈਂਕੜੇ ਏਕੜ ਰਕਬੇ ਵਿਚ ਖੜ੍ਹੀ ਝੋਨੇ ਦੀ ਫ਼ਸਲ, ਪਨੀਰੀ, ਸਬਜ਼ੀਆਂ ਅਤੇ ਹੋਰ ਫ਼ਸਲਾਂ ਪਾਣੀ ’ਚ ਡੁੱਬ ਗਈਆਂ ਹਨ। ਜਿਸ ਦੇ ਚੱਲਦਿਆਂ ਪਿੰਡ ਚੁਤਾਲਾ ਅਤੇ ਜੋਧਪੁਰ ਦੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਖਦਸ਼ਾ ਖੜਾ ਹੋ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਜੋਧਪੁਰ ਸਥਿਤ ਇਕ ਮੁਰਗੀਖਾਨਾ ਵੀ ਪਾਣੀ ਦੀ ਲਪੇਟ ਵਿਚ ਆ ਗਿਆ ਹੈ। ਜਿਵੇਂ ਹੀ ਰਾਜਬਾਹੇ ਵਿਚ ਪਾੜ ਪੈਣ ਦੀ ਸੂਚਨਾ ਕਿਸਾਨਾਂ ਨੂੰ ਲੱਗੀ ਤਾਂ ਪਿੰਡ ਚੁਤਾਲਾ ਅਤੇ ਜੋਧਪੁਰ ਦੇ ਸੈਂਕੜੇ ਕਿਸਾਨ ਮੌਕੇ ’ਤੇ ਇਕੱਠੇ ਹੋ ਗਏ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਅਤੇ ਪ੍ਰੈੱਸ ਸਕੱਤਰ ਤਜਿੰਦਰਪਾਲ ਸਿੰਘ ਰਸੂਲਪੁਰ ਨੇ ਦੋਸ਼ ਲਾਇਆ ਕਿ ਇਸ ਸੀਜ਼ਨ ਤੋਂ ਪਹਿਲਾਂ ਰਾਜਬਾਹੇ ਦੀ ਲੋੜੀਂਦੀ ਖਿਲਾਈ ਅਤੇ ਸਫ਼ਾਈ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਆਏ ਭਾਰੀ ਝੱਖੜ ਤੇ ਤੂਫਾਨਾਂ ਦੇ ਕਾਰਨ ਰੁੱਖ ਟੁੱਟ ਕੇ ਸੂਏ ਵਿਚ ਡਿੱਗੇ ਗਏ ਸਨ। ਜਿਸ ਕਾਰਨ ਪਾਣੀ ਦੇ ਵਹਾਅ ਵਿਚ ਰੁਕਾਵਟ ਆਈ ਅਤੇ ਦਬਾਅ ਵਧਣ ਨਾਲ ਪਾਣੀ ਪਟੜੀ ਤੋਂ ਉੱਛਲ ਕੇ ਪਾੜ ਦਾ ਕਾਰਨ ਬਣ ਗਿਆ।
ਇਸ ਮੌਕੇ ਕਿਸਾਨ ਆਗੂ ਪ੍ਰਗਟ ਸਿੰਘ, ਪਾਲ ਸਿੰਘ, ਬਲਜਿੰਦਰ ਸਿੰਘ ਅਤੇ ਤਰਸੇਮ ਸਿੰਘ ਨੇ ਮੰਗ ਕੀਤੀ ਕਿ ਸੂਏ ਵਿਚ ਪਾਣੀ ਦਾ ਪੱਧਰ ਘਟਾ ਕੇ ਤੁਰੰਤ ਖਿਲਾਈ ਕਰਵਾਈ ਜਾਵੇ ਅਤੇ ਡਿੱਗੇ ਰੁੱਖਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਜੋ ਪਾਣੀ ਟੇਲਾਂ ਤਕ ਪਹੁੰਚ ਸਕੇ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਨਹਿਰ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ, ਪਰ ਉਨ੍ਹਾਂ ਦੇ ਸਵਾਲਾਂ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ।
ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਾਣੀ ਨਾਲ ਪ੍ਰਭਾਵਿਤ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪਾੜ ਦੀ ਮੁਰੰਮਤ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਵਿਚ ਢਿੱਲਮੱਠ ਕੀਤੀ ਗਈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੋਹਾਂ ਪਿੰਡਾਂ ਦੇ ਕਿਸਾਨਾਂ ਨੂੰ ਨਾਲ ਲੈ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ।ਇਸ ਮੌਕੇ ਹਰਪਾਲ ਸਿੰਘ, ਨਰਿੰਦਰ ਸਿੰਘ, ਬਲਬੀਰ ਸਿੰਘ, ਅੰਗਰੇਜ਼ ਸਿੰਘ, ਸਾਹਿਬ ਸਿੰਘ, ਨਛੱਤਰ ਸਿੰਘ ਸਮੇਤ ਹੋਰ ਕਿਸਾਨ ਅਤੇ ਆਗੂ ਹਾਜ਼ਰ ਸਨ।