ਸੀਵਰੇਜ ਦੀ ਸਮੱਸਿਆ ਤੋਂ ਦੁਖੀ ਮੁਹੱਲਾ ਵਾਸੀਆਂ ਵੱਲੋਂ ਪ੍ਰਦਰਸ਼ਨ
ਸੀਵਰੇਜ ਦੀ ਸਮੱਸਿਆ ਤੋਂ ਦੁਖੀ ਮੁਹੱਲਾ ਵਾਸੀਆਂ ਨੇ ਸੀਵਰੇਜ਼ ਵਿਭਾਗ ਦੇ ਦਫ਼ਤਰ ਕੀਤਾ ਪ੍ਰਦਰਸ਼ਨ
Publish Date: Fri, 19 Jun 2026 04:20 PM (IST)
Updated Date: Sat, 20 Jun 2026 04:01 AM (IST)

: ਵਿਆਜ ’ਤੇ ਪੈਸੇ ਚੁੱਕ ਬਣਾਏ ਘਰ ਦੀਆਂ ਨੀਂਹਾਂ ’ਚ ਪੈ ਰਿਹਾ ਪਾਣੀ : ਪੀੜਤ : ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਹੀਂ ਆਏ ਪੈਸੇ : ਮਨਦੀਪ ਕੌਰ ਸਮੱਸਿਆ ਦਾ ਜਲਦੀ ਹੱਲ ਨਾ ਹੋਇਆ ਤਾਂ ਕੀਤਾ ਜਾਵੇਗਾ ਪ੍ਰਦਰਸਨ : ਵਿਧਾਇਕ ਕਾਲਾ ਢਿੱਲੋਂ ਯਾਦਵਿੰਦਰ ਸਿੰਘ ਭੁੱਲਰ/ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਪਟੇਲ ਨਗਰ, ਗਲੀ ਨੰਬਰ 5 ਵਿਖੇ ਸੀਵਰੇਜ਼ ਦੇ ਬਲੋਕ ਹੋਣ ਦੀ ਸਮੱਸਿਆ ਕਾਫ਼ੀ ਲੰਮੇਂ ਸਮੇਂ ਤੋਂ ਚਲ ਰਹੀ ਹੈ। ਇਸ ਕਾਰਨ ਮੁਹੱਲਾ ਵਾਸੀਆਂ ਨੂੰ ਕਾਫ਼ੀ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਵਰੇਜ ਦਾ ਪਾਣੀ ਗਲੀਆਂ ’ਚ ਖੜ੍ਹ ਚੁੱਕਿਆ ਤੇ ਘਰਾਂ ਦੀਆਂ ਨੀਂਹਾਂ ’ਚ ਪੈ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਸੀਵਰੇਜ ਵਿਭਾਗ ਦੇ ਦਫ਼ਤਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁਹੱਲਾ ਵਾਸੀਆਂ ਦੇ ਪ੍ਰਦਰਸ਼ਨ ’ਚ ਪੁੱਜੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਦੱਸਿਆ ਕਿ ਸਥਾਨਕ ਪਟੇਲ ਨਗਰ, ਗਲੀ ਨੰਬਰ 5 ਵਿਖੇ ਸੀਵਰੇਜ਼ ਬੰਦ ਹੋਣ ਦੀ ਸਮੱਸਿਆ ਕਾਫ਼ੀ ਲੰਮੇ ਸਮੇਂ ਤੋਂ ਚੱਲ ਰਹੀ ਹੈ। ਇਸ ਮੁਹੱਲੇ ’ਚ ਵੱਡੀ ਗਿਣਤੀ ’ਚ ਲੋੜਵੰਦ ਪਰਿਵਾਰਾਂ ਦੀ ਰਹਾਇਸ਼ ਤੇ ਸੀਵਰੇਜ਼ ਦਾ ਪਾਣੀ ਓਵਰਫ਼ਲੋ ਹੋ ਕੇ ਗਲੀਆਂ ’ਚ ਖੜ੍ਹ ਰਿਹਾ ਹੈ ਤੇ ਘਰਾਂ ਦੀਆਂ ਨੀਂਹਾਂ ’ਚ ਪੈ ਰਿਹਾ ਹੈ। ਇਸ ਕਾਰਨ ਮੁਹੱਲਾ ਵਾਸੀਆਂ ਨੂੰ ਕਾਫ਼ੀ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਘਰਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਕਈ ਵਾਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਮੁਹੱਲੇ ’ਚ ਕੁੱਝ ਲੋਕਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਫ਼ਾਰਮ ਭਰੇ ਸਨ ਪਰ ਅਜੇ ਤੱਕ ਉਨ੍ਹਾਂ ਦੇ ਪੈਸੇ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਸਮੱਸਿਆ ਦੇ ਹੱਲ ਲਈ ਸੀਵਰੇਜ਼ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ। ਜੇਕਰ ਜਲਦ ਹੱਲ ਨਾ ਹੋਇਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ। :ਬਾਕਸ ਨਿਊਜ: : ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਹੀਂ ਆਏ ਪੈਸੇ : ਮਨਦੀਪ ਕੌਰ ਮੁਹੱਲਾ ਵਾਸੀ ਪੀੜਤ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਹਾਲਤ ਮਾੜੀ ਹੋਣ ਕਰ ਕੇ ਉਨ੍ਹਾਂ ਨੇ ਨਗਰ ਨਿਗਮ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਫ਼ਾਰਮ ਭਰੇ ਸਨ। ਅਧਿਕਾਰੀਆਂ ਦੇ ਕਹਿਣ ’ਤੇ ਉਨ੍ਹਾਂ ਨੇ ਪੁਰਾਣਾ ਘਰ ਢਾਹ ਦਿੱਤਾ, ਪਰ ਉਨ੍ਹਾਂ ਫੋਨ ਤੇ ਪੈਸੇ ਆਉਣ ਸਬੰਧੀ ਮੈਸਿਜ਼ ਤਾਂ ਆ ਚੁੱਕਿਆ ਹੈ ਪਰ ਅਜੇ ਤੱਕ ਪੈਸੇ ਨਹੀਂ ਆਏ ਹਨ ਉਨ੍ਹਾਂ ਨੇ ਹੁਣ ਆਪਣਾ ਮਕਾਨ 3 ਲੱਖ ਰੁਪਏ ਦਾ ਵਿਆਜ ’ਤੇ ਕਰਜਾ ਚੁੱਕ ਕੇ ਪੂਰਾ ਕੀਤਾ ਹੈ ਤੇ ਉਨ੍ਹਾਂ ਦੇ ਮਕਾਨ ਦਾ ਕੰਮ ਅਜੇ ਅਧੂਰਾ ਪਿਆ ਹੈ, ਉਨ੍ਹਾਂ ਪਿਛਲੇ 4 ਮਹੀਨਿਆਂ ਤੋਂ ਲਾਰੇ ਲਗਾਏ ਜਾ ਰਹੇ ਹਨ ਪਰ ਉਨ੍ਹਾਂ ਨੂੰ ਇੱਕ ਵੀ ਪੈਸਾ ਅਜੇ ਤੱਕ ਨਹੀਂ ਆਇਆ ਹੈ, ਉੱਪਰੋ ਹੁਣ ਇਸ ਮਕਾਨ ਦੀਆਂ ਨੀਂਹਾਂ ’ਚ ਸੀਵਰੇਜ਼ ਦਾ ਗੰਦਾ ਪਾਣੀ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਖਾਤੇ ’ਚ ਜਲਦ ਪੈਸੇ ਪਾਏ ਜਾਣ ਤੇ ਸੀਵਰੇਜ਼ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।