- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
50 ਸੰਗਤਾਂ ਦੇ ਜੱਥੇ ਨੇ ਮਨੀਕਰਨ ਸਾਹਿਬ ਸਮੇਤ ਅਨੇਕ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਨਾਮਦੇਵ ਜੀ, ਬਰਨਾਲਾ ਤੋਂ ਹਰ ਸਾਲ ਬੱਸਾਂ ਰਾਹੀਂ ਹਰ ਸਾਲ ਸੰਗਤ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ। ਇਸ ਸਾਲ ਵੀ ਗੁਰਜੰਟ ਸਿੰਘ ਸੋਨਾ ਵੱਲੋਂ 50 ਸੰਗਤਾਂ ਦਾ ਜੱਥਾ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਲਿਜਾਇਆ ਗਿਆ। ਗੁਰਜੰਟ ਸਿੰਘ ਸੋਨਾ ਪਿਛਲੇ ਲਗਭਗ 23 ਸਾਲਾਂ ਤੋਂ ਲਗਾਤਾਰ ਸੰਗਤਾਂ ਨੂੰ ਦੇਸ਼ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾ ਰਹੇ ਹਨ। ਇਸ ਯਾਤਰਾ ਦੀ ਸ਼ੁਰੂਆਤ ਗੁਰਦੁਆਰਾ ਬਾਬਾ ਨਾਮਦੇਵ ਜੀ, ਬਰਨਾਲਾ ਤੋਂ ਹੋਈ। ਜਥੇ ਨੇ ਸਭ ਤੋਂ ਪਹਿਲਾਂ ਰਾੜਾ ਸਾਹਿਬ, ਗੁਰਦੁਆਰਾ ਪਤਾਲਪੁਰੀ ਸਾਹਿਬ, ਕੀਰਤਪੁਰ ਸਾਹਿਬ ਅਤੇ ਹੋਰ ਪਵਿੱਤਰ ਅਸਥਾਨਾਂ ਦੇ ਦਰਸ਼ਨ ਕੀਤੇ। ਯਾਤਰਾ ਦੌਰਾਨ ਸੰਗਤਾਂ ਨੇ ਹਰੀ ਹਰ ਘਾਟ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਸਿਵ ਮੰਦਰ, ਰਾਮ ਮੰਦਰ, ਬ੍ਰਹਮ ਗੰਗਾ ਅਤੇ ਮਾਤਾ ਪਾਰਵਤੀ ਨਦੀ ਦੇ ਦਰਸ਼ਨ ਵੀ ਕੀਤੇ ਗਏ। ਸੰਗਤਾਂ ਨੇ ਹਸੀਨ ਵਾਦੀਆਂ, ਪਹਾੜਾਂ ਦੇ ਦਿਲਚਸਪ ਨਜ਼ਾਰਿਆਂ, ਝਰਨਿਆਂ ਦੇ ਵਗਦੇ ਪਾਣੀ ਅਤੇ ਠੰਢੇ ਸੁਹਾਵਣੇ ਮੌਸਮ ਦਾ ਭਰਪੂਰ ਆਨੰਦ ਮਾਣਿਆ। ਨਾਲ ਹੀ ਮਨੀਕਰਨ ਦੀਆਂ ਪ੍ਰਸਿੱਧ ਗਰਮ ਅਤੇ ਠੰਢੀਆਂ ਗੁਫਾਵਾਂ ਦਾ ਵੀ ਦੌਰਾ ਕੀਤਾ। ਮਨੀਕਰਨ ਸਾਹਿਬ ਤੋਂ ਅੱਗੇ ਜਥੇ ਨੇ ਕੁੱਲੂ ਅਤੇ ਮਨਾਲੀ ਦੀਆਂ ਸੁੰਦਰ ਵਾਦੀਆਂ ਦੀ ਸੈਰ ਕੀਤੀ। ਮਨਾਲੀ ਵਿਖੇ ਰੋਹਤਾਂਗ ਦੇ ਨਜ਼ਾਰੇ ਵੇਖਣ ਉਪਰੰਤ ਸੰਗਤਾਂ ਨੇ ਸਥਾਨਕ ਬਾਜ਼ਾਰਾਂ ’ਚ ਖਰੀਦਦਾਰੀ ਕੀਤੀ ਅਤੇ ਹਿਡਿੰਬਾ ਮੰਦਰ ਅਤੇ ਵਨ ਵਿਹਾਰ ਪਾਰਕ ਦਾ ਦੌਰਾ ਕੀਤਾ। ਵਾਪਸੀ ਦੌਰਾਨ ਮਾਤਾ ਨੈਣਾ ਦੇਵੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਜਥਾ ਸੁਰੱਖਿਅਤ ਤੌਰ