ਬਰਨਾਲਾ ਤੋਂ ਵਿਧਾਇਕ ਕਾਲਾ ਢਿੱਲੋਂ ਅੱਜ ਚੁੱਕਣਗੇ ਸਹੁੰ
ਬਰਨਾਲਾ ਤੋਂ ਵਿਧਾਇਕ ਕਾਲਾ ਢਿੱਲੋਂ ਅੱਜ ਚੁੱਕਣਗੇ ਸਹੁੰ
Publish Date: Sun, 08 Dec 2024 05:08 PM (IST)
Updated Date: Sun, 08 Dec 2024 05:10 PM (IST)
ਬਰਨਾਲਾ ਤੋਂ ਵਿਧਾਇਕ ਕਾਲਾ ਢਿੱਲੋਂ ਅੱਜ ਚੁੱਕਣਗੇ ਸਹੁੰ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਜਿਮਨੀ ਚੋਣ ਜਿੱਤ ਕੇ ਕਾਂਗਰਸ ਦੇ ਬਣੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ 9 ਦਸੰਬਰ ਦਿਨ ਸੋਮਵਾਰ ਨੂੰ ਵਿਧਾਨ ਸਭਾ ’ਚ ਸਹੁੰ ਚੁੱਕਣਗੇ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਚੰਡੀਗੜ੍ਹ ਨੂੰ ਐਤਵਾਰ ਸ਼ਾਮ ਨੂੰ ਰਵਾਨਾ ਹੁੰਦਿਆਂ ਕਾਲਾ ਢਿੱਲੋਂ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਜਿੱਥੇ ਵਿਧਾਨ ਸਭਾ ’ਚ ਸਹੁੰ ਚੁੱਕਣਗੇ, ਉੱਥੇ ਹੀ ਉਨ੍ਹਾਂ ਨੇ ਹਲਕਾ ਬਰਨਾਲਾ ਦੇ ਸਮੁੱਚੇ ਲੋਕਾਂ ਨੂੰ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਗੌਰ ਹੋਵੇ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਤੋਂ 2157 ਵੋਟਾਂ ਦੀ ਲੀਡ ਲੈ ਕੇ ਚੋਣ ਜਿੱਤੇ ਸਨ। ਉਨ੍ਹਾਂ ਹਲਕਾ ਬਰਨਾਲਾ ਦੇ ਸਮੁੱਚੇ ਬਾਸ਼ਿੰਦਿਆਂ ਦਾ ਚੋਣ ਜਿੱਤਣ ’ਤੇ ਜਿੱਥੇ ਧੰਨਵਾਦ ਕੀਤਾ ਸੀ, ਉੱਥੇ ਵੱਖ-ਵੱਖ ਨਿੱਜੀ ਪੈਲੇਸਾਂ ’ਚ ਹਲਕੇ ਦੇ ਲੋਕਾਂ ਨੂੰ ਪਰਿਵਾਰ ਮੰਨ ਨੇ ਪਾਰਟੀਆਂ ਦਾ ਦੌਰ ਵੀ ਚਲਾਇਆ ਸੀ। ਉਨ੍ਹਾਂ ਆਪਣੇ ਵੱਡੇ ਮਰਹੂਮ ਭਰਾ ਸੀਰਾ ਢਿੱਲੋਂ ਦੇ ਸਾਕਾਰ ਕਰਦਿਆਂ ਕਾਰੋਬਾਰ ਤੋਂ ਸਿਆਸਤ ਵੱਲ ਰੁਖ ਕੀਤਾ ਸੀ। ਰਾਜਨੀਤੀ ’ਚ ਆਉਂਦਿਆਂ ਹੀ ਉਨ੍ਹਾਂ ਜੀਅ ਜਾਨ ਨਾਲ ਹੱਡ ਭੰਨ੍ਹਵੀਂ ਮਿਹਨਤ ਕੀਤੀ ਤੇ ਹਲਕਾ ਬਰਨਾਲਾ ਦੇ ਹਰ ਦਰ ਘਰ ਜਾ ਕੇ ਜਿੱਥੇ ਵੋਟਾਂ ਮੰਗੀਆਂ ਸਨ ਉੱਥੇ ਉਹ ਪਿਛਲੇ ਤਿੰਨ ਸਾਲ ਤੋਂ ਹਲਕੇ ’ਚ ਹਰ ਦੁੱਖ-ਸੁੱਖ ਦੇ ਭਾਈਵਾਲ ਬਣ ਕੇ ਵਿਚਰੇ ਸਨ। ਜਿਸ ਕਰ ਕੇ ਲੋਕਾਂ ਨੇ ਉਨ੍ਹਾਂ ਦੀ ਨਿਰਮਤਾ ਤੇ ਭਾਈਚਾਰਕ ਸਾਂਝ ਦੇ ਮੱਦੇਨਜ਼ਰ ਉਨ੍ਹਾਂ ਨੂੰ ਵਿਧਾਇਕ ਚੁਣਿਆ ਹੈ। ਇਸ ਮੌਕੇ ਉਨ੍ਹਾਂ ਦੇ ਫ਼ਰਜੰਦ ਅਰੁਣਪ੍ਰਤਾਪ ਸਿੰਘ ਢਿੱਲੋਂ ਤੇ ਪਰਿਵਾਰਕ ਮੈਂਬਰਾਂ ਸਣੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਧੰਨਾ ਸਿੰਘ ਗਰੇਵਾਲ, ਲੱਕੀ ਪੱਖੋ, ਕਾਕੂ, ਬਲਦੇਵ ਭੁੱਚਰ, ਮੱਖਣ ਸ਼ਰਮਾ, ਚੰਦ ਸਰਪੰਚ, ਸੂਰਤ ਬਾਜਵਾ, ਸੁਖਜੀਤ ਕੌਰ ਸੁੱਖੀ, ਸਰਬਜੀਤ ਕੌਰ ਖੁੱਡੀ ਆਦਿ ਵੀ ਹਾਜ਼ਰ ਸਨ।