ਆਨਲਾਈਨ ਵੱਜ ਰਹੀਆਂ ਠੱਗੀਆਂ ਤੋਂ ਸੁਚੇਤ ਹੋਣਾ ਸਮੇਂ ਦੀ ਮੁੱਖ ਲੋੜ
ਆਇਨ ਲਾਇਨ ਵੱਜ ਰਹੀਆਂ ਠੱਗੀਆਂ ਤੋਂ ਸੁਚੇਤ ਹੋਣਾ ਸਮੇਂ ਦੀ ਮੁੱਖ ਲੋੜ
Publish Date: Sat, 27 Jun 2026 05:52 PM (IST)
Updated Date: Sun, 28 Jun 2026 04:02 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਅੱਜ ਦੇ ਆਧੁਨਿਕ ਸਮੇਂ ’ਚ ਇਨਸਾਨ ਨੇ ਵਿਗਿਆਨਿਕ ਖ਼ੋਜਾਂ ਕਰਕੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ, ਪਰ ਇਸ ਦਾ ਖ਼ਮਿਆਜਾ ਵੀ ਉਸ ਨੂੰ ਭੁਗਤਨਾ ਪੈ ਰਿਹਾ ਹੈ। ਮਨੁੱਖ ਨੇ ਆਪਣੀ ਸਹੂਲਤ ਦੇ ਲਈ ਬਣਾਏ ਮੋਬਾਈਲ ਫੋਨ ਹੁਣ ਹਰ ਇਕ ਦੇ ਹੱਥ ’ਚ ਹਨ। ਮੋਬਾਈਲ ਫੋਨ ਦੀ ਵਰਤੋਂ ਹਰ ਛੋਟਾ-ਵੱਡਾ ਕਰ ਰਿਹਾ ਹੈ। ਇਹ ਵਰਤੋਂ ਬਹੁਤ ਜ਼ਿਆਦਾ ਵਧ ਚੁੱਕੀ ਹੈ। ਮੋਬਾਈਲ ਫੋਨ ਰਾਹੀਂ ਹੁਣ ਪੈਸਿਆਂ ਦਾ ਲੈਣ-ਦੇਣ ਵੀ ਆਮ ਹੋ ਰਿਹਾ ਹੈ ਪਰ ਅਜਿਹੇ ’ਚ ਮੋਬਾਈਲ ਫੋਨਾਂ ਰਾਹੀਂ ਆਨਲਾਈਨ ਠੱਗੀਆਂ ਵੀ ਬਹੁਤ ਜ਼ਿਆਦਾ ਵਧ ਗਈਆਂ। ਇਸ ਦੇ ਮਾਮਲੇ ਹਰ ਦਿਨ ਦੇਖੇ ਜਾ ਸਕਦੇ ਹਨ। ਅਜਿਹੇ ’ਚ ਆਨਲਾਈਨ ਹੋ ਰਹੇ ਧੋਖੇ ਤੋਂ ਸੁਚੇਤ ਰਹਿਣਾ ਸਮੇਂ ਦੀ ਮੁੱਖ ਲੋੜ ਹੈ। ਪੇਸ਼ ਹਨ ਪੰਜਾਬੀ ਜਾਗਰਣ ਨਾਲ ਵੱਖ—ਵੱਖ ਸ਼ਖਸੀਅਤਾਂ ਦੇ ਵਿਚਾਰ। ਮੋਬਾਈਲ ਦੀ ਗਲਤ ਵਰਤੋਂ ਬਣ ਰਹੀ ਹੈ ਖ਼ਤਰਾ : ਭੋਲਾ ਵਿਰਕ ਸਟੇਟ ਐਵਾਰਡੀ ਤੇ ਪ੍ਰਧਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਮੋਬਾਈਲ ਫੋਨਾਂ ਨੇ ਭਾਵੇਂ ਇਕ-ਦੂਸਰੇ ਨੂੰ ਨੇੜੇ ਕਰ ਦਿੱਤਾ ਹੈ ਪਰ ਇਸ ਦੀ ਗਲਤ ਵਰਤੋਂ ਬਹੁਤ ਜ਼ਿਆਦਾ ਵਧ ਗਈ ਹੈ, ਜਿਸ ਕਾਰਨ ਲੋਕ ਦਿਨ ਪ੍ਰਤੀ ਦਿਨ ਇਸ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ। ਮੋਬਾਈਲ ਫੋਨਾਂ ਰਾਹੀਂ ਸ਼ਰਾਰਤੀ ਅਨਸਰ ਖਾਤਿਆਂ ’ਚੋਂ ਪੈਸੇ ਉਠਾ ਰਹੇ ਹਨ। ਜਿਸ ਪ੍ਰਤੀ ਸੁਚੇਤ ਹੋਣਾ ਜ਼ਰੂਰੀ ਹੈ। ਪੜ੍ਹੇ-ਲਿਖੇ ਵਿਅਕਤੀ ਨਾਲ ਵੀ ਵੱਜ ਰਹੀਆਂ ਨੇ ਠੱਗੀਆਂ : ਬਿੰਦੀ ਰਵਿੰਦਜੀਤ ਸਿੰਘ ਬਿੰਦੀ ਚੇਅਰਮੈਨ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਨੇ ਕਿਹਾ ਕਿ ਮੋਬਾਇਲ ਫੋਨ ਹਰ ਇਕ ਬੱਚੇ ਤੇ ਵੱਡੀ ਉਮਰ ਦੇ ਵਿਅਕਤੀ ਦੇ ਹੱਥ ’ਚ ਹੈ, ਮੋਬਾਇਲ ਫੋਨ ਤੋਂ ਬਿਨ੍ਹਾਂ ਵਿਅਕਤੀ ਘਰੋਂ ਨਹੀਂ ਨਿੱਕਲਦਾ। ਮੋਬਾਇਲ ਫੋਨ ਦੀ ਵਰਤੋ ਬਹੁਤ ਜਿਆਦਾ ਵਧ ਗਈ ਹੈ, ਬੱਚੇ ਇਸ ਦੀ ਵਰਤੋਂ ਕਰਨ ਦੇ ਨਾਲ ਬਿਮਾਰੀ ਤੇ ਮੌਤ ਦਾ ਸਿ਼ਕਾਰ ਹੋ ਰਹੇ ਹਨ।ਅੱਜ ਕੱਲ੍ਹ ਮੋਬਾਇਲ ਫੋਨਾਂ ’ਤੇ ਪੈਸਿਆਂ ਦੀ ਠੱਗੀ ਵੀ ਵਧ ਚੁੱਕੀ ਹੈ। ਜਿਸ ਦਾ ਪੜ੍ਹਿਆ ਲਿਖਿਆ ਵਿਅਕਤੀ ਵੀ ਸ਼ਿਕਾਰ ਹੋ ਰਿਹਾ ਹੈ। ਆਨਲਾਈਨ ਠੱਗੀ ਦੇ ਮਸਲੇ ਵਧੇ : ਦਰਸ਼ਨ ਸਿੰਘ ਦਰਸ਼ਨ ਸਿੰਘ ਚੇਅਰਮੈਨ ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ ਨੇ ਕਿਹਾ ਕਿ ਮੋਬਾਈਲ ਫੋਨ ਦੀ ਵਰਤੋਂ ਕਰਨ ਦੇ ਨਲ ਬਹੁਤ ਭਿਆਨਕ ਹਾਦਸੇ ਤਾਂ ਵਾਪਰ ਰਹੇ ਹਨ ਪਰ ਇਸ ਦੀ ਵਰਤੋਂ ਨਾਲ ਮਨੁੱਖੀ ਆਪਣੀ ਮਿਹਨਤ ਨਾਲ ਕਮਾਈ ਪੁੰਜੀ ਨੂੰ ਵੀ ਖੋਰਾ ਲਗਾ ਰਿਹਾ ਹੈ। ਮੋਬਾਈਲ ਫੋਨਾਂ ’ਤੇ ਧੋਖਾਧੜੀ ਦੇ ਮਾਮਲੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। ਅਜਿਹੇ ’ਚ ਸੁਚੇਤ ਰਹਿ ਕੇ ਠੱਗੀਆਂ ਤੋਂ ਬਚਿਆ ਜਾ ਸਕਦਾ ਹੈ। ਅਣਪਛਾਤੀਆਂ ਫੋਨ ਕਾਲਾਂ ਤੋਂ ਰਹੋ ਸੁਚੇਤ : ਸ਼ਿਵ ਸਿੰਗਲਾ ਸ਼ਿਵ ਸਿੰਗਲਾ ਐੱਮਡੀ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਨੇ ਕਿਹਾ ਕਿ ਅੱਜ ਹਰ ਇਕ ਦੇ ਮੋਬਾਇਲ ਫੋਨ ’ਚ ਅਜਿਹੇ ਐਪ ਆ ਚੁੱਕੇ ਹਨ ਜ਼ੋ ਸਿੱਧੇ ਤੁਹਾਡੇ ਖਾਤਿਆਂ ਦੇ ਨਾਲ ਅਟੈਚ ਹਨ। ਜਿਸ ਦੇ ਚਲਦਿਆਂ ਮੋਬਾਈਲ ਦੀ ਵਰਤੋਂ ਕਰਨ ਵਾਲਾ ਹਰ ਵਿਅਤਕੀ ਧੋਖਾਧੜੀ ਦਾ ਸਿ਼ਕਾਰ ਹੋ ਰਿਹਾ ਹੈ। ਅੱਜਕ੍ਹੱਲ ਅਣਪਛਾਤੇ ਨੰਬਰਾਂ ਤੋਂ ਬੈਂਕ ਅਧਿਕਾਰੀ ਦੱਸ ਦੇ ਫੋਨ ਆ ਰਹੇ ਹਨ ਤੇ ਲੋਕਾਂ ਪਾਸੋ ਓਟੀਵੀ ਲੈ ਕੇ ਉਨ੍ਹਾਂ ਦੇ ਖਾਤਿਆਂ ’ਚ ਪੈਸੇ ਉਡਾ ਲੈਂਦੇ ਹਨ ਅਜਿਹੇ ’ਚ ਸੁਚੇਤ ਰਾਹਿਣਾ ਬਹੁਤ ਜ਼ਰੂਰੀ ਹੈ।