- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ’ਚ ਵੀਰਵਾਰ ਤੜਕੇ ਧੂਰੀ ਰੋਡ ਸਥਿਤ ਰੇਲਵੇ ਓਵਰ ਬ੍ਰਿੱਜ ਦੇ ਹੇਠਾਂ 24 ਸਾਲਾ ਲੜਕੀ ਦੀ ਲਾਸ਼ ਬਰਾਮਦ ਹੋਈ। ਸੂਚਨਾ ਮਿਲਦੇ ਹੀ ਥਾਣਾ ਸਿਟੀ ਸੰਗਰੂਰ ਪੁਲਿਸ ਤੇ ਡੀਐੱਸਪੀ ਮੌਕੇ ’ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਸ਼ੁਰੂਆਤੀ ਜਾਂਚ ’ਚ ਮਾਮਲਾ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ।

ਜਾਗਰਣ ਸੰਵਾਦਦਾਤਾ, ਸੰਗਰੂਰ : ਸ਼ਹਿਰ ’ਚ ਵੀਰਵਾਰ ਤੜਕੇ ਧੂਰੀ ਰੋਡ ਸਥਿਤ ਰੇਲਵੇ ਓਵਰ ਬ੍ਰਿੱਜ ਦੇ ਹੇਠਾਂ 24 ਸਾਲਾ ਲੜਕੀ ਦੀ ਲਾਸ਼ ਬਰਾਮਦ ਹੋਈ। ਸੂਚਨਾ ਮਿਲਦੇ ਹੀ ਥਾਣਾ ਸਿਟੀ ਸੰਗਰੂਰ ਪੁਲਿਸ ਤੇ ਡੀਐੱਸਪੀ ਮੌਕੇ ’ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਸ਼ੁਰੂਆਤੀ ਜਾਂਚ ’ਚ ਮਾਮਲਾ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ। ਐੱਮਬੀਏ ਪਾਸ ਲੜਕੀ ਵੱਲੋਂ ਨੌਕਰੀ ਨਾ ਮਿਲਣ ਤੋਂ ਦੁਖੀ ਹੋ ਕੇ ਆਰਓਬੀ ਤੋਂ ਛਾਲ ਮਾਰਨ ਦਾ ਸ਼ੱਕ ਹੈ।
ਮ੍ਰਿਤਕਾ ਦੀ ਪਛਾਣ 24 ਸਾਲਾ ਰਜਨੀ ਨਿਵਾਸੀ ਧੂਰੀ ਦੇ ਰੂਪ ’ਚ ਹੋਈ ਹੈ। ਰਜਨੀ ਬੁੱਧਵਾਰ ਨੂੰ ਇਕ ਨਿੱਜੀ ਕੰਪਨੀ ’ਚ ਨੌਕਰੀ ਲਈ ਇੰਟਰਵਿਊ ਦੇਣ ਘਰ ਤੋਂ ਨਿਕਲੀ, ਪਰ ਦੇਰ ਰਾਤ ਤੱਕ ਨਹੀਂ ਮੁੜੀ। ਵੀਰਵਾਰ ਸਵੇਰੇ ਪੁਲ਼ ਦੇ ਹੇਠਾਂ ਉਸ ਦੀ ਲਾਸ਼ ਮਿਲੀ। ਭੈਣ ਦੀਪਿਕਾ ਤੇ ਜੀਜਾ ਉਮੇਸ਼ ਚੰਦਰ ਨਿਵਾਸੀ ਧੂਰੀ ਨੇ ਦੱਸਿਆ ਕਿ ਰਜਨੀ ਐੱਮਬੀਏ ਪਾਸ ਸੀ ਤੇ ਲੰਬੇ ਸਮੇਂ ਤੋਂ ਰੋਜ਼ਗਾਰ ਦੀ ਭਾਲ ਕਰ ਰਹੀ ਸੀ। ਪਰਿਵਾਰ ਨੂੰ ਸ਼ੱਕ ਹੈ ਕਿ ਇੰਟਰਵਿਊ ’ਚ ਸਫ਼ਲਤਾ ਨਾ ਮਿਲਣ ਕਾਰਨ ਉਹ ਮਾਨਸਿਕ ਰੂਪ ਨਾਲ ਪਰੇਸ਼ਾਨ ਹੋ ਗਈ ਤੇ ਉਸ ਨੇ ਪੁਲ਼ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ।
ਡੀਐੱਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਮ੍ਰਿਤਕਾ ਉੱਚ ਯੋਗਤਾ ਹਾਸਲ ਸੀ ਤੇ ਬੇਰੋਜ਼ਗਾਰੀ ਦੇ ਕਾਰਨ ਮਾਨਸਿਕ ਤਣਾਅ ਤੋਂ ਗੁਜ਼ਰ ਰਹੀ ਸੀ। ਪਰਿਵਾਰ ਵਾਲਿਆਂ ਨੇ ਵੀ ਦੱਸਿਆ ਹੈ ਕਿ ਉਹ ਨੌਕਰੀ ਦੀ ਇੰਟਰਵਿਊ ਲਈ ਗਈ ਸੀ ਤੇ ਸੰਭਵ ਤੌਰ ’ਤੇ ਨਾਕਾਮ ਰਹਿਣ ਕਾਰਨ ਨਿਰਾਸ਼ਾ ’ਚ ਇਹ ਕਦਮ ਚੁੱਕ ਬੈਠੀ। ਲੜਕੀ ਦੇ ਸਿਰਫ਼ ਚਿਹਰੇ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ, ਜਿਸ ਨਾਲ ਪਹਿਲੀ ਨਜ਼ਰੇ ਉਚਾਈ ਤੋਂ ਡਿੱਗਣ ਕਾਰਨ ਮੌਤ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਦੀ ਮੋਰਚੀ ’ਚ ਰਖਵਾ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।