- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਨਸ਼ਨ ਨਾ ਮਿਲਣ ਦੇ ਰੋਸ ’ਚ ਪੈਨਸ਼ਨਰਾਂ ਕੀਤਾ ਪ੍ਰਦਰਸ਼ਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਆਲ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪੈਨਸ਼ਨਰਾਂ ਦੀ ਅਦਾਇਗੀ ਸਮੇਂ ਸਿਰ ਨਾ ਹੋਣ ਕਰਕੇ ਸਰਕਾਰਾਂ ਤੇ ਬੈਂਕਾਂ ਵਿਚ ਪੈਨਸ਼ਨਰਾਂ ਦੀ ਖੱਜਲ-ਖੁਆਰੀ ਵਿਰੁੱਧ ਬੁੱਧਵਾਰ ਨੂੰ ਸਟੇਟ ਬੈਂਕ ਆਫ ਇੰਡੀਆ ਵੱਡਾ ਚੌਕ ਵਿੱਚ ਰੋਸ ਮੁਜ਼ਾਹਰਾ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਜਿਸ ਦੀ ਪ੍ਰਧਾਨਗੀ ਪ੍ਰਧਾਨ ਸੁਰਿੰਦਰ ਬਾਲੀਆਂ ਨੇ ਕੀਤੀਈ। ਇਸ ਮੌਕੇ ਜਨਰਲ ਸਕੱਤਰ ਬਲਵੰਤ ਸਿੰਘ ਢਿੱਲੋਂ ਨੇ ਸਰਕਾਰ ਦੀਆ ਨਲਾਇਕੀਆਂ, ਪੈਨਸਨਰਾਂ ਪ੍ਰਤੀ ਬੇਰੁਖੀ ਅਤੇ ਮਤਰੇਈ ਮਾਂ ਵਾਲੇ ਸਲੂਕ ਪ੍ਰਤੀ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਪੈਨਸ਼ਨਰਾਂ ਨੂੰ ਪੈਨਸ਼ਨ ਮਿਲਣ ਵਿੱਚ ਦੇਰੀ ਹੋਈ ਹੋਵੇ। ਉਨ੍ਹਾਂ ਕਿਹਾ ਕਿ ਪੈਨਸ਼ਨਰ ਪੈਨਸ਼ਨ ਦੇ ਸਹਾਰੇ ਹੀ ਆਪਣੇ ਮਹੀਨੇ ਦੇ ਖਰਚੇ ਚਲਾਉਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਡੀਏ ਦਾ ਬਕਾਇਆ, ਪੇ-ਫਿਕਸ਼ੇਸਨ ਵੱਲੋਂ ਸਿਫਾਰਸ਼ 2.59 ਦਾ ਗੁਣਾਂਕ ਨਾ ਦੇਣਾ, ਪੇ-ਰੀਵਾਇਜ ਦਾ ਬਕਾਇਆ ਨਾ ਦੇਣਾ ਅਤੇ ਅਪ੍ਰੈਲ ਮਹੀਨੇ ਦੀ ਪੈਨਸ਼ਨ ਕੱਟ ਕੇ ਬਜ਼ੁਰਗਾਂ ਨੂੰ ਸੜਕਾਂ ਤੇ ਰੁਲਣ ਲਈ ਮਜ਼ਬੂਰ ਕਰ ਦਿੱਤਾ। ਸੀਨੀਅਰ ਮੀਤ ਪ੍ਰਧਾਨ ਬਿੱਕਰ ਸਿੰਘ ਸਿਬੀਆਂ, ਮੋਹਨ ਸਿੰਘ ਵਿੱਤ ਸਕੱਤਰ, ਪਵਨ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਸਰਪ੍ਰਸਤ ਅਤੇ ਜਗਦੀਸ ਸਰਮਾਂ ਨੇ ਸਰਕਾਰ ਤੋ ਮੰਗ ਕੀਤੀ ਕਿ ਉਨ੍ਹਾਂ ਦੀ ਪੈਨਸ਼ਨ ਬਿਨਾਂ ਦੇਰੀ ਜਾਰੀ ਕੀਤੀ ਜਾਵੇ ਅਤੇ ਪੈਨਸ਼ਨਰਾਂ ਨੂੰ ਖੱਜਲ ਖੁਆਰ ਕਰਨਾ ਬੰਦ ਕੀਤਾ ਜਾਵੇ। ਐਸਬੀਆਈ ਅਤੇ ਪੀਐਨਬੀ ਬੈਂਕ ਦੇ ਮੈਨੇਜਰਾਂ ਵੱਲੋਂ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਅਵਾਜ ਸਰਕਾਰ ਤੱਕ ਪਹੁੰਚਦੀ ਕਰਕੇ ਪੈਨਸ਼ਨਰਾਂ ਨੂੰ ਜਲਦੀ ਹੀ ਪੈਨਸ਼ਨ ਰਲੀਜ ਕੀਤੀ ਜਾਵੇਗੀ। ਇਸ ਮੌਕੇ ਹਰਬੰਸ ਲਾਲ ਜਿੰਦਲ ਮੀਤ ਪ੍ਰਧਾਨ, ਸੱਤਪਾਲ ਕਲਸੀ, ਭਗਵਾਨ ਦਾਸ ਸਰਮਾਂ, ਰਾਮ ਲਾਲ ਸਰਮਾਂ, ਰਾਮਪਾਲ ਭਿੰਡਰ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਖੇੜੀ, ਰਾਮਪਾਲ ਮੰਗਵਾਲ, ਰੂਪ ਚਾਂਗਲੀ, ਭੋਲਾ ਘਨੌਰੀ, ਬਲਵਿੰਦਰ ਖੇੜੀ, ਕੁਲਵੰਤ ਸਿੰਘ, ਜਗਦੇਵ ਤੂੰਗਾ ਹਾਜ਼ਰ ਸਨ।