- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਕਿ ਉਸ ਦੀ ਲੜਕੀ ਸੁਖਵਿੰਦਰ ਕੌਰ ਨੇ ਆਪਣੇ ਪਤੀ ਗਿਆਨ ਸਿੰਘ ਤੋਂ ਤੰਗ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕੀਤੀ ਹੈ।ਪ੍ਰੀਤਮ ਸਿੰਘ ਦੇ ਬਿਆਨਾਂ ‘ਤੇ ਦਰਜ ਕੀਤੇ ਗਏ ਮੁਕੱਦਮੇ 'ਚ ਗਿਆਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।

ਪੱਤਰ ਪ੍ਰੇਰਕ, ਮੰਡੀ ਗੋਬਿਦਗੜ੍ਹ : ਮੰਡੀ ਗੋਬਿੰਦਗੜ੍ਹ ਦੇ ਨਸਰਾਲੀ ਇਲਾਕੇ 'ਚ ਇਕ ਮਹਿਲਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦੇ ਕਥਿਤ ਮਾਮਲੇ 'ਚ ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਮ੍ਰਿਤਕਾ ਦੇ ਪਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਚਨਾ ਹੈ।
ਜਾਣਕਾਰੀ ਅਨੁਸਾਰ ਪ੍ਰੀਤਮ ਸਿੰਘ ਵਾਸੀ ਪਿੰਡ ਖਾਸੀਆਂ(ਪਟਿਆਲਾ) ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਉਸ ਦੀ ਲੜਕੀ ਸੁਖਵਿੰਦਰ ਕੌਰ(29) ਦਾ ਵਿਆਹ ਗਿਆਨ ਸਿੰਘ ਨਾਲ ਹੋਇਆ ਸੀ। ਗਿਆਨ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਤੇ ਅਕਸਰ ਉਸਦੀ ਬੇਟੀ ਸੁਖਵਿੰਦਰ ਕੌਰ ਦੀ ਮਾਰਕੁੱਟ ਕਰਦਾ ਰਹਿੰਦਾ ਸੀ। ਘਰ ਦਾ ਰਾਸ਼ਨ ਵਗੈਰਾ ਵੀ ਨਹੀਂ ਸੀ ਲਿਆ ਕੇ ਦਿੰਦਾ। ਪਰਸੋਂ ਉਸਦੀ ਲੜਕੀ ਸੁਖਵਿੰਦਰ ਕੌਰ ਨੇ ਫੋਨ ਕਰ ਕੇ ਦੱਸਿਆ ਕਿ ਉਹ ਦੋ ਤਿੰਨ ਦਿਨਾਂ ਤੋਂ ਬਿਮਾਰ ਚੱਲ ਰਹੀ ਹੈ ਤੇ ਉਸ ਦਾ ਪਤੀ ਦਵਾਈ ਵੀ ਨਹੀਂ ਦਿਵਾਉਂਦਾ। ਉਹ ਬਹੁਤ ਤੰਗ ਆ ਚੁੱਕੀ ਹੈ। ਕੁਝ ਸਮੇਂ ਬਾਅਦ ਉਸਦੇ ਜਵਾਈ ਗਿਆਨ ਸਿੰਘ ਨੇ ਉਸਦੀ ਦੂਸਰੀ ਲੜਕੀ ਨੂੰ ਫੋਨ ਕਰ ਕੇ ਦੱਸਿਆ ਕਿ ਸੁਖਵਿੰਦਰ ਕੌਰ ਨੇ ਫਾਹਾ ਲੈ ਲਿਆ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਸੁਖਵਿੰਦਰ ਕੌਰ ਨੂੰ ਬੈਡ 'ਤੇ ਪਾਇਆ ਹੋਇਆ ਸੀ ਤੇ ਚੁੰਨੀ ਦਾ ਇਕ ਸਿਰਾ ਪੱਖੇ ਨਾਲ ਲਮਕ ਰਿਹਾ ਸੀ।