- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵ: ਸਰਬਜੀਤ ਕੌਰ ਗਰੇਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਵਿਖੇ ਲੋਕ ਸੰਪਰਕ ਵਿਭਾਗ ਦੇ ਸੇਵਾਮੁਕਤ ਵਧੀਕ ਡਾਇਰੈਕਟਰ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਦੀ ਸਵ. ਪਤਨੀ ਬੀਬੀ ਸਰਬਜੀਤ ਕੌਰ ਗਰੇਵਾਲ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾਂ ਕਰਦਿਆਂ ਸ਼ਰਧਾਂਲੀਆਂ ਭੇਟ ਕੀਤੀਆਂ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਵਿਧਾਇਕਾ ਨਰਿੰਦਰ ਕੌਰ ਭਰਾਜ, ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸਵ. ਸਰਬਜੀਤ ਕੌਰ ਗਰੇਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਸਾਰੀ ਉਮਰ ਸਿਹਤ ਮਹਿਕਮੇ ਵਿਚ ਆਪਣੀ ਡਿਊਟੀ ਬਾਖੂਬੀ ਨਿਭਾਈ। ਉਨ੍ਹਾਂ ਕਿਹਾ ਕਿ ਸਾਰਾ ਗਰੇਵਾਲ ਪਰਿਵਾਰ ਸਿੱਖੀ ਸਰੂਪ ਵਿਚ ਰਹਿੰਦਿਆਂ ਗੁਰਬਾਣੀ ਦੇ ਆਦੇਸ਼ਾਂ ਮੁਤਾਬਿਕ ਜ਼ਿੰਦਗੀ ਜਿਊਣ ਦਾ ਸਫਰ ਤਹਿ ਕਰ ਰਿਹਾ ਹੈ। ਚੰਗੇ ਸੰਸਕਾਰਾਂ ਕਰ ਕੇ ਉਨ੍ਹਾਂ ਦੇ ਬੇਟੇ ਚਿਤਮਨਜੀਤ ਸਿੰਘ ਗਰੇਵਾਲ ਕੈਨੇਡਾ ਵਿਖੇ ਉੱਚ ਅਹੁਦੇ ’ਤੇ ਬਿਰਾਜਮਾਨ ਹੈ। ਇਸ ਮੌਕੇ ਸਾਬਕਾ ਵਿਧਾਇਕ ਅਰਵਿੰਦ ਖੰਨਾ, ਸੁਰਿੰਦਰਪਾਲ ਸਿੰਘ ਸਿਬੀਆ ਤੋਂ ਇਲਾਵਾ ਸੁਰਿੰਦਰ ਸਿੰਘ ਢਿੱਲੋਂ ਏਡੀਸੀ, ਰਮਨਦੀਪ ਸਿੰਘ ਭੰਗੂ ਐੱਸਪੀ ਜ਼ਿਲ੍ਹਾ ਜੇਲ੍ਹ ਸੰਗਰੂਰ, ਹਰਪ੍ਰੀਤ ਸਿੰਘ ਰਾਏ ਡਿਪਟੀ ਸੁਪਰਡੈਂਟ ਨਾਭਾ ਜੇਲ੍ਹ, ਡੀਐੱਸਪੀ ਰਾਵਿੰਦਰ ਸਿੰਘ ਰੰਧਾਵਾ, ਭੁਪਿੰਦਰ ਸਿੰਘ ਭਲਵਾਨ ਐਗਜੈਕਟਿਵ ਮੈਂਬਰ ਐੱਸਜੀਪੀਸੀ, ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਪਰਮਜੀਤ ਕੌਰ ਵਿਰਕ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਚੇਅਰਮੈਨ ਮਿੰਕੂ ਜਵੰਧਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ, ਬਲਾਕ ਸੰਮਤੀ ਮੈਂਬਰ ਪਰਵਿੰਦਰ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਰਾਜਾ ਬੀਰ ਕਲਾਂ, ਰੁਪਿੰਦਰ ਸਿੰਘ ਰੰਧਾਵਾ, ਧਰਮਿੰਦਰ ਸਿੰਘ ਟਿੰਕੂ ਸੰਤੋਖਪੁਰਾ, ਕੇਵਲ ਸਿੰਘ ਜਲਾਣ ਕੇਟੀ ਰੋਇਲ, ਰਾਜਿੰਦਰ ਸਿੰਘ ਸੰਘਰੇੜੀ, ਗੁਰਮੀਤ ਸਿੰਘ ਭੱਟੀਵਾਲ ਸੂਬਾ ਮੀਤ ਪ੍ਰਧਾਨ ਭਾਕਿਯੂ ਡਕੌਂਦਾ, ਮੁਲਾਜ਼ਮ ਆਗੂ ਫਲਜੀਤ ਸਿੰਘ ਸਕਰੌਦੀ, ਵਰਿੰਦਰ ਪੰਨਵਾਂ ਸਾਬਕਾ ਚੇਅਰਮੈਨ, ਡਾ. ਮਨਜੀਤ ਸਿੰਘ ਢਿੱਲੋਂ ਕੋਟਕਪੁਰਾ, ਗੁਰਿੰਦਰ ਸਿੰਘ ਮਹਿੰਦੀਰੱਤਾ ਜ਼ਿਲ੍ਹਾ ਇੰਚਾਰਜ ਫਰੀਦਕੋਟ, ਬਲਵਿੰਦਰ ਸਿੰਘ ਬਿੱਲੂ ਚੇਅਰਮੈਨ ਧੂਰੀ, ਮੋਹਨਪ੍ਰੀਤ ਸਿੰਘ ਕਾਲੇਕਾ, ਤੇਜਾ ਸਿੰਘ ਕਮਾਲਪੁਰ, ਜਤਿੰਦਰ ਸਿੰਘ ਸੋਨੀ ਮੰਡੇਰ ਪ੍ਰਧਾਨ ਆੜਤੀ ਐਸੋ. ਧੂਰੀ, ਏਪੀ ਸਿੰਘ ਬਾਬਾ, ਰਾਜਿੰਦਰ ਸਿੰਘ ਭੱਲੂ, ਟ੍ਰੈਫਿਕ ਇੰਚਾਰਜ ਰਣਧੀਰ ਸਿੰਘ, ਸਰਪੰਚ ਭੋਲਾ ਬਲਿਆਲ, ਗੋਗੀ ਨਰੈਣਗੜ੍ਹ, ਕਪਿਲ ਗਰਗ, ਕੌਂਸਲਰ ਵਿੱਕੀ ਬਾਜਵਾ ਸਾਬਕਾ ਪ੍ਰਧਾਨ, ਐਡ. ਗੁਰਤੇਜ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਬਾਜਵਾ ਕੌਂਸਲਰ, ਇਕਬਾਲਜੀਤ ਸਿੰਘ ਪੂਨੀਆ, ਜਗਪਾਲ ਸਿੰਘ ਢਿੱਲੋਂ ਪ੍ਰਧਾਨ ਇੰਡਸਟ੍ਰੀਜ ਐਸੋ., ਤੇਜਿੰਦਰ ਸਿੰਘ ਸੰਘਰੇੜੀ, ਸੁਖਮਹਿੰਦਰਪਾਲ ਸਿੰਘ ਤੂਰ, ਜਸਵੀਰ ਸਿੰਘ ਹਨੀ ਕਲਾਸਿਕ, ਮਹਿੰਦਰ ਸਿੰਘ ਨੰਬਰਦਾਰ, ਗੁਰਦਰਸ਼ਨ ਸਿੰਘ ਗਹਿਲਾਂ, ਮਾਲਵਿੰਦਰ ਸਿੰਘ ਮਾਲਾ ਪ੍ਰਧਾਨ ਟਰੱਕ ਯੂਨੀਅਨ ਅਤੇ ਵੱਡੀ ਗਿਣਤੀ ਵਿਚ ਵੱਖ ਵੱਖ ਸਟੇਸ਼ਨਾਂ ਤੋਂ ਪੱਤਰਕਾਰ ਸਵ. ਸਰਬਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ।