ਰਾਤੋ-ਰਾਤ ਕਈ ਜਗ੍ਹਾ ਚੋਰੀਆਂ ਨਾਲ ਦਹਿਸ਼ਤ! NRI ਦੇ ਘਰੋਂ ਨਕਦੀ-ਗਹਿਣੇ ਗਾਇਬ, 2 ਕੈਫੇ ਤੇ ਕਰਿਆਨਾ ਦੁਕਾਨ ਦੇ ਵੀ ਤਾਲੇ ਟੁੱਟੇ ਦਿੜਬਾ ਸ਼ਹਿਰ ਦੇ ਇਲਾਕੇ ਦੇ ਪਿੰਡਾਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਚੋਰੀਆਂ ਹੋਣ ਦਾ ਸਿਲਸਿਲਾ ਜਾਰੀ ਹੈ। ਚੋਰੀ ਦੀਆਂ ਇਸ ਪਾਰਦਰਤਾਂ ਨੂੰ ਲੈ ਕੇ ਲੋਕਾਂ ਵਿੱਚ ਸਹਿਮ ਅਤੇ ਡਰ ਪਾਇਆ ਜਾ ਰਿਹਾ। ਦਿੜ੍ਹਬਾ ਦੇ ਪਿੰਡ ਧਰਮਗੜ੍ਹ ਛੰਨਾਂ ਦੇ ਇੱਕ ਵਿਦੇਸ਼ ਰਹਿ ਰਹੇ ਪਰਿਵਾਰ ਦੇ ਘਰ ਅੰਦਰ ਚੋਰਾਂ ਨੇ ਰਾਤ ਦੇ ਸਮੇਂ ਹੱਥ ਸਾਬ ਕੀਤਾ। ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਜੋ ਕਿ ਇਸ ਸਮੇਂ ਆਪਣੇ ਪਰਿਵਾਰ ਸਮੇਤ ਕੈਨੇਡਾ ਦੇ ਵਿੱਚ ਗਿਆ ਹੋਇਆ ਹੈ ਅਤੇ ਚੋਰਾਂ ਨੇ ਸੁੰਨਾ ਘਰ ਵੇਖ ਕੇ ਰਾਤ ਦੇ ਸਮੇਂ ਉਸਦੇ ਘਰ ਵੀ ਚੋਰੀ ਕੀਤੀ ਅਤੇ ਘਰ ਅੰਦਰ ਲੱਗੇ ਹੋਏ ਕੈਮਰੇ ਵੀ ਪੁੱਟ ਕੇ ਲੈ ਗਏ।
Publish Date: Thu, 09 Jul 2026 04:26 PM (IST)
Updated Date: Thu, 09 Jul 2026 04:28 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ - ਦਿੜਬਾ ਸ਼ਹਿਰ ਦੇ ਇਲਾਕੇ ਦੇ ਪਿੰਡਾਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਚੋਰੀਆਂ ਹੋਣ ਦਾ ਸਿਲਸਿਲਾ ਜਾਰੀ ਹੈ। ਚੋਰੀ ਦੀਆਂ ਇਸ ਪਾਰਦਰਤਾਂ ਨੂੰ ਲੈ ਕੇ ਲੋਕਾਂ ਵਿੱਚ ਸਹਿਮ ਅਤੇ ਡਰ ਪਾਇਆ ਜਾ ਰਿਹਾ। ਦਿੜ੍ਹਬਾ ਦੇ ਪਿੰਡ ਧਰਮਗੜ੍ਹ ਛੰਨਾਂ ਦੇ ਇੱਕ ਵਿਦੇਸ਼ ਰਹਿ ਰਹੇ ਪਰਿਵਾਰ ਦੇ ਘਰ ਅੰਦਰ ਚੋਰਾਂ ਨੇ ਰਾਤ ਦੇ ਸਮੇਂ ਹੱਥ ਸਾਬ ਕੀਤਾ। ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਜੋ ਕਿ ਇਸ ਸਮੇਂ ਆਪਣੇ ਪਰਿਵਾਰ ਸਮੇਤ ਕੈਨੇਡਾ ਦੇ ਵਿੱਚ ਗਿਆ ਹੋਇਆ ਹੈ ਅਤੇ ਚੋਰਾਂ ਨੇ ਸੁੰਨਾ ਘਰ ਵੇਖ ਕੇ ਰਾਤ ਦੇ ਸਮੇਂ ਉਸਦੇ ਘਰ ਵੀ ਚੋਰੀ ਕੀਤੀ ਅਤੇ ਘਰ ਅੰਦਰ ਲੱਗੇ ਹੋਏ ਕੈਮਰੇ ਵੀ ਪੁੱਟ ਕੇ ਲੈ ਗਏ।
ਦਿੜ੍ਹਬਾ ਪੁਲਿਸ ਪਿੰਡ ਧਰਮਗੜ੍ਹ ਛੰਨਾ ਦੇ ਵਿੱਚ ਵਾਰਦਾਤ ਵਾਲੇ ਘਰ ਵਿੱਚ ਪਹੁੰਚੀ ਅਤੇ ਉਸਨੇ ਸਾਰੀ ਘਰ ਦੀ ਜਾਂਚ ਕੀਤੀ ਗਈ। ਵਿਦੇਸ਼ ਰਹਿ ਰਹੇ ਸਰਬਜੀਤ ਸਿੰਘ ਦੇ ਰਿਸ਼ਤੇਦਾਰ ਗੁਰਲਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਦਾ ਇਹ ਰਿਸ਼ਤੇਦਾਰ ਅਤੇ ਉਸਦਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ। ਰਾਤ ਦੇ ਸਮੇਂ ਘਰ ਵਿੱਚ ਕੋਈ ਨਾ ਹੋਣ ਕਰਕੇ ਚੋਰਾਂ ਨੇ ਘਰ ਦੇ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਘਰ ਅੰਦਰ ਪਿਆ ਡੇਢ ਤੋਲੇ ਦੇ ਕਰੀਬ ਸੋਨਾ ਅਤੇ ਕੁਝ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ ਇਸ ਤੋਂ ਇਲਾਵਾ ਕੁਝ ਨਗਦੀ ਵੀ ਸੀ ਉਹ ਵੀ ਚੋਰਾਂ ਨੂੰ ਲੈ ਕੇ ਜਾਣ ਦਾ ਪਤਾ ਲੱਗਾ। ਦਿੜ੍ਹਬਾ ਦੇ ਮੇਨ ਬਾਜ਼ਾਰ ਦੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਤੇ ਵੀ ਨਗਦੀ ਦੀ ਚੋਰੀ ਹੋਈ ਹੈ ਦੁਕਾਨਦਾਰ ਦੇ ਦੱਸਣ ਅਨੁਸਾਰ 20 ਹਜ਼ਾਰ ਦੀ ਨਗਦੀ ਇਕੱਲੇ ਵਿੱਚੋਂ ਲੈ ਕੇ ਚੋਰ ਫਰਾਰ ਹੋ ਗਏ ਹਨ ਚੋਰ ਮੇਨ ਬਾਜ਼ਾਰ ਵਿੱਚੋਂ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਸਨ।
ਇਸ ਤੋਂ ਇਲਾਵਾ ਕਸਬਾ ਸੂਲਰ ਘਰਾਟ ਅੰਦਰ ਵੀ ਪਿਛਲੀ ਰਾਤ ਦੋ ਕੰਪਿਊਟਰ ਕੈਫੇ ਵਿੱਚ ਵੀ ਚੋਰਾਂ ਨੇ ਹੱਥ ਸਾਫ ਕੀਤੇ ਹਨ ਮਨੀ ਕੰਪਿਊਟਰ ਕੈਫੇ ਵਿੱਚੋਂ ਪੰਜ ਹਜਾਰ ਦੇ ਕਰੀਬ ਨਗਦੀ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ ਪਤਾ ਲੱਗਾ ਹੈ ਕਿ ਇਸ ਦੁਕਾਨ ਤੇ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ ਇਹ ਦੂਜੀ ਵਾਰ ਚੋਰੀ ਦੀ ਵਾਰਦਾਤ ਹੋਈ ਹੈ। ਇਸ ਦੇ ਨਾਲ ਹੀ ਸੁਦਰ ਘਾਟ ਦੇ ਲਾਡੀ ਕੈਫੇ ਵਿੱਚ ਵੀ ਚੋਰੀ ਹੋਈ ਹੈ ਜਿਸ ਦੇ ਵਿੱਚੋ 7000 ਦੇ ਕਰੀਬ ਨਗਦੀ ਅਤੇ ਇੱਕ ਮੋਬਾਇਲ ਫੋਨ ਸਮੇਤ ਆਧਾਰ ਕਾਰਡ, ਪੈਨ ਕਾਰਡ ਅਤੇ ਵੋਟਰ ਕਾਰਡ ਵੀ ਚੋਰੀ ਹੋਣ ਦਾ ਪਤਾ ਲੱਗਾ ਹੈ। ਉਸ ਤੋਂ ਇਲਾਵਾ ਪਿਛਲੇ ਦਿਨ ਵੀ ਦਿੜ੍ਹਬਾ ਦੇ ਬਾਜ਼ਾਰ ਵਿੱਚ ਸੁਨਿਆਰੇ ਦੀ ਦੁਕਾਨ ਤੇ ਚੋਰੀ ਹੋਈ ਸੀ। ਇਸ ਤੋਂ ਇਲਾਵਾ ਦੋ ਦਿਨ ਪਹਿਲਾਂ ਦਿੜ੍ਹਬਾ ਵਿਖੇ ਗਊਸ਼ਾਲਾ ਵਿੱਚ ਵੀ ਚੋਰੀ ਹੋਈ ਸੀ। ਡੀਐਸਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਚੋਰੀ ਦੀਆਂ ਵਾਰਦਾਤਾਂ ਦੀ ਜਾਂਚ ਕਰ ਰਹੀ ਹੈ। ਜਲਦੀ ਹੀ ਚੋਰਾਂ ਨੂੰ ਗ੍ਰਫਤਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਚੋਰੀਂ ਦੀਆਂ ਘਟਨਾਵਾਂ ਨੂੰ ਰੋਕਣ ਦੇ ਵਿੱਚ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਜਰੂਰਤ ਹੈ ਜਿੱਥੇ ਉਹਨਾਂ ਕਿਹਾ ਕਿ ਸ਼ਹਿਰ ਦੇ ਵਿੱਚ ਦੁਕਾਨਾਂ ਅੱਗੇ ਲੱਗੇ ਸੀਸੀਟੀਵੀ ਕੈਮਰੇ ਲਾਏ ਜਾਣ ਅਤੇ ਸ਼ਹਿਰ ਵਾਸੀਆਂ ਵਲੋ ਰਾਤ ਦੇ ਸਮੇਂ ਚੌਕੀਦਾਰ ਦਾ ਵੀ ਪਰਮਾਨੈਂਟ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਫੋਟੋ ਪਿੰਡ ਧਰਮਗੜ੍ਹ ਛੰਨਾ ਵਿਖੇ ਚੋਰੀ ਦੀ ਵਾਰਦਾਤ ਦੀ ਪੁਲਿਸ ਜਾਂਚ ਕਰਦੇ ਹੋਏ।