ਮਾਰਗਾਂ ਦੀਆਂ ਸਾਈਡਾਂ ’ਤੇ ਖੜ੍ਹੇ ਸੈਂਕੜੇ ਰੁੱਖ ਅੱਗ ਨਾਲ ਸੜੇ ਮਾਰਗਾਂ ਦੀਆਂ ਸਾਈਡਾਂ ’ਤੇ ਖੜੇ ਸੈਂਕੜੇ ਰੁੱਖ ਅੱਗ ਨਾਲ ਸੜੇ, ਵਣ ਵਿਭਾਗ ਬਰਨਾਲਾ ਦੇ ਅਧਿਕਾਰੀ ਬਣੇ ਮੂਕ ਦਰਸਕ
Publish Date: Tue, 07 Jul 2026 05:15 PM (IST)
Updated Date: Wed, 08 Jul 2026 04:00 AM (IST)
ਵਣ ਵਿਭਾਗ ਬਰਨਾਲਾ ਦੇ ਅਧਿਕਾਰੀ ਬਣੇ ਮੂਕ ਦਰਸ਼ਕ ਹਰ 6 ਮਹੀਨੇ ਬਾਅਦ ਸੈਂਕੜੇ ਰੁੱਖ ਅੱਗ ਨਾਲ ਹੁੰਦੇ ਨੇ ਖ਼ਤਮ ਮੁਖਤਿਆਰ ਪੱਖੋਂ, ਪੰਜਾਬੀ ਜਾਗਰਣ, ਪੱਖੋ ਕਲਾਂ : ਜ਼ਿਲ੍ਹਾ ਬਰਨਾਲਾ ਦੇ ਮੁੱਖ ਮਾਰਗਾਂ ਤੇ ਮਾਰਗਾਂ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ’ਚ ਖੜ੍ਹੇ ਹਰੇ ਭਰੇ ਸੈਂਕੜੇ ਰੁੱਖ ਹਰ 6 ਮਹੀਨੇ ਬਾਅਦ ਅੱਗ ਦੀ ਲਪੇਟ ’ਚ ਆਉਣ ਕਰਕੇ ਸੜਕੇ ਸੁਆਹ ਹੋ ਜਾਂਦੇ ਹਨ। ਵਣ ਵਿਭਾਗ ਬਰਨਾਲਾ ਦੇ ਅਧਿਕਾਰੀ ਹਰੇ ਭਰੇ ਰੁੱਖਾਂ ਨੂੰ ਅੱਗ ਤੋਂ ਬਚਾਉਣ ਲਈ ਜਿੱਥੇ ਅਸਫਲ ਨਜ਼ਰ ਆ ਰਹੇ ਹਨ ਉੱਥੇ ਹੀ ਪਿਛਲੇ ਸਮੇਂ ਤੋਂ ਲੈ ਕੇ ਰੁੱਖਾਂ ਨੂੰ ਅੱਗ ਲਗਾ ਕੇ ਸਾੜਣ ਵਾਲੇ ਵਿਆਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣੇ ਹੋਏ ਹਨ। ਹਰ 6 ਮਹੀਨੇ ਬਾਅਦ ਸੈਂਕੜੇ ਰੁੱਖ ਅੱਗ ਦੀ ਲਪੇਟ ’ਚ ਆਉਣ ਕਰਕੇ ਖ਼ਤਮ ਹੋ ਰਹੇ ਹਨ। ਇਸ ਕਰਕੇ ਮਾਰਗਾਂ ਦੀਆਂ ਸਾਈਡਾਂ ਤੋਂ ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹਰੇ ਭਰੇ ਰੁੱਖਾਂ ਦੀ ਗਿਣਤੀ ਦਿਨੋਂ ਦਿਨ ਘੱਟਦੀ ਜਾ ਰਹੀ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕਿ ਹਰ 6 ਮਹੀਨੇ ਬਾਅਦ ਮੁੱਖ ਮਾਰਗਾਂ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ’ਚ ਖੜ੍ਹੇ ਹਰੇ ਭਰੇ ਰੁੱਖਾਂ ਦੇ ਨਾਲ ਲੱਗਦੀਆਂ ਦੇ ਕਾਸ਼ਤਕਾਰ ਕਿਸਾਨਾਂ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਈ ਜਾਂਦੀ ਹੈ ਜੋ ਕਿ ਅੱਗ ਅੱਗੇ ਵਣ ਵਿਭਾਗ ਬਰਨਾਲਾ ਦੇ ਰੁੱਖਾਂ ਨੂੰ ਪੈ ਜਾਂਦੀ ਹੈ। ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਵੱਲੋਂ ਰੁੱਖਾਂ ਨੂੰ ਅੱਗ ਤੋਂ ਬਚਾਉਣ ਲਈ ਕੋਈ ਯਤਨ ਨਹੀਂ ਕੀਤਾ ਜਾਂਦਾ। ਜਿਸ ਕਰਕੇ ਸੈਂਕੜੇ ਰੁੱਖ ਹਰ ਛੇ ਮਹੀਨੇ ਬਾਅਦ ਅੱਗ ਦੀ ਲਪੇਟ ’ਚ ਆ ਜਾਂਦੇ ਹਨ। ਰੁੱਖ ਅੱਗ ਦੀ ਲਪੇਟ ’ਚ ਆਉਣ ਕਰਕੇ ਮਾਰਗਾਂ ਦੀਆਂ ਸਾਈਡਾਂ ਤੇ ਸੈਂਕੜੇ ਰੁੱਖ ਲਗਾਉਣ ਦੀ ਜਗਾ ਖਾਲੀ ਪਈ ਹੈ। ਪਿਛਲੇ ਸਮੇਂ ਤੋਂ ਲੈ ਕੇ ਵਣ ਵਿਭਾਗ ਬਰਨਾਲਾ ਖੁਦ ਹੀ ਆਪਣੀਆਂ ਮਾਰਗਾਂ ਦੀਆਂ ਸਾਈਡਾਂ ‘ਤੇ ਖਾਲੀ ਪਈਆਂ ਥਾਵਾਂ ’ਚ ਚੰਗੀਆਂ ਕਿਸਮਾਂ ਤੇ ਵਧੀਆਂ ਕੁਆਇਲਟੀ ਦੇ ਬੂਟੇ ਲਗਾਉਣ ਤੋਂ ਪਾਸਾ ਵੱਟ ਰਿਹਾ ਹੈ। ਜਿਸ ਕਰਕੇ ਮਾਰਗਾਂ ਦੀਆਂ ਸਾਈਡਾਂ ਤੋਂ ਦਿਨੋਂ ਦਿਨ ਹਰੇ ਭਰੇ ਰੁੱਖਾਂ ਦੀ ਗਿਣਤੀ ਘੱਟ ਰਹੀ ਹੈ। ਬਰਨਾਲਾ ਤੋਂ ਮਾਨਸਾ, ਪੱਖੋ ਕਲਾਂ ਤੋਂ ਤਪਾ ਮੰਡੀ, ਤਪਾ ਮੰਡੀ ਤੋਂ ਬਰਨਾਲਾ, ਬਰਨਾਲਾ ਤੋਂ ਸੰਗਰੂਰ, ਬਰਨਾਲਾ ਤੋਂ ਮੋਗਾ, ਬਰਨਾਲਾ ਤੋਂ ਲੁਧਿਆਣਾ ਆਦਿ ਮਾਰਗਾਂ ਦੀਆਂ ਸਾਈਡਾਂ ਤੇ ਦਰਜਨਾਂ ਵਾਪਰੀਆਂ ਅੱਗ ਦੀਆਂ ਘਟਨਾਵਾਂ ’ਚ ਸੈਂਕੜੇ ਰੁੱਖ ਅੱਗ ਦੀ ਲਪੇਟ ਵਿਚ ਆ ਕੇ ਖ਼ਤਮ ਹੋ ਚੁੱਕੇ ਹਨ। ਮਾਰਗਾਂ ਦੀਆਂ ਸਾਈਡਾਂ ਤੇ ਹਰੇ ਭਰੇ ਰੁੱਖਾਂ ਦੇ ਅੱਗ ਨਾਲ ਸੜਨ ਸਬੰਧੀ ਜਾਣਕਾਰੀ ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਵਣ ਵਿਭਾਗ ਪੰਜਾਬ ਦੇ ਅਧਿਕਾਰੀਆਂ ਵਲੋਂ ਸਿਰਫ ਕਾਗਜੀ ਖਾਨਾਪੂਰਤੀ ਕਰਕੇ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜਿਆ ਜਾ ਰਿਹਾ ਹੈ। ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁੱਖ ਮਾਰਗਾਂ ਤੇ ਮਾਰਗਾਂ ਦੀਆਂ ਸਾਈਡਾਂ ’ਤੇ ਖੜੇ ਅੱਗ ਦੀ ਲਪੇਟ ’ਚ ਹਰੇ ਭਰੇ ਰੁੱਖਾਂ ਦੇ ਨੁਕਸਾਨ ਦੇ ਜਿੰਮੇਵਾਰ ਅਧਿਕਾਰੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। :ਬਾਕਸ ਨਿਊਜ: ਕੀ ਕਹਿਣਾ ਹੈ ਅਧਿਕਾਰੀਆਂ ਦਾ ਇਸ ਸਬੰਧੀ ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀ ਨਿਧੀ ਸ੍ਰੀਵਾਸਤਵਾ ਨੇ ਕਿਹਾ ਕਿ ਇਸ ਸਬੰਧੀ ਵਣਪਾਲ ਸਾਊਥ ਸਰਕਲ ਪਟਿਆਲਾ ਤੋਂ ਰਿਪੋਰਟ ਮੰਗੀ ਗਈ ਹੈ। ਜਦੋਂ ਇਸ ਸਬੰਧੀ ਵਣਪਾਲ ਸਾਊਥ ਸਰਕਲ ਪਟਿਆਲਾ ਤੇ ਡੀ.ਐਫ.ਐਸ.ਓ ਸੰਗਰੂਰ ਨਾਲ ਸੰਪਰਕ ਕੀਤਾ ਤਾਂ ਉਨਾਂ ਫੋਨ ਨਹੀਂ ਚੁਕਿਆ। ਵਣ ਰੇਂਜ ਅਫ਼ਸਰ ਬਰਨਾਲਾ ਸਵਰਨ ਸਿੰਘ ਨੇ ਕਿਹਾ ਕਿ ਇਸ ਸਬੰਧੀ ਮੌਕਾ ਚੈਕ ਕਰਕੇ ਰਿਪੋਰਟ ਕੀਤੀ ਜਾਵੇਗੀ।