- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਲਜ਼ਾਰ ਸਿੰਘ ਦਾ ਮਸਲਾ ਰਾਹੁਲ ਗਾਂਧੀ ਤਕ ਪਹੁੰਚ ਚੁੱਕਾ ਹੈ। ਉਨ੍ਹਾਂ ਦੀ ਪਾਰਟੀ ਕਦੇ ਵੀ ਕੋਈ ਵੱਡਾ ਸੰਘਰਸ਼ ਵਿਢ ਸਕਦੀ ਹੈ ਜਦੋਂ ਤਕ ਪਰਿਵਾਰ ਦੇ ਕਹਿਣ ਅਨੁਸਾਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ। ਮਰਨ ਸਮੇਂ ਤੋਂ ਪਹਿਲਾਂ ਜੋ ਗੁਲਜ਼ਾਰ ਸਿੰਘ ਜਿਨ੍ਹਾਂ ਵਿਅਕਤੀਆਂ ਦੇ ਨਾਂ ਲੈ ਕੇ ਗਿਆ ਹੈ ਜਿਸ ਦੇ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੀ ਜ਼ਿਕਰ ਹੈ ਹੈ, ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕਾਂਗਰਸ ਪਾਰਟੀ ਆਰਾਮ ਨਾਲ ਨਹੀਂ ਬੈਠੇਗੀ।

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ ਦਿੜ੍ਹਬਾ : ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਿੰਡ ਤੂਰਬੰਜਾਰਾ ਵਿਖੇ ਗੁਲਜ਼ਾਰ ਸਿੰਘ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸਨ। ਉਨ੍ਹਾਂ ਨੇ ਪਰਿਵਾਰ ਦੇ ਮੈਂਬਰਾਂ ਨਾਲ ਬੈਠ ਕੇ ਹੋਈ ਘਟਨਾ ਦੀ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਲਜ਼ਾਰ ਸਿੰਘ ਦਾ ਪਰਿਵਾਰ ਦਿਹਾੜੀ ਕਰਨ ਵਾਲਾ ਪਰਿਵਾਰ ਹੈ ਮਜ਼ਦੂਰ ਵਰਗ ਨੂੰ ਉਸ ਸਮੇਂ ਵੱਡਾ ਝਟਕਾ ਲੱਗਦਾ ਹੈ ਜਦੋਂ ਉਸ ਦੇ ਪਰਿਵਾਰ ਦਾ ਮੁਖੀ ਜਿਹੜਾ ਕਿ ਉਸ ਪਰਿਵਾਰ ਨੂੰ ਰੋਟੀ ਰੋਜੀ ਕਮਾ ਕੇ ਦਿੰਦਾ ਸੀ ਉਸ ਵਿਅਕਤੀ ਨੂੰ ਸੱਚ ਬੋਲਣਾ ਇਨਾ ਮਹਿੰਗਾ ਪੈ ਸਕਦਾ ਹੈ ਕਿ ਸਾਰਾ ਪਰਿਵਾਰ ਉਸਦੇ ਸੱਚ ਬੋਲਣ ਦੀ ਸਜ਼ਾ ਭੁਗਤ ਰਿਹਾ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਸ ਦੇ ਪਿੰਡ ਆਏ ਉਸ ਨੇ ਕਿਸੇ ਦੀ ਸ਼ਿਕਾਇਤ ਨਹੀਂ ਸੀ ਕੀਤੀ ਸਿਰਫ ਆਪਣੇ ਪੁੱਤਰ ਬਾਰੇ ਕਿਹਾ ਸੀ ਕਿ ਉਹ ਨਸ਼ੇ ਦਾ ਆਦੀ ਹੈ, ਉਸਨੂੰ ਕੌਣ ਨਸ਼ਾ ਸਪਲਾਈ ਕਰਦਾ ਹੈ, ਇਸ ਬਾਰੇ ਪਤਾ ਕੀਤਾ ਜਾਵੇ। ਪਰ ਪਿੰਡ ਦੇ ਕੁਝ ਧਨਾਢ ਲੋਕਾਂ ਵੱਲੋਂ ਗੁਲਜ਼ਾਰ ਸਿੰਘ ਨੂੰ ਇਹ ਸਵਾਲ ਪੁੱਛਣ ਉੱਤੇ ਪਰੇਸ਼ਾਨ ਕੀਤਾ ਗਿਆ ਜਿਸ ਕਾਰਨ ਉਹ ਨਾਮੋਸ਼ੀ ਦੀ ਹਾਲਤ ਦੇ 'ਚ ਜ਼ਹਿਰੀਲੀ ਦਵਾ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਂਦਾ ਹੈ। ਉਸ ਤੋਂ ਵੀ ਮਾੜੀ ਗੱਲ ਇਹ ਹੁੰਦੀ ਹੈ ਕਿ ਉਸਦੇ ਪਰਿਵਾਰ ਨੂੰ ਸਸਕਾਰ ਸਮੇਂ ਸਹਿਮਤੀ 'ਚ ਨਹੀਂ ਲਿਆ ਗਿਆ ਸੰਸਕਾਰ ਦੀਆਂ ਰਸਮਾਂ ਵੀ ਪਰਿਵਾਰ ਨੂੰ ਪੂਰੀਆਂ ਨਹੀਂ ਕਰਨ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਪਰਿਵਾਰ ਦੇ ਨਾਲ ਖੜ੍ਹੀ ਹੈ ਤੇ ਖੜ੍ਹੀ ਰਹੇਗੀ ਜਦੋਂ ਤਕ ਪਰਿਵਾਰ ਦੇ ਕਹਿਣ ਅਨੁਸਾਰ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ।
ਗੁਲਜ਼ਾਰ ਸਿੰਘ ਦਾ ਮਸਲਾ ਰਾਹੁਲ ਗਾਂਧੀ ਤਕ ਪਹੁੰਚ ਚੁੱਕਾ ਹੈ। ਉਨ੍ਹਾਂ ਦੀ ਪਾਰਟੀ ਕਦੇ ਵੀ ਕੋਈ ਵੱਡਾ ਸੰਘਰਸ਼ ਵਿਢ ਸਕਦੀ ਹੈ ਜਦੋਂ ਤਕ ਪਰਿਵਾਰ ਦੇ ਕਹਿਣ ਅਨੁਸਾਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ। ਮਰਨ ਸਮੇਂ ਤੋਂ ਪਹਿਲਾਂ ਜੋ ਗੁਲਜ਼ਾਰ ਸਿੰਘ ਜਿਨ੍ਹਾਂ ਵਿਅਕਤੀਆਂ ਦੇ ਨਾਂ ਲੈ ਕੇ ਗਿਆ ਹੈ ਜਿਸ ਦੇ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੀ ਜ਼ਿਕਰ ਹੈ ਹੈ, ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕਾਂਗਰਸ ਪਾਰਟੀ ਆਰਾਮ ਨਾਲ ਨਹੀਂ ਬੈਠੇਗੀ। ਪਿੰਡ ਤੂਰ ਵਣਜਾਰਾ ਦੇ ਵਿਚ ਸਿਆਸੀ ਪਾਰਟੀਆਂ ਨੂੰ ਆਉਣ ਤੋਂ ਰੋਕਣ ਲਈ ਪੁਲਿਸ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੀਤੇ ਜਾਂਦੇ ਧੱਕੇ ਦੀ ਨਿੰਦਾ ਕਰਦਿਆਂ ਕਿਹਾ ਕਿ ਦੁਖੀ ਪਰਿਵਾਰ ਨਾਲ ਕੋਈ ਵੀ ਤੁੱਕ ਸਾਂਝਾ ਕਰਨ ਲਈ ਆ ਸਕਦਾ ਹੈ ਪਰ ਉਹਨਾਂ ਨੂੰ ਰੋਕਣਾ ਉਸ ਤੋਂ ਵੀ ਵੱਡਾ ਜੁਰਮ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਰਜਿੰਦਰ ਦੀਪਾ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ ਤੇ ਹੋਰ ਵਰਕਰ ਹਾਜ਼ਰ ਸਨ।