- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਖਾਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਇਹ ਫੌਜ ਵਿੱਚੋਂ ਸੇਵਾ ਮੁਕਤ ਹੈ ਅਤੇ ਖੇਤੀਬਾੜੀ ਕਰਦਾ ਹੈ। ਉਸਨੇ 2021 ਵਿਚ ਕਸਬਾ ਗੋਇੰਦਵਾਲ ਸਾਹਿਬ ਦੇ ਅਕਬਰਪੁਰਾ ਮੁਹੱਲੇ ਵਿਚ ਤਿੰਨ ਮਰਲੇ ਦਾ ਘਰ ਖਰੀਦਿਆ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ: ਦੋਸਤ ਦੀ ਵਿਧਵਾ ਪਤਨੀ ਨੂੰ ਤਰਸ ਦੇ ਅਧਾਰ ’ਤੇ ਰਹਿਣ ਲਈ ਦਿੱਤਾ ਘਰ ਖਾਲੀ ਕਰਨ ਦਾ ਕਹਿਣਾ ਸਾਬਕਾ ਫੌਜੀ ਨੂੰ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਉਕਤ ਮਹਿਲਾ ਨੇ ਉਸ ਉੱਪਰ ਕਥਿਤ ਤੌਰ ’ਤੇ ਹਮਲਾ ਕਰਵਾ ਕੇ ਜ਼ਖ਼ਮੀ ਕਰ ਦਿੱਤਾ। ਜਿਸ ਨੂੰ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਰਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਖਾਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਇਹ ਫੌਜ ਵਿੱਚੋਂ ਸੇਵਾ ਮੁਕਤ ਹੈ ਅਤੇ ਖੇਤੀਬਾੜੀ ਕਰਦਾ ਹੈ। ਉਸਨੇ 2021 ਵਿਚ ਕਸਬਾ ਗੋਇੰਦਵਾਲ ਸਾਹਿਬ ਦੇ ਅਕਬਰਪੁਰਾ ਮੁਹੱਲੇ ਵਿਚ ਤਿੰਨ ਮਰਲੇ ਦਾ ਘਰ ਖਰੀਦਿਆ ਸੀ। ਜੋ ਉਸਨੇ ਆਪਣੇ ਮ੍ਰਿਤਕ ਦੋਸਤ ਸਤਨਾਮ ਸਿੰਘ ਵਾਸੀ ਬਹਿਲਾ ਦੀ ਪਤਨੀ ਸੁਖਵਿੰਦਰ ਕੌਰ ਨੂੰ ਤਰਸ ਦੇ ਅਧਾਰ ’ਤੇ ਰਹਿਣ ਲਈ ਦੇ ਦਿੱਤਾ। ਕੁਝ ਸਾਲ ਬਾਅਦ ਉਸ ਨੇ ਸੁਖਵਿੰਦਰ ਕੌਰ ਨੂੰ ਘਰ ਖਾਲੀ ਕਰਨ ਨੂੰ ਕਿਹਾ ਤਾਂ ਉਹ ਟਾਲ ਮਟੋਲ ਕਰਨ ਲੱਗੀ। 7 ਜੂਨ ਨੂੰ ਉਹ ਆਪਣੇ ਦੋਸਤ ਨਿਰਮਲ ਸਿੰਘ ਨਾਲ ਗੋਇੰਦਵਾਲ ਸਾਹਿਬ ਆਇਆ, ਜਿਥੇ ਸੁਖਵਿੰਦਰ ਕੌਰ ਨੇ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ ਤੇ ਅਣਪਛਾਤੇ ਵਿਅਕਤੀ ਬੁਲਾ ਕੇ ਕੁੱਟਮਾਰ ਵੀ ਕੀਤੀ। ਇਸੇ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਪੁਲਿਸ ਨੇ ਵੀ ਉਨ੍ਹਾਂ ਖਿਲਾਫ ਕਾਰਵਾਈ ਕਰਦਿਆਂ ਕਲੰਧਰਾ ਕਰ ਦਿੱਤਾ। ਜਿਸਦੀ ਉਨ੍ਹਾਂ ਨੇ ਐੱਸਡੀਐੱਮ ਦੀ ਅਦਾਲਤ ਵਿੱਚੋਂ ਜਮਾਨਤ ਕਰਵਾਈ। 12 ਜੂਨ ਨੂੰ ਸਵੇਰੇ ਕਰੀਬ 8 ਵਜੇ ਗੋਇੰਦਵਾਲ ਸਾਹਿਬ ਦੇ ਵਿੱਦਿਆ ਗਾਰਡਨ ਪੈਲੇਸ ਕੋਲ ਸੁਖਵਿੰਦਰ ਕੌਰ ਤੇ ਤਿੰਨ ਹੋਰ ਲੋਕਾਂ ਨੇ ਉਸਦੀ ਕੁੱਟਮਾਰ ਕਰਕੇ ਸੱਟਾਂ ਲਗਾ ਦਿੱਤੀਆਂ ਅਤੇ ਫਰਾਰ ਹੋ ਗਏ। ਉਸਦਾ ਇਲਾਜ ਸਿਵਲ ਹਸਪਤਾਲ ਤਰਨਤਾਰਨ ਵਿਚ ਚੱਲਦਾ ਰਿਹਾ। ਜਾਂਚ ਅਧਿਕਾਰੀ ਏਐੱਸਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਜਰਮਨਜੀਤ ਸਿੰਘ ਦੀ ਸ਼ਿਕਾਇਤ ਤੇ ਡਾਕਟਰੀ ਰਿਪੋਰਟ ਦੇ ਅਧਾਰ ’ਤੇ ਸੁਖਵਿੰਦਰ ਕੌਰ ਤੋਂ ਇਲਾਵਾ ਗੁਰਜੀਤ ਸਿੰਘ ਪੁੱਤਰ ਸਤਨਾਮ ਸਿੰਘ, ਸੁਖਵਿੰਦਰ ਕੌਰ ਦੇ ਜਵਾਈ ਅਤੇ ਇਕ ਅਣਪਛਾਤੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।