- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਸਪਤਾਲ ਵਿਚ ਜੇਰੇ ਇਲਾਜ ਮਨਪ੍ਰੀਤ ਕੌਰ ਪਤਨੀ ਦਲਬੀਰ ਸਿੰਘ ਵਾਸੀ ਪਿੰਡ ਬਾਗੜੀਆਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦੀ ਨੂੰਹ ਸਿਮਰਨਜੀਤ ਕੌਰ ਝਗੜਾ ਕਰਕੇ ਪਿੰਡ ਵਿਚ ਹੀ ਰਹਿੰਦੇ ਵਿਚੋਲੇ ਬਗੀਚਾ ਸਿੰਘ ਦੇ ਘਰ ਚਲੀ ਗਈ। ਜਦੋਂ ਅਗਲੇ ਦਿਨ ਉਹ ਆਪਣੀ ਧੀ ਤੇ ਜਵਾਈ ਨੂੰ ਨਾਲ ਲੈ ਕੇ ਨੂੰਹ ਨੂੰ ਲੈਣ ਗਈ ਤਾਂ, ਉਥੇ ਉਸਦੀ ਨੂੰਹ ਦਾ ਪੇਕਾ ਪਰਿਵਾਰ ਪਹਿਲਾਂ ਤੋਂ ਹੀ ਮੌਜੂਦ ਸੀ। ਜਿਨ੍ਹਾਂ ਨੇ ਉਸਦੀ ਕੁੱਟਮਾਰ ਕਰਕੇ ਸੱਟਾਂ ਲਗਾ ਦਿੱਤੀਆਂ ਤੇ ਧਮਕੀਆਂ ਵੀ ਦਿੱਤੀਆਂ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ। ਤਰਨਤਾਰਨ ਦੇ ਪਿੰਡ ਬਾਗੜੀਆਂ ਵਿਖੇ ਝਗੜ ਕੇ ਵਿਚੋਲੇ ਘਰ ਗਈ ਨੂੰਹ ਨੂੰ ਧੀ ਜਵਾਈ ਸਮੇਤ ਲੈਣ ਪੁੱਜੀ ਸੱਸ ਦੀ ਕਥਿਤ ਤੌਰ ’ਤੇ ਨੂੰਹ ਦੇ ਪੇਕੇ ਪਰਿਵਾਰ ਨੇ ਕੁੱਟਮਾਰ ਕਰਕੇ ਸੱਟਾਂ ਲਗਾ ਦਿੱਤੀਆਂ। ਜਿਸ ਨੂੰ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉੱਧਰ ਇਲਾਕੇ ਨਾਲ ਸਬੰਧਤ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਸੱਤ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਸਪਤਾਲ ਵਿਚ ਜੇਰੇ ਇਲਾਜ ਮਨਪ੍ਰੀਤ ਕੌਰ ਪਤਨੀ ਦਲਬੀਰ ਸਿੰਘ ਵਾਸੀ ਪਿੰਡ ਬਾਗੜੀਆਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦੀ ਨੂੰਹ ਸਿਮਰਨਜੀਤ ਕੌਰ ਝਗੜਾ ਕਰਕੇ ਪਿੰਡ ਵਿਚ ਹੀ ਰਹਿੰਦੇ ਵਿਚੋਲੇ ਬਗੀਚਾ ਸਿੰਘ ਦੇ ਘਰ ਚਲੀ ਗਈ। ਜਦੋਂ ਅਗਲੇ ਦਿਨ ਉਹ ਆਪਣੀ ਧੀ ਤੇ ਜਵਾਈ ਨੂੰ ਨਾਲ ਲੈ ਕੇ ਨੂੰਹ ਨੂੰ ਲੈਣ ਗਈ ਤਾਂ, ਉਥੇ ਉਸਦੀ ਨੂੰਹ ਦਾ ਪੇਕਾ ਪਰਿਵਾਰ ਪਹਿਲਾਂ ਤੋਂ ਹੀ ਮੌਜੂਦ ਸੀ। ਜਿਨ੍ਹਾਂ ਨੇ ਉਸਦੀ ਕੁੱਟਮਾਰ ਕਰਕੇ ਸੱਟਾਂ ਲਗਾ ਦਿੱਤੀਆਂ ਤੇ ਧਮਕੀਆਂ ਵੀ ਦਿੱਤੀਆਂ।
ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਗੁਰਦੇਵ ਸਿੰਘ, ਉਸਦੀ ਲੜਕੀ ਸਿਮਰਨਪ੍ਰੀਤ ਕੌਰ, ਪਤਨੀ ਹਰਪ੍ਰੀਤ ਕੌਰ, ਸੜਕੇ ਕਰਨਜੀਤ ਸਿੰਘ ਤੋਂ ਇਲਾਵਾ ਹੀਰਾ ਸਿੰਘ ਵਾਸੀ ਮੀਰਪੁਰ, ਕਰਨਜੀਤ ਸਿੰਘ ਸਾਲੇ ਵੀਰਪਾਲ ਸਿੰਘ ਵਾਸੀ ਕੋਟ ਧਰਮਚੰਦ ਕਲਾਂ ਦੇ ਨਾਲ ਨਾਲ ਵਿਚੋਲੇ ਬਗੀਚਾ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਬਾਗ਼ੜੀਆਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।