- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਐੱਸਆਈ ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਗੱਡੀ ਨੰਬਰ 6, ਥਾਣਾ ਝਬਾਲ ਵਿਖੇ ਤਾਇਨਾਤ ਹੈ। ਲੰਘੀ ਰਾਤ ਕਰੀਬ ਸਵਾ 12 ਵਜੇ ਹੈਲਪਲਾਈਨ 112 ’ਤੇ ਸਿਮਰਨ ਨਾਮਕ ਮਹਿਲਾ ਨੇ ਘਰ ਵਿਚ ਹੋ ਰਹੇ ਝਗੜੇ ਸਬੰਧੀ ਸ਼ਿਕਾਇਤ ਦਰਜ ਕਰਵਾਈ। ਉਹ ਸਿਪਾਹੀ ਗੁਰਵਿੰਦਰ ਕੁਮਾਰ ਅਤੇ ਕੁਲਦੀਪ ਸਿੰਘ ਸਮੇਤ ਮੌਕੇ ’ਤੇ ਪੁੱਜਾ ਤਾਂ ਸਿਮਰਨ ਦਾ ਪਿਤਾ ਪ੍ਰਭਜੋਤ ਸਿੰਘ ਨਸ਼ੇ ਦੀ ਹਾਲਤ ਵਿਚ ਝਗੜਾ ਕਰ ਰਿਹਾ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ: 112 ਹੈਲਪਲਾਈਨ ’ਤੇ ਘਰੇਲੂ ਝਗੜੇ ਦੀ ਮਿਲੀ ਸ਼ਿਕਾਇਤ ਦੇ ਚੱਲਦਿਆਂ ਪਿੰਡ ਸੋਹਲ ਪੁੱਜੇ ਥਾਣੇਦਾਰ ਉੱਪਰ ਕਥਿਤ ਤੌਰ ’ਤੇ ਹਮਲਾ ਕਰਕੇ ਕੁੱਟਮਾਰ ਕਰਨ, ਵਰਦੀ ਪਾੜਨ ਤੇ ਦਸਤਾਰ ਲਾਹੁਣ ਦੇ ਨਾਲ-ਨਾਲ ਸਿਪਾਹੀ ਦੇ ਹੱਥ ਇਕ ਉਂਗਲੀ ਦੀ ਹੱਡੀ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਝਬਾਲ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਥਿਤ ਹਮਲਾਵਰ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਏਐੱਸਆਈ ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਗੱਡੀ ਨੰਬਰ 6, ਥਾਣਾ ਝਬਾਲ ਵਿਖੇ ਤਾਇਨਾਤ ਹੈ। ਲੰਘੀ ਰਾਤ ਕਰੀਬ ਸਵਾ 12 ਵਜੇ ਹੈਲਪਲਾਈਨ 112 ’ਤੇ ਸਿਮਰਨ ਨਾਮਕ ਮਹਿਲਾ ਨੇ ਘਰ ਵਿਚ ਹੋ ਰਹੇ ਝਗੜੇ ਸਬੰਧੀ ਸ਼ਿਕਾਇਤ ਦਰਜ ਕਰਵਾਈ। ਉਹ ਸਿਪਾਹੀ ਗੁਰਵਿੰਦਰ ਕੁਮਾਰ ਅਤੇ ਕੁਲਦੀਪ ਸਿੰਘ ਸਮੇਤ ਮੌਕੇ ’ਤੇ ਪੁੱਜਾ ਤਾਂ ਸਿਮਰਨ ਦਾ ਪਿਤਾ ਪ੍ਰਭਜੋਤ ਸਿੰਘ ਨਸ਼ੇ ਦੀ ਹਾਲਤ ਵਿਚ ਝਗੜਾ ਕਰ ਰਿਹਾ ਸੀ। ਉਸਨੇ ਝਗੜਾ ਰੋਕਣਾ ਚਾਹਿਆ ਤਾਂ ਪ੍ਰਭਜੋਤ ਸਿੰਘ ਉਸ ਨਾਲ ਕੁੱਟਮਾਰ ਕਰਨ ਲੱਗਾ ਤੇ ਉਸਦੀ ਵਰਦੀ ਪਾੜਨ ਦੇ ਨਾਲ-ਨਾਲ ਦਸਤਾਰ ਵੀ ਉਤਾਰ ਦਿੱਤੀ। ਸਿਪਾਹੀ ਕੁਲਦੀਪ ਸਿੰਘ ਉਸ ਨੂੰ ਛੁਡਵਾਉਣ ਲਈ ਅੱਗੇ ਹੋਇਆ ਤਾਂ ਉਕਤ ਵਿਅਕਤੀ ਉਸ ਨਾਲ ਵੀ ਕੁੱਟਮਾਰ ਕਰਨ ਲੱਗਾ ਤੇ ਉਸਦੇ ਹੱਥ ਦੀ ਇਕ ਉਂਗਲ ਨੂੰ ਮਰੋੜ ਕੇ ਤੋੜ ਦਿੱਤਾ। ਦੂਜੇ ਪਾਸੇ ਥਾਣਾ ਝਬਾਲ ਦੇ ਸਬ-ਇੰਸੈਪਕਟਰ ਕਰਨਦੀਪ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।