- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਵਾਂ ਨੇ ਪੰਜਾਬ ਦਾ ਸੱਤਿਆਨਾਸ ਕੀਤਾ ਹੈ ਤੇ ਜੇਕਰ ਇਹ ਦੋਵੇਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਪੰਜਾਬ ਦੇ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਪੰਜਾਬੀਆਂ ਨੇ ਨਕਾਰ ਦਿੱਤਾ ਹੈ।

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ: ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਪੰਜਾਬ ਦੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਅੰਦਰੋਂ ਪਹਿਲਾਂ ਵੀ ਇੱਕ ਸਨ। ਹੁਣ ਜੇਕਰ ਇਹ ਇੱਕ ਹੋ ਜਾਣਗੇ ਤਾਂ ਪੰਜਾਬ ਦੇ ਲੋਕ ਇਨ੍ਹਾਂ ਨੂੰ ਸਵੀਕਾਰ ਨਹੀਂ ਕਰਨਗੇ। ਦਿੜਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਭੁੱਲ ਚੁੱਕੇ ਹਨ ਤੇ ਭਾਜਪਾ ਪੰਜਾਬ ’ਚ ਆਪਣੀ ਜ਼ਮੀਨ ਤਲਾਸ਼ਣ ’ਤੇ ਲੱਗੀ ਹੈ। ਉਨ੍ਹਾਂ ਸੁਖਬੀਰ ਤੇ ਨਰਿੰਦਰ ਮੋਦੀ ਦੀ ਮਿਲਣੀ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਲੋਕਾਂ ਨੂੰ ਈਡੀ ਦਾ ਡਰਾਵਾ ਦੇ ਕੇ ਆਪਣੇ ਹੱਕ ’ਚ ਕਰਨ ਵਾਲੀ ਪਾਰਟੀ ਭਾਜਪਾ ਹੈ ਤੇ ਦੂਜੇ ਪਾਸੇ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ’ਚ ਰੋੜ੍ਹਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੈ। ਦੋਵਾਂ ਨੇ ਪੰਜਾਬ ਦਾ ਸੱਤਿਆਨਾਸ ਕੀਤਾ ਹੈ ਤੇ ਜੇਕਰ ਇਹ ਦੋਵੇਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਪੰਜਾਬ ਦੇ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਪੰਜਾਬੀਆਂ ਨੇ ਨਕਾਰ ਦਿੱਤਾ ਹੈ। ਉਹ ਸਤਾ ’ਚ ਆਉਣ ਲਈ ਸਾਰੇ ਹੱਥਕੰਡੇ ਵਰਤ ਰਹੀ ਹੈ ਪਰ ਪੰਜਾਬ ਦੇ ਲੋਕ ਇਹ ਕਦੀ ਨਹੀਂ ਭੁੱਲਣਗੇ ਕਿ ਅਕਾਲੀ-ਭਾਜਪਾ ਗੱਠਜੋੜ ਨੇ ਪੰਜਾਬ ਨੂੰ ਕਿਸ ਤਰ੍ਹਾਂ ਬਰਬਾਦ ਕੀਤਾ। ਉਨ੍ਹਾਂ ਦੇ ਰਾਜ ਸਮੇਂ ਸਭ ਤੋਂ ਵੱਧ ਧਾਰਮਿਕ ਬੇਅਦਬੀਆਂ ਹੋਈਆਂ। ਨੌਜਵਾਨਾਂ ਨੂੰ ਵਿਦੇਸ਼ਾਂ ’ਚ ਹਿਜਰਤ ਲਈ ਮਜਬੂਰ ਕੀਤਾ। ਇਸ ਕਰਕੇ ਪੰਜਾਬ ਦੇ ਨੌਜਵਾਨ ਕਦੇ ਵੀ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ।