ਵੱਧ ਰਹੀ ਗਰਮੀ ’ਚ ਪੰਛੀਆਂ ਦੇ ਬਚਾਅ ਲਈ ਕੀਤੇ ਜਾਣ ਵਿਸ਼ੇਸ਼ ਉਪਰਾਲੇ ਵੱਧ ਰਹੀ ਗਰਮੀ ’ਚ ਪੰਛੀਆਂ ਦੇ ਬਚਾਅ ਲਈ ਕੀਤੇ ਜਾਣ ਵਿਸ਼ੇਸ਼ ਉਪਰਾਲੇ
Publish Date: Fri, 03 Jul 2026 04:41 PM (IST)
Updated Date: Sat, 04 Jul 2026 04:03 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਗਰਮੀ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵਧ ਰਿਹਾ ਹੈ, ਅਜਿਹੇ ’ਚ ਸਾਨੂੰ ਆਪਣੇ ਮਿੱਤਰ ਪੰਛੀਆਂ ਦੇ ਬਚਾਅ ਲਈ ਉਪਰਾਲੇ ਕਰਨੇ ਚਾਹੀਦੇ ਹੈ ਤੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ, ਸਾਨੂੰ ਘਰਾਂ ਦੀਆਂ ਛੱਤਾਂ ’ਤੇ ਪਾਣੀ ਵਾਲੇ ਬਰਤਨ ਰੱਖਣੇ ਚਾਹੀਦੇ ਤੇ ਦਰੱਖਤਾਂ ’ਤੇ ਆਲ੍ਹਣੇ ਲਗਾਉਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਪੰਛੀਆਂ ਨੂੰ ਬਚਾਇਆ ਜਾ ਸਕੇ। ਪੇਸ਼ ਹਨ ਕੁੱਝ ਸ਼ਖਤਸੀਆਂ ਦੇ ਵਿਚਾਰ। ਬੇਜੁਬਾਨਾਂ ਦੀ ਸੇਵਾ ਮਨੁੱਖਤਾ ਦਾ ਪਹਿਲਾ ਫਰਜ਼ : ਭੋਲਾ ਸਿੰਘ ਵਿਰਕ : ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਤੇ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਪਸ਼ੂ ਪੰਛੀ ਬੇਜ਼ੁਬਾਨ ਹੁੰਦੇ ਹਨ ਉਹ ਆਪਣੇ ਭੁੱਖ ਪਿਆਸ ਸਬੰਧੀ ਕਿਸੇ ਨੂੰ ਦੱਸ ਨਹੀਂ ਸਕਦੇ ਪਰ ਮਨੁੱਖਤਾ ਦਾ ਪਹਿਲਾ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਪੰਛੀਆਂ ਨੂੰ ਰੱਬ ਰੂਪ ਮੰਨ ਕੇ ਇਨ੍ਹਾਂ ਦੇ ਦਾਣੇ, ਪਾਣੀ ਦਾ ਪ੍ਰਬੰਧ ਕਰਨ। ਅਕਸਰ ਗਰਮੀ ਦੇ ਮੌਸਮ ’ਚ ਲੋਕ ਘਰੋਂ ਘੱਟ ਨਿਕਲਦੇ ਹਨ, ਜਿਸ ਦੇ ਚੱਲਦੇ ਇਨ੍ਹਾਂ ਪੰਛੀਆਂ ਨੂੰ ਪਿਆਸ ਲੱਗਦੀ ਹੈ ਤੇ ਪਾਣੀ ਪੀਣ ਦੀ ਤੰਗੀ ਆਉਂਦੀ ਹੈ ਜ਼ਿਆਦਾਤਰ ਪੰਛੀ ਗਰਮੀ ’ਚ ਪਾਣੀ ਬਿਨਾਂ ਮਰ ਜਾਂਦੇ ਹਨ ਤੇ ਕੁਝ ਭੁੱਖ ਨਾਲ ਮਰ ਜਾਂਦੇ ਹਨ। ਘਰਾਂ ਦੀਆਂ ਛੱਤਾਂ ’ਤੇ ਕਟੋਰੇ ਰੱਖੀਏ ਤਾਂ ਕਿ ਇਨ੍ਹਾਂ ਬੇਜ਼ਬਾਨਾਂ ਦੀ ਪਿਆਸ ਬੁਝ ਸਕੇ। ਸਾਨੂੰ ਬੇਜ਼ਬਾਨਾਂ ਦੀ ਮਦਦ ਕਰਨੀ ਚਾਹੀਦੀ : ਚੇਅਰਮੈਨ ਦਰਸ਼ਨ ਸਿੰਘ : ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ ਦੇ ਚੇਅਰਮੈਨ ਦਰਸ਼ਨ ਸਿੰਘ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਹੁਣ ਰੁੱਖ ਬਹੁਤ ਹੀ ਘੱਟ ਰਹਿ ਗਏ ਹਨ। ਜਿਸ ਦੇ ਚੱਲਦੇ ਲੋਕ ਠੰਢੀ ਛਾਂ ਨੂੰ ਤਰਸਦੇ ਹਨ ਉੱਥੇ ਹੀ ਇਹ ਬੇਜ਼ੁਬਾਨ ਵੀ ਗਰਮੀ ਬਹੁਤ ਜ਼ਿਆਦਾ ਹੈ ਜਿਸ ਦੇ ਚੱਲਦੇ ਅਸੀਂ ਲੋਕ ਏ ਸੀ ਕੂਲਰਾਂ ਥੱਲੇ ਜਾ ਕੇ ਬੈਠ ਜਾਂਦੇ ਹਾਂ ਪਰ ਇਹ ਬੇਜ਼ੁਬਾਨ ਕਿਸ ਨੂੰ ਜਾ ਕੇ ਆਪਣਾ ਦੁੱਖ ਦੱਸਣ ਇਸ ਕਰਕੇ ਸਾਨੂੰ ਇਹ ਬੇਜ਼ਬਾਨਾਂ ਦੀ ਮੱਦਦ ਕਰਨੀ ਚਾਹੀਦੀ ਹੈ। ਆਪਣੇ ਘਰਾਂ ਦੀ ਛੱਤਾਂ ਜਾਂ ਚੌਂਕਾਂ ’ਚ ਜਿੱਥੇ ਵੀ ਤੁਹਾਨੂੰ ਇਹ ਬੇਜ਼ੁਬਾਨ ਪੰਛੀ ਦਿਖਦੇ ਹਨ ਉੱਥੇ ਤੁਸੀਂ ਪਾਣੀ ਦੇ ਕਟੋਰੇ ਜ਼ਰੂਰ ਰੱਖੋ ਤਾਂ ਜੋ ਇਹ ਬੇਜ਼ੁਬਾਨ ਆਪਣੀ ਪਾਣੀ ਦੀ ਪਿਆਸ ਬੁਝਾ ਸਕਣ। ਘਰਾਂ ਦੀਆਂ ਛੱਤਾਂ ਤੇ ਕੰਧਾਂ ’ਤੇ ਪਾਣੀ ਵਾਲੇ ਬਰਤਨ ਰੱਖਣੇ ਚਾਹੀਦੇ : ਚੇਅਰਮੈਨ ਬਿੰਦੀ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਨੇ ਕਿਹਾ ਕਿ ਗਰਮੀ ਦਿਨੋਂ ਦਿਨ ਵਧ ਰਹੀ ਹੈ, ਅਜਿਹੇ ’ਚ ਸਾਨੂੰ ਆਪਣੇ ਮਿੱਤਰ ਪੰਛੀਆਂ ਦੇ ਬਚਾਅ ਲਈ ਮਿਲ ਜੁਲ ਕੇ ਉਪਰਾਲੇ ਕਰਨੇ ਚਾਹੀਦੀ ਹੈ, ਆਪਣੇ ਘਰਾਂ ਦੀਆਂ ਛੱਤਾਂ ਤੇ ਕੰਧਾਂ ’ਤੇ ਪਾਣੀ ਵਾਲੇ ਬਰਤਨ ਰੱਖਣੇ ਚਾਹੀਦੇ ਹਨ । ਇਸ ਤੋਂ ਇਲਾਵਾ ਘਰਾਂ ਤੇ ਦਰੱਖਤਾਂ ’ਤੇ ਆਰਜੀ ਆਲ੍ਹਣੇ ਟੰਗਣੇ ਚਾਹੀਦਾ ਹੈ ਤਾਂ ਜੋ ਦਿਨੋ ਦਿਨ ਅਲੋਪ ਰਹੋ ਰਹੇ ਇਨ੍ਹਾਂ ਮਿੱਤਰ ਪੰਛੀਆਂ ਦੀ ਜਾਨ ਨੂੰ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਕਿਸਾਨ ਵੀਰਾਂ ਨੂੰ ਵੀ ਖੇਤਾਂ ’ਚ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਇਹ ਦਵਾਈਆਂ ਇਨ੍ਹਾਂ ਨਾਲ ਵੀ ਪੰਛੀਆਂ ਦੀਆਂ ਮੌਤਾਂ ਹੋ ਰਹੀਆਂ ਹਨ। ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ : ਐੱਮਡੀ ਸ਼ਿਵ ਸਿੰਗਲਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਐੱਮਡੀ ਸ਼ਿਵ ਸਿੰਗਲਾ ਨੇ ਕਿਹਾ ਕਿ ਮਨੁੱਖ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲਗਾਤਾਰ ਕੁਦਰਤ ਦੇ ਨਾਲ ਖਿਲਵਾੜ ਕਰ ਰਿਹਾ ਹੈ ਤੇ ਦਰੱਖਤਾਂ ਦੀ ਲਗਾਤਾਰ ਕਟਾਈ ਕਰ ਰਿਹਾ ਹੈ, ਇਸ ਕਾਰਨ ਜਨ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ, ਲਗਾਤਾਰ ਦਰੱਖਤਾਂ ਦੀ ਕਟਾਈ ਕਰਨ ਨਾਲ ਪੰਛੀਆਂ ਦੇ ਰਹਿਣ ਬਸੇਰੇ ਉੱਜੜ ਰਹੇ ਹਨ ਉਨ੍ਹਾਂ ਦੀਆਂ ਮੌਤਾਂ ਹੋ ਰਹੀਆਂ ਹਨ। ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਪੰਛੀਆਂ ਨੂੰ ਬਚਾਇਆ ਜਾ ਸਕੇ।