ਦੋਸਤੀ ਹੋਈ ਸ਼ਰਮਸਾਰ: ਦਿੜ੍ਹਬਾ 'ਚ ਦੋਸਤਾਂ ਨੇ ਹੀ 16 ਸਾਲਾ ਜਗਤਪ੍ਰੀਤ ਨੂੰ ਨਹਿਰ 'ਚ ਸੁੱਟ ਕੇ ਮੌਤ ਦੇ ਘਾਟ ਉਤਾਰਿਆ
ਨਰਵਾਣੇ ਜਾ ਕੇ ਸ਼ਨਾਖਤ ਕੀਤੀ ਤਾਂ ਲਾਸ਼ ਜਗਤਪ੍ਰੀਤ ਸਿੰਘ ਦੀ ਸੀ। ਉੱਕਤ ਲੜਕਿਆ ਨੇ ਸਾਜ਼ ਬਾਜ਼ ਕਰਕੇ ਜਗਤਪ੍ਰੀਤ ਸਿੰਘ ਨੂੰ ਨਹਿਰ ਵਿੱਚ ਸੁੱਟ ਕੇ ਮਾਰ ਦਿੱਤਾ। ਥਾਣਾ ਮੁੱਖ ਅਫਸਰ ਦਿੜ੍ਹਬਾ ਜਗਤਾਰ ਸਿੰਘ ਨੇ ਕਿਹਾ ਕਿ ਅਵਤਾਰ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਤਿੰਨ ਨਾਬਾਲਗਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿੰਨਾ ਨੂੰ ਬਾਲ ਸੁਧਾਰ (ਜੇਲ੍ਹ) ਲੁਧਿਆਣਾ ਵਿਖੇ ਭੇਜਿਆ ਜਾ ਰਿਹਾ ਹੈ।
Publish Date: Tue, 02 Jun 2026 04:31 PM (IST)
Updated Date: Tue, 02 Jun 2026 04:48 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ। ਪਿੰਡ ਸਫੀਪੁਰ ਕਲਾਂ ਨੇ ਨਾਬਾਲਗ ਨੂੰ ਨਹਿਰ ਵਿੱਚ ਸੁੱਟ ਕੇ ਮਾਰਨ ਦੇ ਮਾਮਲੇ ਵਿੱਚ ਪੁਲਿਸ ਥਾਣਾ ਦਿੜ੍ਹਬਾ ਵਿਖੇ ਤਿੰਨ ਨਾਬਾਲਗ ਲੜਕਿਆ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਅਵਤਾਰ ਸਿੰਘ ਵਾਸੀ ਸਫੀਪੁਰ ਕਲਾਂ ਨੇ ਪੁਲਿਸ ਥਾਣਾ ਦਿੜ੍ਹਬਾ ਨੂੰ ਬਿਆਨ ਦਰਜ ਕਰਵਾਇਆ ਕਿ ਉਸ ਦੇ ਹੁਸਨਪ੍ਰੀਤ ਕੌਰ ਅਤੇ ਜਗਤਪ੍ਰੀਤ ਸਿੰਘ (16) ਦੋ ਬੱਚੇ ਹਨ।
ਜਗਤਪ੍ਰੀਤ ਸਿੰਘ ਨੂੰ 28 ਮਈ ਨੂੰ ਦੋਸਤ ਗੁਰਸਗਨ ਸਿੰਘ ਉਰਫ ਗੁਰਸ਼ਰਨ ਸਿੰਘ ਵਾਸੀ ਕਮਾਲਪੁਰ ਦਾ ਫੋਨ ਆਇਆ ਕਿ ਉਹ ਉਸ ਲੈਣ ਆ ਰਹੇ ਹਾਂ ਤੇ ਤਿਆਰ ਰਹੇ, ਕਿਸੇ ਜ਼ਰੂਰੀ ਕੰਮ ਜਾਣਾ ਹੈ। ਗੁਰਸ਼ਰਨ ਸਿੰਘ, ਖੁਸ਼ਪ੍ਰੀਤ ਸਿੰਘ ਵਾਸੀ ਸਮਾਧਾਂ, ਥਾਣਾ ਗੂਹਲਾਂ (ਹਰਿਆਣਾ), ਰਾਜਵੀਰ ਸਿੰਘ ਵਾਸੀ ਤਲਵੰਡੀ ਮਲਕ (ਸਮਾਣਾ) 10-15 ਮਿੰਟਾਂ ਬਾਅਦ ਜਗਤਪ੍ਰੀਤ ਸਿੰਘ ਨੂੰ ਮੋਟਰਸਾਈਕਲ ਤੇ ਬਿਠਾ ਕੇ ਪਿੰਡ ਕਕਰਾਲਾ ਵਾਲੀ ਸਾਈਡ ਚਲੇ ਗਏ। ਉਹ ਆਪਣੀ ਪਤਨੀ ਅਮਨਦੀਪ ਕੌਰ ਨਾਲ ਹੈਦਰ ਸ਼ੇਖ ਦੀ ਦਰਗਾਹ ਮਲੇਰਕੋਟਲਾ ਚੌਕੀ ਭਰਨ ਚਲਾ ਗਿਆ।
ਅਗਲੇ ਦਿਨ 29 ਮਈ ਨੂੰ ਘਰ ਆਇਆ ਤਾਂ ਲੜਕੀ ਜੋ ਘਰ ਸੀ ਉਸ ਨੇ ਦੱਸਿਆ ਕਿ ਜਗਤਪ੍ਰੀਤ ਸਿੰਘ ਕੱਲ੍ਹ ਦੁਪਹਿਰ ਦਾ ਘਰੋਂ ਗਿਆ ਵਾਪਿਸ ਨਹੀਂ ਆਇਆ। ਜਿਸ ਬਾਰੇ ਆਸ ਪਾਸ ਅਤੇ ਰਿਸ਼ਤੇਦਾਰੀਆਂ ਵਿੱਚ ਜਾਣਕਾਰੀ ਲੈਣ ਲੱਗ ਪਿਆ ਪਰ ਕੁਝ ਵੀ ਪਤਾ ਨਹੀਂ ਲੱਗਿਆ। 31 ਮਈ ਨੂੰ ਜਾਣਕਾਰੀ ਮਿਲੀ ਕਿ ਨਰਵਾਣਾ (ਹਰਿਆਣਾ) ਹਸਪਤਾਲ ਵਿੱਚ ਨੌਜਵਾਨ ਦੀ ਲਾਸ਼ ਪਈ ਹੈ।