ਲਾਡਲੇ ਖਾਟੂ ਵਾਲੇ ਕੇ ਪ੍ਰਚਾਰ ਮੰਡਲ ਵੱਲੋਂ ਤੀਸਰਾ ਵਿਸ਼ਾਲ ਜਾਗਰਣ ਕਰਵਾਇਆ
ਲਾਡਲੇ ਖਾਟੂ ਵਾਲੇ ਕੇ ਪ੍ਰਚਾਰ ਮੰਡਲ ਵਲੋਂ ਤੀਸਰਾ ਵਿਸ਼ਾਲ ਜਾਗਰਣ ਕਰਵਾਇਆ
Publish Date: Sun, 28 Jun 2026 05:08 PM (IST)
Updated Date: Mon, 29 Jun 2026 04:02 AM (IST)

ਭਜਨ ਗਾਇਕ ਵਿਸ਼ਾਲ ਗੋਇਲ ਧੂਰੀ, ਲੋਕੇਸ਼ ਲੱਡੂ ਬਠਿੰਡਾ ਤੇ ਦੀਦੀ ਮੀਨੂੰ ਸ਼ਰਮਾ ਨੇ ਬੰਨ੍ਹਿਆ ਰੰਗ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਲਾਡਲੇ ਖਾਟੂ ਵਾਲੇ ਕੇ ਪ੍ਰਚਾਰ ਮੰਡਲ ਵਲੋਂ ਨਗਰ ਦੇ ਸਹਿਯੋਗ ਨਾਲ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਕਾ ਤੀਸਰਾ ਵਿਸ਼ਾਲ ਜਾਗਰਣ ਮਹਾਂਉਤਸਵ ਸ਼੍ਰੀਰਾਮ ਲੀਲ੍ਹਾ ਗਰਾਉਂਡ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਅਤੇ ਐਸ.ਡੀ.ਐਮ ਤਪਾ ਆਯੁਸ਼ ਗੋਇਲ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ, ਜਿਨ੍ਹਾਂ ਦਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ। ਸਮਾਗਮ ਮੌਕੇ ਗਣੇਸ਼ ਪੂਜਣ ਦੀ ਰਸਮ ਬਨਾਰਸੀ ਦਾਸ ਸ਼ੰਕਰ ਲਾਲ, ਪੂਜਨ ਦੀ ਰਸਮ ਸੇਵਾ ਮੁਕਤ ਏਡੀਸੀ ਪ੍ਰਵੀਨ ਗੋਇਲ, ਜੋਤੀ ਪ੍ਰਚੰਡ ਦੀ ਰਸਮ ਸ੍ਰੀਮਤੀ ਦੇਵਕੀ ਦੇਵੀ, ਝੰਡੇ ਦੀ ਰਸਮ ਸਤਪਾਲ ਮੌੜ, ਛੱਪਣ ਭੋਗ ਦੀ ਰਸਮ ਜੈਨ ਗਿਫਟ ਗੈਲਰੀ ਤਪਾ,ਬਾਬਾ ਕਾ ਸ਼ਿੰਗਾਰ ਦੀ ਰਸਮ ਰਾਜ ਰਾਈਸ ਮਿਲ (ਬਨੀ), 108 ਜੋਤੀ ਪ੍ਰਚੰਡ ਦੀ ਰਸਮ ਅਮਰਜੀਤ ਸਿੰਘ ਧਾਲੀਵਾਲ ਅਤੇ ਦੀਪਕ ਪ੍ਰਚੰਡ ਦੀ ਰਸਮ ਸਮਾਜਸੇਵੀ ਮੋਹਿਤ ਸਿੰਗਲਾ ਆਦਿ ਵਲੋਂ ਪਰਿਵਾਰਾਂ ਸਮੇਤ ਅਦਾ ਕੀਤੀ ਗਈ। ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਕੇ ਭਜਨਾਂ ਦਾ ਗੁਣਗਾਨ ਪ੍ਰਸਿੱਧ ਭਜਨ ਗਾਇਕ ਵਿਸ਼ਾਲ ਗੋਇਲ ਧੂਰੀ, ਲੋਕੇਸ਼ ਲੱਡੂ ਬਠਿੰਡਾ ਅਤੇ ਦੀਦੀ ਮੀਨੂੰ ਸ਼ਰਮਾ (ਸ੍ਰੀ ਵਰਿੰਦਾਵਨ ਵਾਲੇ) ਨੇ ਪ੍ਰਭੂ ਖਾਟੂ ਸ਼ਿਆਮ ਦੇ ਭਜਨਾਂ ਦਾ ਗੁਣਗਾਨ ਕਰਕੇ ਸੰਗਤ ਨੂੰ ਨਿਹਾਲ ਕੀਤਾ, ਜਿਨ੍ਹਾਂ ਸਮੁੱਚੀ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਮੰਡਲ ਵਲੋਂ ਸ੍ਰੀ ਖਾਟੂ ਸ਼ਿਆਮ ਧਾਮ (ਰਾਜਸਥਾਨ) ਤੋਂ ਲਿਆਂਦੀ ਪਵਿੱਤਰ ਜੋਤ ਦੇ ਦਰਸ਼ਨਾਂ ਲਈ ਸ਼ਹਿਰ ਵਾਸੀਆਂ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਤੋਂ ਆਈ ਸੰਗਤ ਨੇ ਵੱਡੀ ਗਿਣਤੀ ਚ ਸ਼ਿਰਕਤ ਕੀਤੀ। ਇਸ ਧਾਰਮਿਕ ਸਮਾਗਮ ਦੌਰਾਨ ਵੱਖ-ਵੱਖ ਸਮਾਜ ਸੇਵੀ ਕਲੱਬਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਜਾਗਰਣ ਮੌਕੇ ਬਾਬਾ ਕਾ ਅਦਭੁੱਤ ਦਰਬਾਰ, ਅਲੋਕਿਕ ਸ਼ਿੰਗਾਰ, ਸਮੂਹ ਸੇਵਾਦਾਰਾਂ ਵਲੋਂ ਮਹਾਂ ਆਰਤੀ, ਛੱਪਣ ਭੋਗ, ਪੁਸ਼ਪ ਤੇ ਇਤਰ ਵਰਖਾ ਵਿਸ਼ੇਸ਼ ਆਕਰਸ਼ਣ ਰਹੇ ਅਤੇ ਪੰਡਾਲ ਚ ਕੀਤੀ ਗਈ ਦੀਪਮਾਲਾ ਖਿੱਚ ਦਾ ਕੇਂਦਰ ਰਹੀ। ਜਾਗਰਣ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਪਵਨ ਯਾਦਵ ਬਠਿੰਡਾ ਵਾਲਿਆਂ ਵਲੋਂ ਬਾਖੂਬੀ ਢੰਗ ਨਾਲ ਅਦਾ ਕੀਤੀ ਗਈ। ਡੀਐੱਸਪੀ ਤਪਾ ਜਸਕਰਨ ਸਿੰਘ ਬਰਾੜ ਤੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਦੇ ਮਕਸਦ ਸਦਕਾ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਲਾਡਲੇ ਖਾਟੂ ਵਾਲੇ ਕੇ ਪ੍ਰਚਾਰ ਮੰਡਲ ਵੱਲੋਂ ਆਏ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਭਗਵਾਨ ਦਾਸ ਜੀ, ਸੰਤ ਬਾਬਾ ਰਾਜਗਿਰੀ ਜੀ ਮਹਾਰਾਜ, ਸੰਤ ਬਾਬਾ ਵਿਵੇਕ ਮੁਨੀ ਜੀ, ਪੰਡਿਤ ਅਨਿਲ ਸ਼ਰਮਾ,ਪੰਡਿਤ ਰਾਹੁਲ ਸ਼ਾਸਤਰੀ (ਉਜੈਨ ਵਾਲੇ), ਪੰਡਤ ਕਾਲਾ ਰਾਮ ਵੇਦ ਪਾਠੀ, ਮਹਾਂਕਾਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਵਪਾਰ ਮੰਡਲ ਦੇ ਸੀਨੀਅਰ ਆਗੂ ਪ੍ਰਵੀਨ ਘੁੰਨਸ, ਸਾਬਕਾ ਕੋਂਸਲਰ ਟੀਟੂ ਦੀਕਸ਼ਿਤ, ਕੌਂਸਲਰ ਗੁਰਮੀਤ ਸਿੰਘ ਰੋੜ, ਕੌਂਸਲਰ ਧਰਮਪਾਲ ਸ਼ਰਮਾ, ਡਾਕਟਰ ਨਰੇਸ਼ ਬਾਂਸਲ,ਸਮਾਜ ਸੇਵੀ ਰਘਵੀਰ ਚੰਦ ਅਗਰਵਾਲ, ਅਮਰਜੀਤ ਸਿੰਘ ਧਾਲੀਵਾਲ, ਮਹਿਮਾ ਚੱਠਾ, ਡਾ: ਗੁਰਪ੍ਰੀਤ ਸਿੰਘ, ਜਗਦੇਵ ਸਿੰਘ ਗੋਦੀ, ਅਨੀਸ਼ ਮੋੜ ਤੋਂ ਇਲਾਵਾ ਮੰਡਲ ਦੇ ਅਸ਼ੋਕ ਕੁਮਾਰ, ਗੋਪਾਲ ਜੈਨ, ਹਨੀ ਜਿੰਦਲ, ਰਕੇਸ਼ ਗਰਗ, ਅੰਕਿਤ ਸਿੰਗਲਾ, ਐਸਲੇ ਬਾਂਸਲ, ਗੌਤਮ ਬਾਂਸਲ, ਰਵੀ ਕੁਮਾਰ, ਜਿੰਮੀ ਮੌੜ, ਅਸ਼ਵਨੀ ਕਾਂਸਲ, ਰੋਹਿਤ ਕੁਮਾਰ, ਕਨਾਲ ਮਿੱਤਲ, ਮਨੀਤ ਜੈਨ, ਬਲਰਾਮ ਗਰਗ, ਨੀਰਜ ਸਿੰਗਲਾ, ਈਸ਼ਵਰ ਗੋਇਲ, ਚੈਰਵ ਗਰਗ, ਘਣਸ਼ਿਆਮ ਅਤੇ ਮਨੀਸ਼ ਕੁਮਾਰ ਹਾਜ਼ਰ ਸਨ।