- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
14 ਸਾਲਾ 'ਚ ਲੋਕਾਂ ਦੀ ਪਸੰਦ ਬਣਿਆ ਪੰਜਾਬੀ ਜਾਗਰਣ

- ਪਾਠਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਿਆ ਅਖ਼ਬਾਰ
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ
ਮਾਲੇਰਕੋਟਲਾ : ਪਾਠਕਾਂ ਦੀ ਪਸੰਦ ਬਣੇ ‘ਪੰਜਾਬੀ ਜਾਗਰਣ’ ਅਖ਼ਬਾਰ ਨੇ 14 ਵਰ੍ਹੇ ਦੀ ਮੁਕੰਮਲ ਸਫਲਤਾ ਤੋਂ ਬਾਅਦ 15ਵੇਂ ਵਰ੍ਹੇ ਵੱਲ ਆਪਣਾ ਕਦਮ ਵਧਾਇਆ ਹੈ। ‘ਪੰਜਾਬੀ ਜਾਗਰਣ’ ਨੇ ਆਪਣੇ ਪਾਠਕਾਂ ਨੂੰ ਪੰਜਾਬੀ ਭਾਸ਼ਾ, ਖ਼ਬਰਾਂ, ਸੱਭਿਆਚਾਰ ਅਤੇ ਲੋਕ ਮੁੱਦਿਆਂ ਨੂੰ ਲਗਾਤਾਰ ਮੰਚ ਦਿੱਤਾ ਹੈ। ‘ਪੰਜਾਬੀ ਜਾਗਰਣ’ ਸਿਰਫ ਅਖ਼ਬਾਰ ਨਹੀਂ ਸਗੋਂ ਭਾਸ਼ਾ ਤੇ ਲੋਕਾਂ ਦੀ ਆਵਾਜ਼ ਵਜੋਂ ਪਸੰਦ ਕੀਤਾ ਗਿਆ ਹੈ। ਅੱਜ ਵੱਖ-ਵੱਖ ਪਾਠਕਾਂ ਨੇ ‘ਪੰਜਾਬੀ ਜਾਗਰਣ’ ਦੀ 15ਵੀਂ ਵਰ੍ਹੇ ਵਿੱਚ ਕਦਮ ਰੱਖਣ ਦੀ ਵਧਾਈ ਦਿੱਤੀ।
- ‘ਪੰਜਾਬੀ ਜਾਗਰਣ’ ਪਾਠਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਿਆ : ਹਰਬੰਸ ਸਿੰਘ
ਪੀਆਰਟੀਸੀ ਦੇ ਸੇਵਾਮੁਕਤ ਜੀਐੱਮ ਹਰਬੰਸ ਸਿੰਘ ਭੱਟੀ ਨੇ ਕਿਹਾ ਕਿ ‘ਪੰਜਾਬੀ ਜਾਗਰਣ’ ਨੇ ਪਿਛਲੇ 14 ਸਾਲਾਂ ਵਿੱਚ ਲੋਕਾਂ ਤੱਕ ਖ਼ਬਰਾਂ, ਸਮਾਜਿਕ ਮੁੱਦੇ ਅਤੇ ਲੋਕਾਂ ਦੀ ਆਵਾਜ਼ ਪਹੁੰਚਾਉਣ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਇਹ ਸਫਰ ਸਿਰਫ਼ ਸਮੇਂ ਦਾ ਨਹੀਂ, ਲੋਕਾਂ ਦੇ ਭਰੋਸੇ ਦਾ ਵੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਜੋ ਅਖ਼ਬਾਰ ਨੇ ਮੀਲ ਪੱਥਰ ਸਾਫ ਕੀਤੇ ਹਨ ਉਹ ਕਾਬਿਲੇ ਤਾਰੀਫ ਹਨ।
- ‘ਪੰਜਾਬੀ ਜਾਗਰਣ’ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਬੇਬਾਕਤਾ ਨਾਲ ਉਠਾਇਆ : ਕੁਲਵੰਤ ਸਿੰਘ
