- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਵਾਸੀ ਦੁੱਗਲਵਾਲਾ ਦੇ ਘਰ ਮਟਰਾਂ ਦੀ ਸਬਜ਼ੀ ਬੁੱਧਵਾਰ ਰਾਤ ਨੂੰ ਬਣੀ ਸੀ। ਸਾਰੇ ਪਰਿਵਾਰ ਨੇ ਰਾਤ ਨੂੰ ਸਬਜ਼ੀ ਖਾਧੀ। ਸਵੇਰੇ ਪਰਿਵਾਰ ਦੇ ਚਾਰ ਜੀਆਂ ਦੇ ਢਿੱਡ ’ਚ ਤਕਲੀਫ ਸ਼ੁਰੂ ਹੋਈ ਤਾਂ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੁੱਗਲਵਾਲਾ ’ਚ ਇਕ ਕਿਸਾਨ ਦੇ ਘਰ ਬਣੀ ਮਟਰਾਂ ਦੀ ਸਬਜ਼ੀ ਖਾਣ ਤੋਂ ਬਾਅਦ ਪਰਿਵਾਰ ਦੀ ਸਿਹਤ ਸ਼ੱਕੀ ਹਲਾਤਾਂ ’ਚ ਵਿਗੜ ਗਈ। ਹਾਲਾਂਕਿ ਢਿੱਡ ’ਚ ਹੋਈ ਤਕਲੀਫ ਦੇ ਇਲਾਜ ਤੋਂ ਬਾਅਦ ਪਰਿਵਾਰ ਸੁਰੱਖਿਅਤ ਹਾਲਤ ’ਚ ਹੈ। ਹਾਲਾਂਕਿ ਕਿਸਾਨ ਦੇ ਘਰ ’ਚ ਸੀਰੀ ਦਾ ਕੰਮ ਕਰਦੇ ਇਕ ਵਿਅਕਤੀ ਦੀ ਮੌਤ ਸ਼ੱਕੀ ਹਲਾਤ ’ਚ ਹੋ ਗਈ। ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਵਾਸੀ ਦੁੱਗਲਵਾਲਾ ਦੇ ਘਰ ਮਟਰਾਂ ਦੀ ਸਬਜ਼ੀ ਬੁੱਧਵਾਰ ਰਾਤ ਨੂੰ ਬਣੀ ਸੀ। ਸਾਰੇ ਪਰਿਵਾਰ ਨੇ ਰਾਤ ਨੂੰ ਸਬਜ਼ੀ ਖਾਧੀ। ਸਵੇਰੇ ਪਰਿਵਾਰ ਦੇ ਚਾਰ ਜੀਆਂ ਦੇ ਢਿੱਡ ’ਚ ਤਕਲੀਫ ਸ਼ੁਰੂ ਹੋਈ ਤਾਂ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਕੋਲ ਕੰਮ ਕਰਦੇ ਸੀਰੀ ਨੇ ਵੀ ਇਹ ਸਬਜ਼ੀ ਖਾਧੀ ਸੀ ਤੇ ਬਾਅਦ ’ਚ ਉਹ ਆਪਣੇ ਘਰ ਚਲਾ ਗਿਆ। ਹਾਲਤ ਵਿਗੜਨ ’ਤੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਉਸ ਦੀ ਮੌਤ ਹੋ ਗਈ। ਉੱਧਰ, ਕਿਸਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਤਾਜ਼ੇ ਮਟਰ ਖ਼ਰੀਦੇ ਸਨ, ਜਿਨ੍ਹਾਂ ਦੀ ਘਰ ’ਚ ਸਬਜੀ ਬਣੀ। ਪਰਿਵਾਰ ਨੇ ਉਹੋ ਸਬਜ਼ੀ ਖਾਧੀ ਤੇ ਹਾਲ ਹੀ ਵਿਚ ਉਨ੍ਹਾਂ ਨਾਲ ਸੀਰੀ ਲੱਗੇ ਵਿਅਕਤੀ ਨੇ ਵੀ ਉਨ੍ਹਾਂ ਘਰ ਰੋਟੀ ਖਾਧੀ। ਦਿਲਬਾਗ ਸਿੰਘ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਸਬਜ਼ੀ ’ਚ ਕੋਈ ਕਿਰਲੀ ਜਾਂ ਹੋਰ ਘੱਟ ਜ਼ਹਿਰੀਲਾ ਜਾਨਵਰ ਡਿੱਗ ਗਿਆ ਹੋਵੇ, ਜਿਸ ਨਾਲ ਪਰਿਵਾਰ ਦੇ ਚਾਰ ਜੀਆਂ ਦੇ ਢਿੱਡ ’ਚ ਵੀਰਵਾਰ ਸਵੇਰੇ ਰੋਟੀ ਖਾਣ ਤੋਂ ਬਾਅਦ ਕੁਝ ਦਰਦ ਮਹਿਸੂਸ ਹੋਈ ਤਾਂ ਉਨ੍ਹਾਂ ਤੁਰੰਤ ਉਨ੍ਹਾਂ ਦਾ ਇਲਾਜ ਕਰਵਾਇਆ। ਜਿਸ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰ ਤੰਦਰੁਸਤ ਹਨ। ਉਨ੍ਹਾਂ ਸੀਰੀ ਦੀ ਮੌਤ ਬਾਰੇ ਕਿਹਾ ਕਿ ਸਬਜ਼ੀ ਖਾਣ ਨਾਲ ਉਸਦੀ ਮੌਤ ਹੋਈ ਹੈ ਜਾਂ ਕੋਈ ਹੋਰ ਕਾਰਨ, ਇਹ ਕਹਿਣਾ ਸੰਭਵ ਨਹੀਂ। ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਜੀਅ, ਜਿਨ੍ਹਾਂ ’ਚ ਬੱਚੇ ਵੀ ਸ਼ਾਮਲ ਸਨ, ਹੁਣ ਬਿਲਕੁਲ ਠੀਕ ਹਨ।