- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਰ ’ਚੋਂ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ’ਚ ਦੋ ਪੁਲਿਸ ਅੜਿੱਕੇ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚਲਦਿਆਂ ਪਿੰਡ ਬਖਤਗੜ੍ਹ ਵਿਖੇ ਘਰ ’ਚੋਂ ਸੋਨੇ ਦੇ ਗਹਿਣੇ ਚੋਰੀ ਕਰਨ ਮਾਮਲੇ ’ਚ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਡੀਐੱਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਪਿੰਡ ਜੁਗਰਾਜ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬਖਤਗੜ੍ਹ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਸਨ ਕਿ ਉਸ ਦੇ ਘਰ ’ਚ ਅਣਪਛਾਤੇ ਵਿਅਕਤੀਆਂ ਨੇ ਚੋਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਬਰਨਾਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਜਗਜੀਤ ਸਿੰਘ ਤੇ ਸੀਆਈਏ ਟੀਮ, ਪੁਲਿਸ ਚੌਕੀ ਪੱਖੋ ਕੈਂਚੀਆਂ ਦੇ ਇੰਚਾਰਜ਼ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਦੀ ਟੀਮ ਨੇ ਮੁਕੱਦਮਾ ਦਰਜ ਕੀਤਾ ਗਿਆ। ਜਿਸ ਦੀ ਪੜ੍ਹਤਾਲ ਦੌਰਾਨ ਪੁਲਿਸ ਵੱਲੋਂ ਜੋਗੀ ਉਰਫ ਭਜਨ ਲਾਲ ਪੁੱਤਰ ਛਿੰਦਾ, ਸੰਮਾ ਪੁੱਤਰ ਨੇਕ ਵਾਸੀ ਆਵਾਂ ਬਸਤੀ ਫਿਰੋਜਪੁਰ ਤੇ ਅਜੇ ਪੁੱਤਰ ਅਸ਼ੋਕ ਕੁਮਾਰ ਵਾਸੀ ਬੋਹਰਾ ਕਾਲੋਨੀ ਨੇੜੇ ਅੰਮ੍ਰਿਤਸਰੀ ਗੇਟ ਫਿਰੋਜਪੁਰ ਨੂੰ ਨਾਮਜਦ ਕੀਤਾ। ਦੌਰਾਨੇ ਤਫ਼ਤੀਸ਼ ਦੋਸ਼ੀਆਨ ਜੋਗੀ ਉਰਫ ਭਜਨ ਲਾਲ ਪੁੱਤਰ ਛਿੰਦਾ ਵਾਸੀ ਆਵਾ ਬਸਤੀ ਫਿਰੋਜਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਇਸ ਮੁਕੱਦਮੇ ’ਚ ਅਜੇ ਪੁੱਤਰ ਅਸ਼ੋਕ ਕੁਮਾਰ ਵਾਸੀ ਬੋਹਰਾ ਕਾਲੋਨੀ ਨੇੜੇਂ ਅੰਮ੍ਰਿਤਸਰੀ ਗੇਟ ਫਿਰੋਜਪੁਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਤੇ ਅਜੇ ਉਕਤ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ’ਚ ਸ਼ਾਮਲ ਜੋਗੀ ਉਰਫ ਭਜਨ ਲਾਲ ਪੁੱਤਰ ਛਿੰਦਾ ਵਾਸੀ ਆਵਾ ਬਸਤੀ ਫਿਰੋਜਪੁਰ ਦੀ ਨਿਸ਼ਾਨਦੇਹੀ ’ਤੇ ਸੋਨੇ ਦੇ ਗਹਿਣੇ ਜਿਨ੍ਹਾ ’ਚ ਇੱਕ ਕੜਾ ਸੋਨਾ, ਦੋ ਚੂੜੀਆਂ ਸੋਨਾ, ਇੱਕ ਜੋੜਾ ਝੁਮਕੇ ਕਾਂਟੇ ਵੱਡੇ ਸੋਨਾ, ਇੱਕ ਜੋੜਾ ਝੁਮਕੇ ਕਾਂਟੇ ਛੋਟੇ ਸੋਨਾ, ਇੱਕ ਜੋੜਾ ਕਾਂਟੇ (ਟੋਪਸ) ਸੋਨਾ, ਇੱਕ ਹਾਰ, ਇੱਕ ਛਾਂਪ (ਅੰਗੂਠੀ) ਸੋਨਾ ਕੁੱਝ 7 ਆਇਟਮਾਂ ਵਜਨੀ ਕਰੀਬ 9 ਤੋਲੇ ਸੋਨੇ ਦੇ ਗਹਿਣੇ ਬਰਾਮਦ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਸੰਮਾ ਪੁੱਤਰ ਨੇਕ ਵਾਸੀ ਆਵਾ ਬਸਤੀ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ। ਜਿਸਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।