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ‘ਪੰਜਾਬੀ ਜਾਗਰਣ’ ਨੂੰ 15ਵੇਂ ਸਾਲ ਵਿੱਚ ਪ੍ਰਵੇਸ਼ ਕਰਨ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਹੈ ਕਿ ਲੋਕਾਂ ਨਾਲ ਜੁੜਾਅ ‘ਕਿਸੇ ਵੀ ਮੀਡੀਆ ਸੰਸਥਾ ਦੀ ਅਸਲ ਤਾਕਤ ਉਸ ਦੇ ਪਾਠਕ ਹੁੰਦੇ ਹਨ। ‘ਪੰਜਾਬੀ ਜਾਗਰਣ’ ਨੂੰ ਲੋਕਾਂ ਨੇ ਇਸ ਲਈ ਪਸੰਦ ਕੀਤਾ ਕਿਉਂਕਿ ਇਸ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਸਫਲਤਾਵਾਂ ਨੂੰ ਅੱਗੇ ਲਿਆਇਆ। ਕਾਮਨਾ ਕਰਦੇ ਹਾਂ ਕਿ ਅਦਾਰਾ ਆਪਣੀਆਂ ਸੱਚੀਆਂ ਲਿਖਤਾਂ ਕਰਕੇ ਸਫਲਤਾ ਵੱਲ ਵਧੇ।
- ‘ਪੰਜਾਬੀ ਜਾਗਰਣ’ ਦਿਨੋਂ-ਦਿਨ ਸਫਲਤਾ ਵੱਲ ਵਧਿਆ : ਅਮਰਜੀਤ ਸਿੰਘ
ਸਮਾਜ ਸੇਵੀ ਅਮਰਜੀਤ ਸਿੰਘ ਖਹਿਰਾ ਨੇ ਜਿੱਥੇ ‘ਪੰਜਾਬੀ ਜਾਗਰਣ’ ਅਖ਼ਬਾਰ ਨੂੰ 15ਵੀਂ ਵਰ੍ਹੇਗੰਢ ਦੀ ਮੁਬਾਰਕਾਵਾਦ ਦਿੱਤੀ ਉੱਥੇ ਕਿਹਾ ਕਿ ਅਖ਼ਬਾਰ ਨੇ ਪੰਜਾਬੀ ਭਾਸ਼ਾ ਅਤੇ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਵੀ ਨਿਡਰਤਾ ਨਾਲ ਉਜਾਗਰ ਕੀਤਾ। ਇਸੇ ਕਰ ਕੇ ਅੱਜ ‘ਪੰਜਾਬੀ ਜਾਗਰਣ’ ਲੋਕਾਂ ਦੀ ਪਸੰਦ ਬਣ ਚੁੱਕਿਆ ਹੈ। ਅਸੀਂ ਆਸ ਕਰਦੇ ਹਾਂ ਕਿ ਅਦਾਰਾ ਇਸੇ ਤਰ੍ਹਾਂ ਹੱਕ ਅਤੇ ਸੱਚ ਤੇ ਪਹਿਰਾ ਦਿੰਦੇ ਹੋਏ ਸਫਲਤਾ ਦੀਆਂ ਪੌੜੀਆਂ ਨੂੰ ਛੂਹਦਾ ਹੋਇਆ ਦਿਨੋਂ-ਦਿਨ ਤਰੱਕੀ ਦੀਆਂ ਮੰਜ਼ਿਲਾਂ ਵੱਲ ਵਧੇ।
- ਅਦਾਰੇ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ : ਕੁਲਵਿੰਦਰ ਸਿੰਘ
ਹੈੱਡ ਟੀਚਰ ਮਾਸਟਰ ਕੁਲਵਿੰਦਰ ਸਿੰਘ ਖੇੜੀ ਕਿਹਾ ਕਿ ‘ਪੰਜਾਬੀ ਜਾਗਰਣ’ ਨੂੰ 15ਵੇਂ ਵਰ੍ਹੇ ਵਿੱਚ ਕਦਮ ਰੱਖਣ ’ਤੇ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਅਖ਼ਬਾਰ ਨੇ ਹਮੇਸ਼ਾ ਹੀ ਇਲਾਕੇ ਦੀਆਂ ਸਮੱਸਿਆਵਾਂ ਅਤੇ ਸੱਭਿਆਚਾਰਕ, ਸਮਾਜਿਕ ਸਰਗਰਮੀਆਂ ਨੂੰ ਅਖ਼ਬਾਰ ਅੰਦਰ ਨਸ਼ਰ ਕਰ ਕੇ ਦਰਸ਼ਕਾਂ ਵਿੱਚ ਚੰਗੀ ਥਾਂ ਬਣਾਈ। ‘ਪੰਜਾਬੀ ਜਾਗਰਣ’ ਨੇ ਪੰਜਾਬੀ ਭਾਸ਼ਾ ਵਿੱਚ ਜਾਣਕਾਰੀ ਦੇਣ ਨਾਲ ਨਾਲ ਲੋਕਾਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨ ਦਾ ਵੀ ਕੰਮ ਕੀਤਾ ਹੈ। ਇਹ ਪੱਤਰਕਾਰਤਾ ਅਤੇ ਪੰਜਾਬੀਅਤ ਦਾ ਸੁੰਦਰ ਮਿਲਾਪ ਹੈ।