ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ ਨੇ ਮੁੱਖ ਮਹਿਮਾਨ ਵਜੋਂ ਸੱਭਿਆਚਾਰਕ ਮੇਲੇ ਦੀ ਕਰਵਾਈ ਸ਼ੁਰੂਆਤ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ ਨੇ ਮੁੱਖ ਮਹਿਮਾਨ ਵਜੋਂ ਸੱਭਿਆਚਾਰਕ ਮੇਲੇ ਦੀ ਕਰਵਾਈ ਸ਼ੁਰੂਆਤ
Publish Date: Sun, 05 Jul 2026 05:18 PM (IST)
Updated Date: Mon, 06 Jul 2026 04:03 AM (IST)
-ਮਨੀਸ਼ ਗਰਗ ਨੇ ਰੀਬਨ ਕੱਟਣ ਦੀ ਰਸਮ ਨਿਭਾਈ, ਪ੍ਰਬੰਧਕਾਂ ਵੱਲੋਂ ਕੀਤਾ ਵਿਸ਼ੇਸ਼ ਸਨਮਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਦੌੜ : ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਭਦੌੜ ਵਿਖੇ ਕਰਵਾਏ ਗਏ 30ਵੇਂ ਸਲਾਨਾ ਭੰਡਾਰੇ ਤੇ ਵਿਸ਼ਾਲ ਸੱਭਿਆਚਾਰਕ ਮੇਲੇ ’ਚ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਮੁੱਖ ਮਹਿਮਾਨ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਰੀਬਨ ਕੱਟਣ ਦੀ ਰਸਮ ਅਦਾ ਕਰਕੇ ਇਸ ਮੇਲੇ ਦੀ ਰਸਮੀ ਤੇ ਵਿਧੀਵਤ ਸ਼ੁਰੂਆਤ ਕਰਵਾਈ। ਮੇਲੇ ’ਚ ਪਹੁੰਚਣ ’ਤੇ ਪ੍ਰਬੰਧਕਾਂ ਵੱਲੋਂ ਮਨੀਸ਼ ਗਰਗ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਾਹਰ ਸਿੰਘ ਔਲਖ, ਸਾਬਕਾ ਕੌਂਸਲਰ ਲਾਭ ਸਿੰਘ ਤੇ ਸਾਬਕਾ ਕੌਂਸਲਰ ਵਕੀਲ ਸਿੰਘ, ਸੇਵਕ ਸਿੰਘ ਸਾਊਂਡ ਵਾਲੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਸਾਬਕਾ ਪ੍ਰਧਾਨ ਮਨੀਸ਼ ਗਰਗ ਨੇ ਇਸ ਸੱਭਿਆਚਾਰਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਗੀਤਕਾਰ, ਸੰਗੀਤਕਾਰ ਤੇ ਰੰਗਕਰਮੀ ਸਾਡੇ ਸਮਾਜ ਦਾ ਅਸਲ ਦਰਪਣ ਹੁੰਦੇ ਹਨ। ਜੋ ਆਪਣੀ ਕਲਾ ਦੇ ਜ਼ਰੀਏ ਅਮੀਰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨੂੰ ਜ਼ਿੰਦਾ ਰੱਖ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਮੇਲੇ ਨਾ ਸਿਰਫ਼ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਸਗੋਂ ਸਾਡੀ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਤੇ ਜੜ੍ਹਾਂ ਨਾਲ ਜੋੜਨ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਸਮਾਗਮ ਦੀ ਸਫ਼ਲਤਾ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਬੰਧਕਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਭਵਿੱਖ ’ਚ ਵੀ ਕਲਾਕਾਰ ਮੰਚ ਤੇ ਅਜਿਹੇ ਸਮਾਜਿਕ-ਧਾਰਮਿਕ ਕਾਰਜਾਂ ਲਈ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ। ਅਖੀਰ ’ਚ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਮਨੀਸ਼ ਗਰਗ ਦਾ ਇਸ ਸਮਾਗਮ ’ਚ ਪਹੁੰਚਣ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤਹਿ ਦਿਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਸਮੂਹ ਗੀਤਕਾਰ, ਸੰਗੀਤਕਾਰ ਤੇ ਕਲਾਕਾਰ ਮੰਚ ਦੀ ਕਮੇਟੀ ਦੇ ਪ੍ਰਧਾਨ ਗੁਰਮੀਤ ਕੌੜਾ, ਵਾਇਸ ਪ੍ਰਧਾਨ ਰਾਜ ਰੰਗੀਲਾ, ਖ਼ਜ਼ਾਨਚੀ ਮਨਜੀਤ ਰੌਂਤਾ ਤੇ ਸਲਾਹਕਾਰ ਮਿੰਟੂ ਮਖੌਲੀ ਅਤੇ ਸੇਵਕ ਸਿੰਘ ਸਾਊਂਡ ਵਾਲੇ ਹਾਜ਼ਰ ਸਨ। ਮੇਲੇ ਦੇ ਅਖੀਰ ’ਚ ਕਮੇਟੀ ਵੱਲੋਂ ਆਏ ਹੋਏ ਸਾਰੇ ਦਰਸ਼ਕਾਂ ਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਅਜੋਕੇ ਦੌਰ ’ਚ ਅਜਿਹੇ ਉਪਰਾਲੇ ਸ਼ਲਾਘਾਯੋਗ : ਮਨੀਸ਼ ਗਰਗ ਸਾਬਕਾ ਪ੍ਰਧਾਨ ਮਨੀਸ਼ ਗਰਗ ਨੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜੋਕੇ ਦੌਰ ’ਚ ਜਿੱਥੇ ਪੱਛਮੀ ਸੱਭਿਆਚਾਰ ਸਾਡੇ ਸਮਾਜ ’ਤੇ ਹਾਵੀ ਹੋ ਰਿਹਾ ਹੈ। ਉੱਥੇ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ। ਮਨੀਸ਼ ਗਰਗ ਨੇ ਭਦੌੜ ਇਲਾਕੇ ਦੀ ਤਰੱਕੀ ਤੇ ਸਥਾਨਕ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਇਲਾਕੇ ਦੇ ਅਜਿਹੇ ਸਾਂਝੇ ਸੱਭਿਆਚਾਰਕ ਤੇ ਧਾਰਮਿਕ ਮੰਚਾਂ ਦੀ ਹੌਸਲਾ ਵਧਾਉਣਾ ਉਨ੍ਹਾਂ ਦਾ ਮੁੱਖ ਫ਼ਰਜ਼ ਹੈ ਤਾਂ ਜੋ ਪੰਜਾਬੀਅਤ ਦੇ ਇਸ ਸੁਨੇਹੇ ਨੂੰ ਘਰ-ਘਰ ਤਕ ਪਹੁੰਚਾਇਆ ਜਾ ਸਕੇ। ਉਨ੍ਹਾਂ ਦੇ ਹਮੇਸ਼ਾ ਹਾਜ਼ਰ ਰਹਿਣ ਦੇ ਜਜ਼ਬੇ ਕਾਰਨ ਹਾਜ਼ਰ ਸੰਗਤਾਂ ਤੇ ਪ੍ਰਬੰਧਕਾਂ ਵੱਲੋਂ ਤਾੜੀਆਂ ਦੀ ਗੂੰਜ ’ਚ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਆਭਾਰ ਪ੍ਰਗਟਾਇਆ ਗਿਆ।