ਚੋਰਾਂ ਨੇ ਬੰਦ ਕੋਠੀ ਨੂੰ 4 ਦਿਨਾਂ ’ਚ ਦੂਜੀ ਵਾਰ ਬਣਾਇਆਂ ਨਿਸ਼ਾਨਾ --ਚੋਰਾਂ ਦੇ ਹੌਸਲੇ ਬੁਲੰਦ--
Publish Date: Fri, 10 Jul 2026 06:46 PM (IST)
Updated Date: Sat, 11 Jul 2026 04:07 AM (IST)
ਕੂਲਰ ਪੱਖਿਆਂ ਦੀਆਂ ਮੋਟਰਾਂ ਤੇ ਹੋਰ ਕੀਮਤੀ ਸਾਮਾਨ ਲੈ ਕੇ ਚੋਰ ਫ਼ਰਾਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੁਲਿਸ ਦੀ ਢਿੱਲੀ ਕਾਰਗੁਜਾਰੀ ਦੇ ਚਲਦੇ ਬਰਨਾਲਾ ਅੰਦਰ ਚੋਰਾਂ ਦੇ ਹੌਂਸਲੇ ਵੱਧਦੇ ਜਾ ਰਹੇ ਹਨ। ਹੁਣ ਤਾਂ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਉਨ੍ਹਾਂ ਵੱਲੋਂ ਬੀਤੀ 7 ਜੁਲਾਈ ਨੂੰ ਸਥਾਨਕ ਗੁਰਸੇਵਕ ਨਗਰ ਵਿਖੇ ਇੱਕ ਕੋਠੀ ਵਿੱਚੋਂ ਕੂਲਰ/ਪੱਖਿਆਂ ਦੀਆਂ ਮੋਟਰਾਂ, ਭਾਂਡੇ ਤੇ ਹੋਰ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ ਅਤੇ ਮੁੜ ਬੀਤੀ ਰਾਤ ਚੋਰਾਂ ਵੱਲੋਂ ਇਸ ਕੋਠੀ ਨੂੰ ਮੁੜ ਤੋਂ ਨਿਸ਼ਾਨਾ ਬਣਾਇਆ ਤੇ ਅਲਮਾਰੀਆਂ ਵਿੱਚ ਪਿਆ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਗੁਰਸੇਵਕ ਨਗਰ ਵਿਖੇ ਮਹਿੰਦਰ ਸਿੰਘ ਦੀ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਜਿੱਥੇ ਪਹਿਲੀ ਚੋਰੀ ਸਮੇਂ ਚੋਰ ਅਲਮੋਨੀਅਮ ਦੀ ਵਿੰਡੋ ਤੋੜ ਕੇ ਚੋਰ ਅੰਦਰ ਦਾਖਲ ਹੋ ਗਏ, ਜਿਨ੍ਹਾਂ ਬੇਲ/ਬੂਟੇ ਕੱਟਣ ਵਾਲੇ ਕੈਂਚੀ ਨਾਲ ਅਲਮਾਰੀਆਂ, ਪੇਟੀਆਂ ਤੇ ਟਰੰਕਾਂ ਦੇ ਜਿੰਦਰੇ ਤੋੜ ਕੇ ਸਾਮਾਨ ਦੀ ਫਰੋਲਾ-ਫਰਾਲੀ ਕੀਤੀ ਤੇ ਬਾਅਦ ਵਿੱਚ ਪੱਖੇ/ਕੂਲਰਾਂ ਦੀਆਂ ਮੋਟਰਾਂ, ਭਾਂਡੇ ਤੇ ਹੋਰ ਕੀਮਤੀ ਸਾਮਾਨ ਸਮੇਤ ਐਲਮੋਨੀਅਮ ਦੀ ਵਿੰਡੋ ਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ ਸਨ। ਉਸ ਸਮੇਂ ਚੋਰੀ ਸਬੰਧੀ ਗੁਆਂਢੀਆਂ ਨੂੰ ਸਵੇਰੇ ਪਤਾ ਲੱਗਿਆ, ਜਿਨ੍ਹਾਂ ਮਹਿੰਦਰ ਸਿੰਘ ਦੇ ਰਿਸ਼ਤੇਦਾਰਾਂ ਨੂੰ ਚੋਰੀ ਦੀ ਘਟਨਾ ਸਬੰਧੀ ਸੂਚਨਾ ਦਿੱਤੀ, ਕਿਉਂਕਿ ਮਹਿੰਦਰ ਸਿੰਘ ਦੇ ਲੜਕੇ ਵਿਦੇਸ਼ ਰਹਿੰਦੇ ਹਨ ਉਹ ਕੁਝ ਕੁ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਮਿਲਣ ਲਈ ਵਿਦੇਸ਼ ਗਿਆ ਸੀ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਥਾਣਾ ਸਿਟੀ-2 ਬਰਨਲਾ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਸੀ, ਪਰ ਪੁਲਿਸ ਦੀ ਢਿੱਲੀ ਕਾਰਗਜ਼ਾਰੀ ਦੇ ਚਲਦੇ ਚੋਰਾਂ ਨੇ ਇਸ ਕੋਠੀ ਨੂੰ ਮੁੜ ਤੋਂ ਨਿਸ਼ਾਨਾ ਬਣਾਇਆ ਤੇ ਕੋਠੀ ਚ ਦਾਖਲ ਹੋ ਕੇ ਮੁੜ ਤੋਂ ਉੱਥੋਂ ਹੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਲੋਕਾਂ ਚ ਵੀ ਸਹਿਮ ਦਾ ਮਾਹੌਲ ਹੈ ਤੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਚ ਗਸਤ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਚੋਰੀ ਦੀ ਵਾਰਦਾਤਾਂ ਨੂੰ ਰੋਕਿਆ ਜਾ ਸਕੇ। ਜਦੋਂ ਇਸ ਸਬੰਧੀ ਥਾਣਾ ਸਿਟੀ 2 ਦੇ ਐਸਐਚ ਓ ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਜਲਦੀ ਚੋਰਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ ਅਤੇ ਧਨੋਲਾ ਰੋਡ ਤੇ ਪੁਲਿਸ ਵੱਲੋਂ ਰਾਤ ਦੀ ਗਸਤ ਵੀ ਵਧਾਈ ਜਾਵੇਗੀ।