ਨੌਜਵਾਨ ਨੇ ਸੋਸਲ ਮੀਡੀਆ ’ਤੇ ਲਾਈਵ ਹੋ ਕੇ ਲਿਆ ਫਾਹਾ ਨੌਜਵਾਨ ਨੇ ਸੋਸਲ ਮੀਡੀਆ ’ਤੇ ਲਾਇਵ ਹੋਣ ਤੋਂ ਬਾਅਦ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
Publish Date: Tue, 30 Jun 2026 06:26 PM (IST)
Updated Date: Wed, 01 Jul 2026 04:07 AM (IST)
ਚੰਡੀਗੜ੍ਹ ’ਚ ਫਾਈਨਾਂਸ ਕੰਪਨੀ ’ਚ ਨੌਕਰੀ ਕਰਦਾ ਸੀ ਨੌਜਵਾਨ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ 6 ਜਣਿਆਂ ਖਿਲਾਫ਼ ਮਾਮਲਾ ਦਰਜ : ਐਸਐਚਓ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਬਰਨਾਲਾ ਦੀ ਗੋਬਿੰਦ ਕਾਲੋਨੀ ’ਚ ਰਹਿਣ ਵਾਲੇ ਇੱਕ ਨੌਜਵਾਨ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਸੋਸ਼ਲ ਮੀਡੀਆ ਤੋਂ ਲਾਈਵ ਹੋਣ ਤੋਂ ਬਾਅਦ ਆਪਣੇ ਕਮਰੇ ’ਚ ਫ਼ਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਚੰਡੀਗੜ੍ਹ ’ਚ ਸਰਕਾਰੀ ਫ਼ਾਈਨਾਂਸ ਵਿਭਾਗ ’ਚ ਨੌਕਰੀ ਕਰਦਾ ਸੀ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ’ਚ ਸ਼ਾਮਲ ਵਿਅਕਤੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਬਾਕਸ ਸੋਸ਼ਲ ਮੀਡੀਆ ’ਤੇ ਲਾਈਵ ਹੋਇਆ ਨੌਜਵਾਨ ਸੋਸ਼ਲ ਮੀਡੀਆ ’ਤੇ ਲਾਈਵ ਹੋਏ ਨੌਜਵਾਨ ਪ੍ਰਵੀਨ ਗਰਗ ਕਹਿ ਰਿਹਾ ਹੈ ਉਹ ਆਪਣੀ ਭਾਬੀ ਕਿੰਨੀ ਤੇ ਉਸ ਦੇ ਮਾਤਾ ਬਬੀਤਾ ਤੇ ਪਿਤਾ ਸੰਜੀਵ ਕੁਮਾਰ ਸਿੰਗਲਾ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਜਾ ਰਿਹਾ ਹੈ, ਉਸ ਦੀ ਖੁਦਕੁਸ਼ੀ ਲਈ ਇਹ ਤਿੰਨੋ ਜਣਿਆਂ ਸਮੇਤ ਆਸਿਮਾ, ਅੰਕਿਤਾ, ਅੰਖੁਸ਼ ਸਿੰਗਲਾ ਸ਼ਾਮਲ ਹਨ। ਇਹ 6 ਜਣੇ ਮੇਰੀ ਮੌਤ ਦੇ ਜ਼ਿੰਮੇਵਾਰ ਹਨ। ਇਹ ਮੇਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਤੇ ਮੇਰੇ ਪਰਿਵਾਰ ਨੂੰ ਕਹਿੰਦੇ ਸਨ ਕਿ ਦਾਜ ਦਹੇਜ ਦੀ ਮੰਗ ਕਰਦੇ ਹਨ। ਇਨ੍ਹਾਂ ਨੇ ਮੇਰੇ ਭਰਾ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਗਿਆ ਹੈ, ਜੋ ਝੂਠਾ ਹੈ। ਇਨ੍ਹਾਂ ਸਾਰਿਆਂ ਨੇ ਮੇਰੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ 7 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਉਹ ਇਨ੍ਹਾਂ ਗੱਲਾਂ ਤੋਂ ਅੱਕ ਕੇ ਖੁਦਕੁਸ਼ੀ ਕਰ ਰਿਹਾ ਹੈ ਤੇ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬਾਕਸ- ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗ ਥਾਣਾ ਸਿਟੀ ਇੱਕ ਬਰਨਾਲਾ ਵਿਖੇ ਪੁੱਜੇ ਮ੍ਰਿਤਕ ਦੇ ਪ੍ਰਵੀਨ ਗਰਗ ਦੇ ਪਿਤਾ ਦਰਸ਼ਨ ਕੁਮਾਰ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਮੋਹਿਤ ਗਰਗ ਦੇ ਸਹੁਰੇ ਪਰਿਵਾਰ ਵੱਲੋਂ ਉਸ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ•। ਉਸ ਦੇ ਵੱਡੇ ਲੜਕੇ ਖਿਲਾਫ਼ ਸੰਗਰੂਰ ਵਿਖੇ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ। ਸਾਰੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਸ ਦਾ ਛੋਟਾ ਲੜਕਾ ਪ੍ਰਵੀਨ ਗਰਗ ਚੰਡੀਗੜ੍ਹ ਵਿਖੇ ਫਾਇਨਾਂਸ ਕੰਪਨੀ ’ਚ ਮੁਲਾਜ਼ਮ ਸੀ, ਜਿਸ ਨੇ ਪ੍ਰੇਸ਼ਾਨ ਹੋ ਕੇ ਆਪਣੇ ਕਮਰੇ ’ਚ ਪੱਖੇ ਨਾਲ ਫ਼ਾਹਾ ਲਾ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦਾ ਪਤਾ ਉਨ੍ਹਾਂ ਨੂੰ ਸਵੇਰੇ 4 ਵਜੇ ਦੇ ਕਰੀਬ ਲੱਗਿਆ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਮੇਰੀ ਨੂੰਹ ਕਿੰਨੀ ਸਿੰਗਲਾ, ਪਿਤਾ ਸੰਜੀਵ ਸਿੰਗਲਾ, ਮਾਤਾ ਬਬੀਤਾ, ਆਸਿਮਾ, ਅੰਕਿਤਾ, ਅੰਖੁਸ਼ ਸਿੰਗਲਾ ਵਾਸੀ ਸੰਗਰੂਰ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਬਾਕਸ-- 6 ਜਣਿਆਂ ਖਿਲਾਫ਼ ਮਾਮਲਾ ਦਰਜ : ਐੱਸਐੱਚਓ ਇਸ ਸਬੰਧੀ ਥਾਣਾ ਸਿਟੀ 1 ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਪ੍ਰਵੀਨ ਗਰਗ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ, ਜੋ ਗੋਬਿੰਦ ਕਾਲੋਨੀ ਦਾ ਰਹਿਣ ਵਾਲਾ ਹੈ। ਇਸ ਦੇ ਭਰਾ ਤੇ ਉਸ ਦੀ ਪਤਨੀ ਦਾ ਆਪਣੀ ਝਗੜਾ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਪ੍ਰਵੀਨ ਗਰਗ ਨੇ ਫ਼ਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਉਨ੍ਹਾ ਦੱਸਿਆ ਕਿ ਮ੍ਰਿਤਕ ਦੇ ਪਿਤਾ ਦਰਸ਼ਨ ਕੁਮਾਰ ਦੇ ਬਿਆਨਾਂ ’ਤੇ ਵੀਡਿਓ ਦੇ ਆਧਾਰ ’ਤੇ ਪੁਲਿਸ ਨੇ 6 ਜਣਿਆਂ ਕਿੰਨੀ ਸਿੰਗਲਾ, ਸੰਜੀਵ ਸਿੰਗਲਾ, ਬਬੀਤਾ, ਆਸਿਮਾ, ਅੰਕਿਤਾ ਤੇ ਅੰਖੁਸ਼ ਸਿੰਗਲਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲੈ ਕੇ ਪੁਲਿਸ ਵੱਲੋਂ ਰੇਡ ਕੀਤੀ ਜਾ ਰਹੀ ਹੈ।